21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਥਾਣੇ 'ਚ ਜਬਰੀ ਦਾਖ਼ਲ ਹੋਣ ਤੇ ਪੁਲਿਸ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਦੇ ਮਾਮਲੇ 'ਚ ਮਜੀਠੀਆ ਤੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 02-06-2026

ਅੰਮਿ੍ਤਸਰ, 1 ਜੂਨ (ਰੇਸ਼ਮ ਸਿੰਘ)-ਥਾਣਾ ਮਜੀਠਾ ਵਿਖੇ ਅਕਾਲੀ ਵਰਕਰਾਂ ਵਲੋਂ ਹੋਏ ਇਕੱਠ ਨੂੰ ਪੁਲਿਸ ਵਲੋਂ ਗ਼ੈਰ ਕਾਨੂੰਨੀ ਇਕੱਠ ਕਰਾਰ ਦਿੰਦਿਆਂ ਥਾਣੇ 'ਚ ਜਬਰੀ ਦਾਖ਼ਲ ਹੋਣ ਤੇ ਪੁਲਿਸ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਕਰਕੇ ਇਕ ਮੁਲਜ਼ਮ ਨੂੰ ਛੁਡਾਉਣ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਪੁਲਿਸ ਨੇ ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਤੇ ਉਸ ਦੇ 5-6 ਵਿਅਕਤੀਆਂ ਨੂੰ ਨਾਮਜ਼ਦ ਕਰ ਲਿਆ ਗਿਆ ਹੈ, ਜਦੋਂ ਕਿ ਬਾਕੀਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ | ਇਹ ਪ੍ਰਗਟਾਵਾ ਕਰਦਿਆਂ ਐਸ.ਐਸ.ਪੀ. ਸੁਹੇਲ ਕਾਸਿਮ ਮੀਰ ਨੇ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮਜੀਠਾ ਪੁਲਿਸ ਨੇ ਪਿੰਡ ਸੋਹੀਆਂ ਦੇ ਜੋਬਨਜੀਤ ਸਿੰਘ ਨੂੰ ਦਰਜ ਮਾਮਲੇ ਸੰਬੰਧੀ ਗਿ੍ਫ਼ਤਾਰ ਕੀਤਾ ਸੀ, ਜਦੋਂ ਕਿ ਸਵੇਰੇ 11.30 ਵਜੇ ਥਾਣਾ ਮਜੀਠਾ ਵਿਖੇ ਇਕ ਹਜ਼ੂਮ ਇਕੱਠਾ ਹੋ ਗਿਆ, ਜੋ ਕਿ ਗੈਰ-ਕਾਨੂੰਨੀ ਇਕੱਠ ਸੀ | ਇਸ ਦੀ ਅਗਵਾਈ ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਕਰ ਰਹੇ ਹਨ ਜਿਨ੍ਹਾਂ ਦਾ ਮਕਸਦ ਥਾਣੇ ਅੰਦਰ ਜਾ ਕੇ ਜੋਬਨਜੀਤ ਸਿੰਘ ਨੂੰ ਪੁਲਿਸ ਹਿਰਾਸਤ 'ਚੋਂ ਛੁਡਾਉਣਾ ਸੀ | ਉਨ੍ਹਾਂ ਦੋਸ਼ ਲਾਇਆ ਕਿ ਹਜ਼ੂਮ ਜਬਰੀ ਥਾਣੇ ਅੰਦਰ ਦਾਖ਼ਲ ਹੋਇਆ ਤੇ ਕਮਰਿਆਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ | ਇਸ ਦੌਰਾਨ ਅਸਲੇ੍ਹ ਦੀ ਨੁਮਾਇਸ਼ ਵੀ ਕੀਤੀ, ਇਕ ਕੇਸ ਫਾਈਲ ਵੀ ਪਾੜੀ ਗਈ ਤੇ ਕੇਸ ਪ੍ਰਾਪਰਟੀ ਵੀ ਨੁਕਸਾਨੀ ਗਈ | ਉਪਰੰਤ ਜੋਬਨਜੀਤ ਸਿੰਘ ਨੂੰ ਪੁਲਿਸ ਹਿਰਾਸਤ 'ਚੋਂ ਕੱਢ ਲਿਆ ਸੀ ਤਾਂ ਥਾਣਾ ਮਜੀਠਾ ਦੇ ਐੱਸ.ਐੱਚ.ਓ. ਤੇ ਡੀ.ਐਸ.ਪੀ. ਵੀ ਮੌਕੇ 'ਤੇ ਪੁੱਜ ਗਏ ਤੇ ਦੱਸਿਆ ਕਿ ਮੁਲਜ਼ਮ ਦੀ ਹਿਰਾਸਤ ਕਾਨੂੰਨੀ ਹੋਈ ਹੈ | ਇਸ ਦੌਰਾਨ ਐੱਸ.ਐੱਚ.ਓ. ਦਾ ਮੋਬਾਈਲ ਵੀ ਖੋਹਣ ਦੀ ਕੋਸ਼ਿਸ਼ ਕੀਤੀ ਗਈ | ਪੁਲਿਸ ਨੇ ਮੁਲਜ਼ਮ ਨੂੰ ਮੁੜ ਹਿਰਾਸਤ 'ਚ ਲੈ ਲਿਆ | ਹਜ਼ੂਮ ਨੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ | ਇਸ ਮਾਮਲੇ ਸੰਬੰਧੀ ਐੱਸ.ਪੀ. ਪੀ.ਬੀ.ਆਈ. ਦੀ ਅਗਵਾਈ ਹੇਠ 'ਸਿੱਟ' ਗਠਿਤ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਮਜੀਠਾ ਥਾਣੇ 'ਚ ਨੌਜਵਾਨ ਨੂੰ ਗੈਰ-ਕਾਨੂੰਨੀ ਹਿਰਾਸਤ 'ਚ ਰੱਖਣ ਸੰਬੰਧੀ ਹਾਈ ਕੋਰਟ 'ਚ ਪਟੀਸ਼ਨ <br/> ਅਗਲੀ ਖ਼ਬਰ ਮਜੀਠੀਆ ਦੇ ਵਕੀਲ ਦਮਨਬੀਰ ਸਿੰਘ ਸੋਬਤੀ ਨੇ ਪੁਲਿਸ ਕਾਰਵਾਈ 'ਤੇ ਚੁੱਕੇ ਸਵਾਲ
Ad Position 24