16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਆਸਿਆਨ ਤੇ ਪੂਰਬੀ ਏਸ਼ੀਆ ਸੰਮੇਲਨਾਂ ਲਈ ਫਿਲੀਪੀਨਜ਼ ਪੁੱਜੇ ਪ੍ਰਧਾਨ ਮੰਤਰੀ

ਆਸਿਆਨ ਤੇ ਪੂਰਬੀ ਏਸ਼ੀਆ ਸੰਮੇਲਨਾਂ ਲਈ ਫਿਲੀਪੀਨਜ਼ ਪੁੱਜੇ ਪ੍ਰਧਾਨ ਮੰਤਰੀ

Ad Position 21
No active advertisement
ਅਜੀਤ ਡੈਸਕ 17-11-2026

ਮਨੀਲਾ, 16 ਨਵੰਬਰ (ਪੀ.ਟੀ.ਆਈ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਦੋ ਅਹਿਮ ਖੇਤਰੀ ਸਿਖਰ ਸੰਮੇਲਨਾਂ ਵਿਚ ਹਿੱਸਾ ਲੈਣ ਲਈ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਪਹੁੰਚੇ, ਜਿੱਥੇ ਉਨ੍ਹਾਂ ਦਾ ਫੁੱਲ ਮਾਲਾਵਾਂ ਪਹਿਨਾ ਕੇ ਸਵਾਗਤ ਕੀਤਾ ਗਿਆ । ਉਥੇ ਮੌਜੂਦ ਲੋਕਾਂ ਨੇ ‘ਮੋਦੀ ਮੋਦੀ’ ਅਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਗਾਏ । ਇਸ ਦੌਰਾਨ ਕਲਾਕਾਰਾਂ ਨੇ ਡਾਂਸ ਦੀ ਪੇਸ਼ਕਾਰੀ ਦਿੱਤੀ ਤੇ ਪ੍ਰਧਾਨ ਮੰਤਰੀ ਦੇ ਸਵਾਗਤ ’ਚ ਰੰਗੋਲੀ ਵੀ ਬਣਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨੀਲਾ ਵਿਚ ਫਿਲੀਪੀਨਜ਼ ਦੇ ਰਾਸ਼ਟਰਪਤੀ ਫਰਡੀਨੈਂਡ ਆਰ. ਮਾਰਕੋਸ ਜੂਨੀਅਰ ਵਲੋਂ ਸ਼ਾਨਦਾਰ ‘ਗਾਲਾ ਡਿਨਰ’ ਵਿਚ ਸ਼ਿਰਕਤ ਕੀਤੀ । ਇਸ ਦੌਰਾਨ ਮੋਦੀ ਰਵਾਇਤੀ ਫਿਲੀਪੀਨੀ ਪਹਿਰਾਵੇ ‘ਬਾਰੋਂਗ ਤਾਗਾਲੋਗ’ ਵਿਚ ਨਜ਼ਰ ਆਏ । ਰਾਤ ਦੇ ਖਾਣੇ ਵਿਚ ਵੱਖ-ਵੱਖ ਦੇਸ਼ਾਂ ਦੇ ਆਗੂਆਂ ਨੇ ਹਿੱਸਾ ਲਿਆ ਤੇ ਫਿਲੀਪੀਨੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ । ਮੋਦੀ ਮੰਗਲਵਾਰ ਨੂੰ 23ਵੇਂ ਆਸਿਆਨ-ਭਾਰਤ ਸਿਖਰ ਸੰਮੇਲਨ ਤੇ 21ਵੇਂ ਪੂਰਬੀ ਏਸ਼ੀਆ ਸਿਖਰ ਸੰਮੇਲਨ ਵਿਚ ਸ਼ਾਮਿਲ ਹੋਣਗੇ । ਇਸ ਦੌਰੇ ਦੌਰਾਨ ਉਨ੍ਹਾਂ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵੀ ਮੁਲਾਕਾਤ ਹੋਵੇਗੀ। ਦੋਵੇਂ ਨੇਤਾ ਇਸ ਬੈਠਕ ’ਚ ਨਾਲ ਨਾਲ ਬੈਠਣਗੇ। ਇਸ ’ਚ ਭਾਰਤ, ਜਪਾਨ ਤੇ ਆਸਟ੍ਰੇਲੀਆ ਦੇ ਨੇਤਾ ਹਿੰਦ ਪ੍ਰਸ਼ਾਂਤ ਖੇਤਰਾਂ ’ਚ ਸਹਿਯੋਗ ਤੇ ਸੁਰੱਖਿਆ ਨਾਲ ਜੁੜੇ ਮੁਦਿਆਂ ’ਤੇ ਚਰਚਾ ਕਰਨਗੇ। ਇਸ ਦੌਰੇ ਦਾ ਮੁੱਖ ਉਦੇਸ਼ ਦੱਖਣ-ਪੂਰਬੀ ਤੇ ਪੂਰਬੀ ਏਸ਼ੀਆਈ ਦੇਸ਼ਾਂ ਨਾਲ ਭਾਰਤ ਦੇ ਸਬੰਧ ਮਜ਼ਬੂਤ ਕਰਨਾ ਤੇ ਖੇਤਰੀ ਤੇ ਵਿਸ਼ਵਵਿਆਪੀ ਚੁਣੌਤੀਆਂ ’ਤੇ ਵਿਚਾਰ-ਵਟਾਂਦਰਾ ਕਰਨਾ ਹੈ । ਮੋਦੀ ਨੇ ਕਿਹਾ ਕਿ ਆਸਿਆਨ ਦੇਸ਼ਾਂ ਨਾਲ ਭਾਰਤ ਦੀ ਦੋਸਤੀ ‘ਐਕਟ ਈਸਟ ਪਾਲਿਸੀ’ ਅਤੇ ‘ਮਹਾਸਾਗਰ ਵਿਜ਼ਨ’ ਦਾ ਅਹਿਮ ਹਿੱਸਾ ਹੈ । ਭਾਰਤ ਤੇ ਆਸਿਆਨ ਵਿਚਕਾਰ 2026 ਨੂੰ ‘ਸਮੁੰਦਰੀ ਸਹਿਯੋਗ ਸਾਲ’ ਵਜੋਂ ਮਨਾਇਆ ਜਾ ਰਿਹਾ ਹੈ । ਇਸ ਤਹਿਤ ਸਮੁੰਦਰੀ ਸੁਰੱਖਿਆ, ਤਾਲਮੇਲ ਵਾਲੀ ਗਸ਼ਤ, ਸਮੁੰਦਰੀ ਡਾਕੂਆਂ ਵਿਰੁੱਧ ਕਾਰਵਾਈ ਤੇ ਗੈਰ-ਕਾਨੂੰਨੀ ਮੱਛੀ ਫੜਨ ਨੂੰ ਰੋਕਣ ਲਈ ਸਹਿਯੋਗ ਵਧਾਇਆ ਜਾਵੇਗਾ । ਮੋਦੀ ਨੇ ਭਰੋਸਾ ਜਤਾਇਆ ਕਿ ਇਹ ਦੌਰਾ ਭਾਰਤ-ਆਸਿਆਨ ਭਾਈਵਾਲੀ ਨੂੰ ਨਵੀਂ ਊਰਜਾ ਦੇਵੇਗਾ ਤੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸ਼ਾਂਤੀ, ਸਥਿਰਤਾ ਤੇ ਖੁਸ਼ਹਾਲੀ ਨੂੰ ਮਜ਼ਬੂਤ ਕਰੇਗਾ । ਉਨ੍ਹਾਂ ਫਿਲੀਪੀਨਜ਼ ਵਿਚ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕਰਨ ਦੀ ਵੀ ਇੱਛਾ ਪ੍ਰਗਟਾਈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੋ ਦਿਨਾਂ ਫਿਲੀਪੀਨਜ਼ ਦੌਰੇ ’ਤੇ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਸੋਸ਼ਲ ਮੀਡੀਆ ਐਕਸ ’ਤੇ ਪੋਸਟ ਕਰਦਿਆਂ ਕਿਹਾ ਕਿ ਭਾਰਤ ਦੇ ਆਸਿਆਨ ਦੇਸ਼ਾਂ ਨਾਲ ਸੰਬੰਧ ਉਸਦੀ ਐਕਟ ਈਸਟ ਨੀਤੀ ਦਾ ਮੁੱਖ ਆਧਾਰ ਹਨ ਤੇ ਮਹਾਸਾਗਰ ਦ੍ਰਿਸ਼ਟੀਕੋਣ ਵਿਚ ਵੀ ਇਨ੍ਹਾਂ ਨੂੰ ਕੇਂਦਰੀ ਸਥਾਨ ਹਾਸਲ ਹੈ ।

Ad Position 22
No active advertisement
ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਬਿਲਕਿਸ ਬਾਨੋ ਦੇ 2 ਦੋਸ਼ੀਆਂ ਦੀ ਉਮਰ ਕੈਦ ਦੀ ਸਜ਼ਾ ਮੁਅੱਤਲ
Ad Position 24