12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸੀ.ਬੀ.ਆਈ. ਵਲੋਂ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 13-05-2026
ਨੀਟ ਯੂ.ਜੀ ਪੇਪਰ ਲੀਕ ਮਾਮਲੇ ਦੀ ਜਾਂਚ ਸੀ.ਬੀ.ਆਈ ਨੇ ਆਪਣੇ ਹੱਥ 'ਚ ਲੈ ਲਈ ਹੈ | ਸੀ.ਬੀ.ਆਈ ਨੇ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਵਲੋਂ ਲਿਖਤੀ ਸ਼ਿਕਾਇਤ ਮਿਲਣ ਦੇ ਬਾਅਦ ਨੀਟ ਯੂ.ਜੀ 2026 ਪ੍ਰੀਖਿਆ 'ਚ ਕਥਿਤ ਪੇਪਰ ਲੀਕ ਅਤੇ ਬੇਨਿਯਮੀਆਂ ਨਾਲ ਸੰਬੰਧਿਤ ਐਫ.ਆਈ.ਆਰ ਦਰਜ ਕਰ ਲਈ ਹੈ | ਸੀ.ਬੀ.ਆਈ ਅਨੁਸਾਰ ਇਹ ਮਾਮਲਾ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ) ਤਹਿਤ ਅਪਰਾਧਿਕ ਸਾਜਿਸ਼, ਧੋਖਾਧੜੀ, ਚੋਰੀ ਅਤੇ ਸਬੂਤਾਂ ਨੂੰ ਨਸ਼ਟ ਕਰਨ ਨਾਲ ਸੰਬੰਧਿਤ ਧਾਰਾਵਾਂ ਦੇ ਨਾਲ-ਨਾਲ ਭਿ੍ਸ਼ਟਾਚਾਰ ਰੋਕਥਾਮ ਕਾਨੂੰਨ ਅਤੇ ਜਨਤਕ ਪ੍ਰੀਖਿਆ (ਅਨਉਚਿਤ ਸਾਧਨਾਂ ਦੀ ਰੋਕਥਾਮ) ਐਕਟ, 2024 ਦੀਆਂ ਧਾਰਾਵਾਂ ਦੇ ਤਹਿਤ ਦਰਜ ਕੀਤਾ ਗਿਆ ਹੈ | ਇਸ ਮਾਮਲੇ ਦੀ ਜਾਂਚ ਪਹਿਲਾਂ ਰਾਜਸਥਾਨ ਪੁਲਿਸ ਕਰ ਰਹੀ ਸੀ | ਕੇਂਦਰੀ ਏਜੰਸੀ ਹੁਣ ਪ੍ਰੀਖਿਆ ਲੀਕ ਨਾਲ ਸੰਬੰਧਿਤ ਗਰੋਹ ਸੰਬੰਧੀ ਵਿਸਤਿ੍ਤ ਜਾਂਚ ਸ਼ੁਰੂ ਕਰਨ ਦੀ ਤਿਆਰੀ 'ਚ ਹੈ | ਇਸ ਦੌਰਾਨ ਵੱਖ-ਵੱਖ ਪੁਲਿਸ ਇਕਾਈਆਂ ਅਤੇ ਜਾਂਚ ਏਜੰਸੀਆਂ ਵਲੋਂ ਪਹਿਲਾਂ ਹੀ ਹਿਰਾਸਤ 'ਚ ਲਏ ਦੋਸ਼ੀਆਂ ਦੇ ਬਿਆਨ ਦਰਜ ਕਰਨਾ ਵੀ ਸ਼ਾਮਿਲ ਹੈ | ਜਾਂਚ ਕਰਤਾਵਾਂ ਨੂੰ ਸ਼ੱਕ ਹੈ ਕਿ ਇਹ ਪੂਰਾ ਗਰੋਹ ਇਕ ਸੰਗਠਿਤ ਨੈੱਟਵਰਕ ਰਾਹੀਂ ਚਲਾਇਆ ਜਾ ਰਿਹਾ ਸੀ, ਜੋ ਕਈ ਸੂਬਿਆਂ 'ਚ ਚਲਾਏ ਜਾ ਰਹੇ ਕੋਚਿੰਗ ਸੈਂਟਰਾਂ, ਕਾਊਾਸਲਿੰਗ ਏਜੰਟਾਂ ਅਤੇ ਹੋਸਟਲ ਸੰਚਾਲਕਾਂ ਨਾਲ ਜੁੜਿਆ ਹੋਇਆ ਸੀ |

Ad Position 22
No active advertisement
ਪਿਛਲੀ ਖ਼ਬਰ ਜਾਂਚ ਏਜੰਸੀ ਨੂੰ ਪੂਰਾ ਸਹਿਯੋਗ ਦੇ ਰਹੇ ਹਾਂ-ਡੀ. ਜੀ. ਪੀ. ਸ਼ਰਦ ਸੱਤਿਆ ਚੌਹਾਨ ਅਗਲੀ ਖ਼ਬਰ ਪਾਕਿ 'ਚ ਹੋਏ ਧਮਾਕੇ ਕਾਰਨ ਆਈ.ਐੱਸ.ਆਈ. ਦੇ ਸੀਨੀਅਰ ਅਧਿਕਾਰੀ ਸਮੇਤ 10 ਦੀ ਮੌਤ
Ad Position 24