ਟੀ.ਐੱਮ.ਸੀ. ਸੁਪਰੀਮੋ ਮਮਤਾ ਬੈਨਰਜੀ ਦੇ ਸਾਬਕਾ ਨਜ਼ਦੀਕੀ ਅਤੇ ਦਸੰਬਰ 2020 ਵਿਚ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੀ ਇੱਕ ਪ੍ਰਮੁੱਖ ਹਸਤੀ, ਅਧਿਕਾਰੀ ਬੰਗਾਲ ਵਿੱਚ ਭਗਵਾ ਪਾਰਟੀ ਦੇ ਪ੍ਰਚਾਰ ਦੇ ਮੁੱਖ ਚਿਹਰੇ ਵਜੋਂ ਉੱਭਰੇ ਅਤੇ ਰਾਜ ਭਰ ਵਿਚ ਇਸ ਦੇ ਸੰਗਠਨਾਤਮਕ ਅਧਾਰ ਨੂੰ ਵਧਾਉਣ ਵਿੱਚ ਮੁੱਖ ਭੂਮਿਕਾ ਨਿਭਾਈ¢ 2021 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨੰਦੀਗ੍ਰਾਮ ਤੋਂ ਬੈਨਰਜੀ ਨੂੰ ਹਰਾਉਣ ਤੋਂ ਬਾਅਦ ਉਨ੍ਹਾਂ ਦਾ ਰਾਜਨੀਤਿਕ ਕੱਦ ਤੇਜ਼ੀ ਨਾਲ ਵਧਿਆ¢