16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਭਾਰਤੀਆਂ ਸਮੇਤ 10,000 ਵਿਦੇਸ਼ੀ ਵਿਦਿਆਰਥੀ ਆਈ.ਸੀ.ਈ. ਦੀ ਰਡਾਰ 'ਤੇ

Ad Position 21
No active advertisement
ਅਜੀਤ ਡੈਸਕ 19-05-2026

ਵਾਸ਼ਿੰਗਟਨ, 18 ਮਈ (ਏਜੰਸੀ)-ਅਮਰੀਕੀ ਇੰਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਨੇ ਕਿਹਾ ਕਿ ਉਸ ਨੇ ਕਈ ਭਾਰਤੀ ਵਿਦਿਆਰਥੀਆਂ ਸਮੇਤ 10,000 ਵਿਦੇਸ਼ੀ ਵਿਦਿਆਰਥੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ 'ਤੇ ਆਪਣੇ ਵੀਜ਼ੇ ਦੇ 'ਵਿਕਲਪ ਵਿਵਹਾਰਕ ਪ੍ਰੀਖਣ' (ਓ.ਪੀ.ਟੀ.) ਵਿਵਸਥਾ ਦੀ ਦੁਰਵਰਤੋਂ ਕਰਕੇ ਸ਼ੱਕੀ ਨਿਯੋਜਕਾਂ (ਇਮਪਲਾਇਰ) ਲਈ ਕੰਮ ਕਰਨ ਦਾ ਦੋਸ਼ ਹੈ | ਓ.ਪੀ.ਟੀ. ਵਿਦਿਆਰਥੀ ਵੀਜ਼ੇ 'ਤੇ ਅਮਰੀਕਾ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ 12 ਮਹੀਨੇ ਤੱਕ ਅਤੇ ਕੁਝ ਮਾਮਲਿਆਂ 'ਚ 24 ਮਹੀਨਿਆਂ ਤੱਕ ਕੰਮ ਕਰਨ ਦੀ ਪ੍ਰਵਾਨਗੀ ਦਿੰਦਾ ਹੈ | ਇਨ੍ਹਾਂ ਵਿਦਿਆਰਥੀਆਂ ਨੂੰ ਨਿਯੋਜਕਾਂ ਦੁਆਰਾ ਪ੍ਰਯੋਜਿਤ ਐਚ-1 ਬੀ ਵੀਜ਼ਾ 'ਚ ਪਰਿਵਰਤਿਤ ਹੋਣ ਦਾ ਮੌਕਾ ਵੀ ਦਿੰਦਾ ਹੈ | ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਆਈ.ਸੀ.ਈ. ਦੇ ਕਾਰਜਕਾਰੀ ਨਿਰਦੇਸ਼ਕ ਟਾਡ ਲਾਇੰਸ ਨੇ ਕਿਹਾ ਕਿ ਵਿਦਿਆਰਥੀ ਵੀਜ਼ਾ ਪ੍ਰੋਗਰਾਮ ਦੀ ਓ.ਪੀ.ਟੀ. ਵਿਵਸਥਾ 'ਧੋਖਾਧੜੀ ਦਾ ਕੇਂਦਰ' ਬਣ ਗਈ ਹੈ ਤੇ ਗ੍ਰਹਿ ਸੁਰੱਖਿਆ ਵਿਭਾਗ ਵਲੋਂ ਇਸ ਦੀਆਂ ਕਈ ਜਾਚਾਂ ਕੀਤੀਆਂ ਜਾ ਚੁੱਕੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਨੇ ਨਾਗਰਿਕਤਾ ਨਿਯਮਾਂ, 2009 'ਚ ਕੀਤੀ ਸੋਧ <br/> ਅਗਲੀ ਖ਼ਬਰ ਇਹ ਖ਼ਤਰਨਾਕ ਅਤੇ ਨਾ-ਸਵੀਕਾਰਨ ਯੋਗ-ਯੂ.ਏ.ਈ. ਪ੍ਰਮਾਣੂ ਪਲਾਂਟ ਹਮਲੇ 'ਤੇ ਭਾਰਤ ਦਾ ਪ੍ਰਤੀਕਰਮ
Ad Position 24