ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਈ.ਡੀ. ਨੇ ਰਾਬਰਟ ਵਾਡਰਾ ਖ਼ਿਲਾਫ਼ ਸੀਲਬੰਦ ਸਟੇਟਸ ਰਿਪਰੋਟ ਸੌਂਪੀ

Ad Position 21
No active advertisement
ਅਜੀਤ ਡੈਸਕ 11-07-2026
ਨਵੀਂ ਦਿੱਲੀ, 10 ਜੁਲਾਈ (ਏਜੰਸੀ)-ਈ.ਡੀ. ਨੇ ਹਰਿਆਣਾ ਦੇ ਸ਼ਿਕੋਹਪੁਰ ’ਚ ਜ਼ਮੀਨ ਦੇ ਸੌਦੇ ਨਾਲ ਜੁੜੇ ਹਵਾਲਾ ਰਾਸ਼ੀ ਮਾਮਲੇ ’ਚ ਕਾਰੋਬਾਰੀ ਰਾਬਰਟ ਵਾਡਰਾ ਤੇ ਹੋਰਾਂ ਖਿਲਾਫ਼ ਆਪਣੀ ਸਟੇਟਸ ਰਿਪੋਰਟ ਇਕ ਸੀਲਬੰਦ ਲਿਫ਼ਾਫੇ਼ ’ਚ ਜਮ੍ਹਾਂ ਕੀਤੀ। ਕਾਂਗਰਸੀ ਸੰਸਦ ਮੈਂਬਰ ਪ੍ਰਿਅੰਕਾ ਵਾਡਰਾ ਦੇ ਪਤੀ ਰਾਬਰਟ ਵਾਡਰਾ ਖਿਲਾਫ਼ ਇਹ ਜਾਂਚ ਗੁਰੂਗ੍ਰਾਮ ਜ਼ਿਲ੍ਹੇ ਦੇ ਮਾਨੇਸਰ-ਸ਼ਿਕੋਹਪੁਰ (ਹੁਣ ਸੈਕਟਰ 83) ’ਚ ਜ਼ਮੀਨ ਸੌਦੇ ਨਾਲ ਜੁੜੀ ਹੈ।ਈ.ਡੀ. ਨੇ ਵਿਸ਼ੇਸ਼ ਜੱਜ ਸੁਸ਼ਾਂਤ ਚਾਂਗੋਤਰਾ ਨੂੰ ਦੱਸਿਆ ਕਿ ਐਮ/ਐਸ ਡੀਐਲਐਫ ਦੀ ਭੂਮਿਕਾ ਦੇ ਸੰਬੰਧ ’ਚ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਜੱਜ ਨੇ ਨੋਟ ਕੀਤਾ ਕਿ ਇਕ ਦੋਸ਼ੀ ਕੇਵਲ ਸਿੰਘ ਵਿਰਕ ਨੇ ਜ਼ਮਾਨਤ ਤੇ ਜ਼ਮਾਨਤੀ ਬਾਂਡ ਜਮ੍ਹਾਂ ਕਰਵਾਏ ਸਨ ਅਤੇ ਉਨ੍ਹਾਂ ਨੂੰ ਸਵੀਕਾਰ ਕਰ ਲਿਆ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 21 ਅਗਸਤ ਦੀ ਤਰੀਕ ਤੈਅ ਕੀਤੀ ਹੈ। ਇਸ ਤੋਂ ਪਹਿਲਾਂ ਮਈ ’ਚ ਵਾਡਰਾ ਨੇ ਦਿੱਲੀ ਹਾਈ ਕੋਰਟ ’ਚ ਆਪਣੀ ਉਹ ਪਟੀਸ਼ਨ ਬਿਨਾਂ ਸ਼ਰਤ ਵਾਪਸ ਲੈ ਲਈ ਸੀ, ਜਿਸ ’ਚ ਉਨ੍ਹਾਂ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਦੇ ਸੰਮਨ ਜਾਰੀ ਕਰਨ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਸੀ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਯੂਨੀਅਨਾਂ ਉਗਰਾਹਾਂ ਤੇ ਡਕੌਂਦਾ ਵਲੋਂ ਚੰਡੀਗੜ੍ਹ ’ਚ ਰੋਸ ਮੁਜ਼ਾਹਰਾ ਅਗਲੀ ਖ਼ਬਰ ਚੇਨਈ ’ਚ ਖੇਡੀ ਜਾਵੇਗੀ ਪਹਿਲੀ ਵਿਦੇਸ਼ੀ ਕ੍ਰਿਕਟ ਲੀਗ
Ad Position 24
No active advertisement