ਨਵੀਂ ਦਿੱਲੀ, 16 ਨਵੰਬਰ (ਪੀ.ਟੀ.ਆਈ.)-ਦੇਸ਼ ਵਿਚ ਅਕਤੂਬਰ ਮਹੀਨੇ ਦੌਰਾਨ ਥੋਕ ਮਹਿੰਗਾਈ ਦਰ (ਡਬਲਿਊ.ਪੀ.ਆਈ.) ਵਧ ਕੇ 12.29 ਫੀਸਦੀ ਹੋ ਗਈ ਹੈ। ਇਹ ਆਧਾਰ ਸਾਲ 2022-23 ਵਾਲੀ ਨਵੀਂ ਥੋਕ ਮੁੱਲ ਸੂਚਕ ਅੰਕ (ਡਬਲਿਊ.ਪੀ.ਆਈ.) ਲੜੀ ਵਿਚ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਮਹਿੰਗਾਈ ਵਿਚ ਇਸ ਵਾਧੇ ਦਾ ਮੁੱਖ ਕਾਰਨ ਈਂਧਨ, ਬਿਜਲੀ ਤੇ ਗੈਰ-ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿਚ ਵਾਧਾ ਰਿਹਾ ਹੈ। ਹਾਲਾਂਕਿ, ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਦੁਨੀਆ ਭਰ ’ਚ ਊਰਜਾ ਦੀਆਂ ਕੀਮਤਾਂ ਵਿਚ ਆ ਰਹੀ ਕਮੀ ਕਾਰਨ ਨਵੰਬਰ ਮਹੀਨੇ ਦੀ ਥੋਕ ਮਹਿੰਗਾਈ ਦਰ ’ਚ ਗਿਰਾਵਟ ਆ ਸਕਦੀ ਹੈ।
ਅਕਤੂਬਰ ’ਚ ਥੋਕ ਮਹਿੰਗਾਈ ਦਰ ਨੇ ਤੋੜੇ ਰਿਕਾਰਡ, 12.29 ਫੀਸਦੀ ਦੇ ਉੱਚ ਪੱਧਰ ’ਤੇ ਪੁੱਜੀ
ਅਕਤੂਬਰ ’ਚ ਥੋਕ ਮਹਿੰਗਾਈ ਦਰ ਨੇ ਤੋੜੇ ਰਿਕਾਰਡ, 12.29 ਫੀਸਦੀ ਦੇ ਉੱਚ ਪੱਧਰ ’ਤੇ ਪੁੱਜੀ
ਅਜੀਤ ਡੈਸਕ
17-11-2026