03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਇਕ ਜੁਲਾਈ ਨੂੰ ਹਰ�ਔਰਤ ਦੇ ਖਾਤੇ ’ਚ ਆਵੇਗੀ ਤਿੰਨ ਮਹੀਨਿਆਂ ਦੀ ਸਨਮਾਨ ਰਾਸ਼ੀ-ਭਗਵੰਤ ਮਾਨ

Ad Position 21
No active advertisement
ਅਜੀਤ ਡੈਸਕ 22-06-2026


ਜਖਵਾਲੀ, 21 ਜੂਨ (ਨਿਰਭੈ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਕਲਾਂ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲੋਕ ਮਿਲਣੀ ਕੀਤੀ ਗਈ, ਜਿਸ ਵਿਚ ਪਿੰਡ ਵਾਸੀਆਂ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਇਸ ਮੌਕੇ ਗਰਾਮ ਪੰਚਾਇਤ ਚਨਾਰਥਲ ਕਲਾਂ ਵਲੋਂ ਮੁੱਖ ਮੰਤਰੀ ਦਾ ਸਨਮਾਨ ਕੀਤਾ ਗਿਆ। ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਪੰਜਾਬ ਦੀਆਂ �ਔਰਤਾਂ ਨੂੰ ਤਿੰਨ ਮਹੀਨੇ ਦੇ ਇਕੱਠੇ ਪੈਸੇ ਦਿੱਤੇ ਜਾਣਗੇ। ਅਨੁਸੂਚਿਤ ਜਾਤੀਆਂ ਦੀਆਂ ਮਾਵਾਂ-ਭੈਣਾਂ ਨੂੰ 4500 ਰੁਪਏ, ਜਦੋਂ ਕਿ ਬਾਕੀ ਸ਼੍ਰੇਣੀ ਦੀਆਂ �ਔਰਤਾਂ ਨੂੰ 3000 ਰੁਪਏ ਮਿਲਣਗੇ। ਇਸ ਪੈਸੇ ਦੇ ਨਾਲ �ਔਰਤਾਂ ਨੇ ਅਮੀਰ ਨਹੀਂ ਹੋ ਜਾਣਾ, ਪਰੰਤੂ ਘਰ ਗ੍ਰਹਿਸਥੀ ’ਚ ਰਹਿਣ ਵਾਲੀਆਂ �ਔਰਤਾਂ ਨੂੰ ਇਸ ਪੈਸੇ ਦੇ ਨਾਲ ਵੱਡਾ ਸਹਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਲਈ ਕੰਮ ਕਰ ਰਹੀ ਹੈ, ਜਿਸ ਤਹਿਤ ਨਹਿਰੀ ਪਾਣੀ ਨੂੰ ਪਿੰਡਾਂ ਦੀਆਂ ਟੇਲਾਂ ਤੱਕ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਕਾਨੂੰਨ ਨੂੰ ਸਖ਼ਤੀ ਨਾਲ ਬਣਾਇਆ ਗਿਆ ਹੈ, ਤਾਂ ਜੋ ਗੁਨਾਹ ਕਰਨ ਵਾਲੇ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣ ਪਰ ਵਿਰੋਧੀ ਪਾਰਟੀਆਂ ਸਿਆਸੀ ਲਾਹੇ ਲਈ ਇਸ ਕਾਨੂੰਨ ਦਾ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਕਾਨੂੰਨ ਦੇ ਹੱਕ ਵਿਚ ਨਿੱਤਰੇ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਗਏ ਸਨ ਉਨ੍ਹਾਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਿਹੜੀਆਂ ਪੰਜਾਬ ਸਰਕਾਰ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਹਨ ਉਨ੍ਹਾਂ ਨੂੰ ਵੀ ਨਿਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਬੋਧਨ ਕਰਨ ਦੌਰਾਨ ਇੱਕ�ਔਰਤ ਵਲੋਂ ਵੋਟ ਕੱਟੇ ਜਾਣ ਦੀ ਗੱਲ ਕਹੇ ਜਾਣ ’ਤੇ ਮੁੱਖ ਮੰਤਰੀ ਵਲੋਂ ਡਿਪਟੀ ਕਮਿਸ਼ਨਰ, ਏ.ਡੀ.ਸੀ. ਸੁਰਿੰਦਰ ਸਿੰਘ ਧਾਲੀਵਾਲ ਨੂੰ ਸਟੇਜ ’ਤੇ ਬੁਲਾ ਕੇ ਉਕਤ ਗੱਲ ਦੀ ਬਾਰੀਕੀ ਨਾਲ ਜਾਂਚ ਕਰਨ ਦੇ ਆਦੇਸ਼ ਦਿੱਤੇ। ਇਸ ਮੌਕੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜੇ ਲਿਬੜਾ, ਰਾਜ ਦਵਿੰਦਰ ਲਾਡੀ, ਅਮਰਿੰਦਰ ਮੰਡੋਫਲ, ਜਸਪ੍ਰੀਤ ਕਾਕਾ, ਰਮੇਸ਼ ਸੋਨੂੰ, ਦਿਲਪ੍ਰੀਤ ਭੱਟੀ, ਗੁਰਪ੍ਰੀਤ ਸਿੰਘ ਭਿੰਡਰ, ਮਾਨਵ ਟਿਵਾਣਾ, ਜਗਜੀਤ ਸਿੰਘ ਰਿਊਨਾ, ਬਹਾਦਰ ਖ਼ਾਨ, ਐਡਵੋਕੇਟ ਕੰਵਰਵੀਰ ਸਿੰਘ ਰਾਏ, ਕੌਂਸਲਰ ਆਸ਼ਾ ਰਾਣੀ, ਐਡਵੋਕੇਟ ਰੀਨਾ ਰਾਣੀ, ਕੌਂਸਲਰ ਜਤਿੰਦਰ ਕੌਰ, ਬਲਦੇਵ ਸਿੰਘ ਭੱਲ ਮਾਜਰਾ, ਐਸ.ਡੀ.�. ਬਲਦੇਵ ਸਿੰਘ, ਐਸ.ਡੀ.�. ਜਗਪਾਲ ਸਿੰਘ, ਸਰਪੰਚ ਰਾਜਦੀਪ ਸਿੰਘ ਰਾਜੂ, ਸਰਪੰਚ ਹਰਜਿੰਦਰ ਸਿੰਘ ਪੰਡਰਾਲੀ, ਸਰਪੰਚ ਸਤਪਾਲ ਸਿੰਘ, ਗੱਜਣ ਸਿੰਘ ਜਲਵੇੜਾ, ਰੋਹੀ ਰਾਮ, ਜਗਰੂਪ ਸਿੰਘ ਨੰਬਰਦਾਰ ਤੇ ਸੰਦੀਪ ਵਾਲਮੀਕੀ ਆਦਿ ਵੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਸਰਕਾਰੀ ਥਰਮਲ ਪਲਾਂਟਾਂ ਦੇ 10 ’ਚੋਂ 6 ਯੂਨਿਟ ਬੰਦ ਅਗਲੀ ਖ਼ਬਰ ਅਮਰੀਕਾ ਤੇ ਈਰਾਨ ਵਿਚਾਲੇ ਸਵਿਟਜ਼ਰਲੈਂਡ ’ਚ ਗੱਲਬਾਤ ਸ਼ੁਰੂ
Ad Position 24
No active advertisement