12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

15 ਮਈ ਤੋਂ 5 ਦੇਸ਼ਾਂ ਦੇ ਦੌਰੇ 'ਤੇ ਜਾਣਗੇ ਮੋਦੀ

Ad Position 21
No active advertisement
ਅਜੀਤ ਡੈਸਕ 13-05-2026
ਨਵੀਂ ਦਿੱਲੀ, 12 ਮਈ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਤੋਂ 20 ਮਈ ਤੱਕ 5 ਦੇਸ਼ਾਂ-ਸੰਯੁਕਤ ਅਰਬ ਅਮੀਰਾਤ (ਯੂ.ਏ.ਈ.), ਨੀਦਰਲੈਂਡ, ਸਵੀਡਨ, ਨਾਰਵੇ ਅਤੇ ਇਟਲੀ ਦਾ ਦੌਰਾ ਕਰਨਗੇ | ਵਿਦੇਸ਼ ਮੰਤਰਾਲੇ ਨੇ ਦੌਰਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਮਈ ਨੂੰ ਯੂ.ਏ.ਈ. ਦੇ ਅਧਿਕਾਰਕ ਦੌਰੇ 'ਤੇ ਜਾਣਗੇ ਜਿਥੇ ਉਹ ਉਥੋਂ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਯਦ ਅਲ ਨਾਹਯਾਨ ਨਾਲ ਮੁਲਾਕਾਤ ਕਰਨਗੇ | ਦੌਰੇ ਦੇ ਦੂਜੇ ਪੜਾਅ 'ਤੇ ਪ੍ਰਧਾਨ ਮੰਤਰੀ ਨੀਦਰਲੈਂਡ ਪਹੁੰਚਣਗੇ | ਜਿਥੇ ਉਹ 17 ਮਈ ਤੱਕ ਰਹਿਣਗੇ | ਦੌਰੇ ਦੇ ਤੀਜੇ ਪੜਾਅ 'ਚ ਪ੍ਰਧਾਨ ਮੰਤਰੀ ਸਵੀਡਨ ਦੇ ਹਮਅਹੁਦਾ ਉਲਫ ਕ੍ਰਿਸਟਰਸਕ ਦੇ ਸੱਦੇ 'ਤੇ 17-18 ਮਈ ਨੂੰ ਸਵੀਡਨ ਦੇ ਗੋਥੇਨਬਰਗ ਜਾਣਗੇ | ਦੌਰੇ ਦੇ ਚੌਥੇ ਪੜਾਅ 'ਚ 18-19 ਮਈ ਨੂੰ ਤੀਜੇ ਭਾਰਤ-ਨਾਗਰਿਕ ਸਿਖ਼ਰ ਸੰਮੇਲਨ 'ਚ ਸ਼ਿਰਕਤ ਕਰਨ ਲਈ ਨਾਰਵੇ ਦੇ ਦੌਰੇ 'ਤੇ ਜਾਣਗੇ | ਦੌਰੇ ਦੇ ਆਖਰੀ ਪੜਾਅ 'ਚ ਉਹ ਇਟਲੀ ਪਹੁੰਚਣਗੇ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਦਾ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁਕ ਅਗਲੀ ਖ਼ਬਰ ਕੇਂਦਰ ਸਰਕਾਰ ਅਰਥ ਵਿਵਸਥਾ ਦੀ ਅਸਲ ਸਥਿਤੀ ਦਾ ਖੁਲਾਸਾ ਕਰੇ-ਕੇਜਰੀਵਾਲ
Ad Position 24