17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਮਨੁੱਖੀ ਤਸਕਰੀ ਮਾਮਲੇ 'ਚ ਪੰਜਾਬ, ਯੂ.ਪੀ. 'ਚ ਈ.ਡੀ. ਵਲੋਂ ਛਾਪੇ

Ad Position 21
No active advertisement
ਅਜੀਤ ਡੈਸਕ 04-06-2026

ਨਵੀਂ ਦਿੱਲੀ, 3 ਜੂਨ (ਪੀ.ਟੀ.ਆਈ.)-ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬੁੱਧਵਾਰ ਨੂੰ ਭਾਰਤ ਅਤੇ ਕੰਬੋਡੀਆ 'ਚ ਕੰਮ ਕਰ ਰਹੇ ਮਨੁੱਖੀ ਤਸਕਰੀ ਸਿੰਡੀਕੇਟ ਦੀ ਹਵਾਲਾ ਜਾਂਚ ਦੇ ਹਿੱਸੇ ਵਜੋਂ ਪੰਜਾਬ ਅਤੇ ਉੱਤਰ ਪ੍ਰਦੇਸ਼ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ | ਅਧਿਕਾਰੀਆਂ ਨੇ ਦੱਸਿਆ ਕਿ ਇਸ ਗਰੋਹ 'ਤੇ ਸੰਗਠਿਤ ਮਨੁੱਖੀ ਤਸਕਰੀ, ਸਾਈਬਰ ਧੋਖਾਧੜੀ ਅਤੇ ਇਨ੍ਹਾਂ ਗੈਰ-ਕਾਨੂੰਨੀ ਗਤੀਵਿਧੀਆਂ ਤੋਂ ਕਮਾਏ ਗਏ ਪੈਸਿਆਂ ਨੂੰ ਮਨੀ ਲਾਂਡਰਿੰਗ 'ਚ ਸ਼ਾਮਿਲ ਹੋਣ ਦਾ ਸ਼ੱਕ ਹੈ | ਦੋਵਾਂ ਰਾਜਾਂ 'ਚ ਛਾਪਿਆਂ ਦÏਰਾਨ ਉਨ੍ਹਾਂ ਵਿਅਕਤੀਆਂ ਦੇ ਰਿਹਾਇਸ਼ੀ ਸਥਾਨਾਂ ਦੀ ਤਲਾਸ਼ੀ ਲਈ ਗਈ, ਜਿਨ੍ਹਾਂ ਨੇ ਭਰਤੀ ਕਰਨ ਵਾਲਿਆਂ/ਏਜੰਟਾਂ ਵਜੋਂ ਕੰਮ ਕੀਤਾ ਅਤੇ ਵਿਦੇਸ਼ 'ਚ ਰੁਜ਼ਗਾਰ ਦੇ ਮÏਕੇ ਪ੍ਰਦਾਨ ਕਰਨ ਦਾ ਝੂਠਾ ਝਾਂਸਾ ਦੇ ਕੇ ਪੀੜਤਾਂ ਨੂੰ ਕੰਬੋਡੀਆ 'ਚ ਤਸਕਰੀ ਕਰਨ 'ਚ ਸਹਾਇਤਾ ਕੀਤੀ | ਅਧਿਕਾਰੀਆਂ ਨੇ ਕਿਹਾ ਕਿ ਈ. ਡੀ. ਦਾ ਇਹ ਮਾਮਲਾ, ਜੋ ਹਵਾਲਾ ਰੋਕਥਾਮ ਐਕਟ ਤਹਿਤ ਦਰਜ ਕੀਤਾ ਗਿਆ ਹੈ, ਦਿੱਲੀ ਪੁਲਿਸ ਦੁਆਰਾ ਦਾਇਰ ਐਫ.ਆਈ.ਆਰ. ਅਤੇ ਦੋਸ਼ ਪੱਤਰਾਂ 'ਤੇ ਆਧਾਰਿਤ ਹੈ |

Ad Position 22
No active advertisement
ਪਿਛਲੀ ਖ਼ਬਰ ਕੋਲਾ ਘੁਟਾਲਾ : ਦਿੱਲੀ ਦੀ ਅਦਾਲਤ ਵਲੋਂ ਸੰਸਦ ਮੈਂਬਰ ਨਵੀਨ ਜਿੰਦਲ ਨੂੰ ਸੰਮਨ ਅਗਲੀ ਖ਼ਬਰ ਦਿੱਲੀ 'ਚ ਹੋਟਲ ਨੂੰ ਲੱਗੀ ਅੱਗ-21 ਮੌਤਾਂ <br/>
Ad Position 24