ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਚੇਨਈ ’ਚ ਖੇਡੀ ਜਾਵੇਗੀ ਪਹਿਲੀ ਵਿਦੇਸ਼ੀ ਕ੍ਰਿਕਟ ਲੀਗ

Ad Position 21
No active advertisement
ਅਜੀਤ ਡੈਸਕ 11-07-2026

ਮੈਲਬੌਰਨ, 10 ਜੁਲਾਈ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਆਸਟ੍ਰੇਲੀਆਈ ਹਮਰੁਤਬਾ ਐਂਥਨੀ ਅਲਬਾਨੀਜ਼ ਨੇ ਸ਼ੁੱਕਰਵਾਰ ਨੂੰ ਇੱਥੇ ਪ੍ਰਸਿੱਧ ਮੈਲਬੌਰਨ ਕ੍ਰਿਕਟ ਗਰਾਊਂਡ (ਐਮ.ਸੀ.ਜੀ.) ਵਿਖੇ ਸਾਂਝੇ ਤੌਰ ’ਤੇ ਭਾਰਤ-ਆਸਟ੍ਰੇਲੀਆ ਖੇਡ ਸਹਿਯੋਗ ਢਾਂਚਾ ਜਾਰੀ ਕੀਤਾ। ਵਿਦੇਸ਼ ਮੰਤਰਾਲੇ ਦੁਆਰਾ ਜਾਰੀ ਇਕ ਬਿਆਨ ਅਨੁਸਾਰ ‘ਦ ਕੋਲਾਬੋਰੇਸ਼ਨ ਰੋਡਮੈਪ’ “ਖੇਡ ਸਿਖਲਾਈ ਤੇ ਸਮਰੱਥਾ ਨਿਰਮਾਣ, ਖੇਡ ਵਿਗਿਆਨ ਤੇ ਤਕਨਾਲੋਜੀ ਤੇ ਖੇਡ ਉਦਯੋਗ ਤੇ ਨਿਵੇਸ਼ ਦੇ ਖੇਤਰਾਂ ’ਚ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ।” ਇਸ ਸਹਿਯੋਗ ਦੇ ਹਿੱਸੇ ਵਜੋਂ ਇਕ ਮਹੱਤਵਪੂਰਨ ਵਿਸ਼ੇਸ਼ਤਾ ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ (ਚੇਪੌਕ) ਵਿਖੇ ਖੇਡੇ ਜਾ ਰਹੇ ਬਿਗ ਬੈਸ਼ ਲੀਗ ਦੇ ਆਉਣ ਵਾਲੇ ਐਡੀਸ਼ਨ ਦੇ ਉਦਘਾਟਨੀ ਮੈਚ ਦਾ ਐਲਾਨ ਸੀ। ਇਹ ਮੈਚ ਮੈਲਬੌਰਨ ਰੇਨੇਗੇਡਜ਼ ਤੇ ਪਰਥ ਸਕੋਰਚਰਜ਼ ਵਿਚਕਾਰ ਹੋਵੇਗਾ। ਆਸਟ੍ਰੇਲੀਆਈ ਸਰਕਾਰ ਦੁਆਰਾ ਜਾਰੀ ਇਕ ਪ੍ਰੈੱਸ ਨੋਟ ’ਚ ਕਿਹਾ ਗਿਆ ਹੈ ਕਿ “ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਤੇ ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਮੈਲਬੌਰਨ ਵਿਚ ਮੁਲਾਕਾਤ ਕੀਤੀ ਤੇ ਐਲਾਨ ਕੀਤਾ ਕਿ ਸ਼ੁਰੂਆਤੀ ਆਸਟ੍ਰੇਲੀਆਈ ਪੁਰਸ਼ ਬਿਗ ਬੈਸ਼ ਲੀਗ ਮੈਚ ਇਸ ਸਾਲ ਦਸੰਬਰ ’ਚ ਚੇਨਈ ’ਚ ਹੋਵੇਗਾ। ਇਹ ਭਾਰਤ ’ਚ ਖੇਡੀ ਜਾਣ ਵਾਲੀ ਪਹਿਲੀ ਵਿਦੇਸ਼ੀ ਕ੍ਰਿਕਟ ਲੀਗ ਹੋਵੇਗੀ। ਇਹ ਸਮਾਗਮ ਦਸੰਬਰ ’ਚ ਭਾਰਤ ਭਰ ’ਚ ਆਯੋਜਿਤ ਹੋਣ ਵਾਲੇ ਇਕ ਹਫ਼ਤੇ ਚੱਲਣ ਵਾਲੇ ਤਿਉਹਾਰ, ਜਿਸ ਨੂੰ ਜੀ’ਡੇਅ ਨਮਸਤੇ ਕਿਹਾ ਜਾਂਦਾ ਹੈ, ਦਾ ਆਧਾਰ ਹੋਵੇਗਾ, ਜਿਸ ’ਚ ਆਸਟ੍ਰੇਲੀਆਈ ਸੱਭਿਆਚਾਰਕ, ਵਪਾਰਕ ਤੇ ਖੇਡ ਸਮਾਗਮ ਸ਼ਾਮਿਲ ਹੋਣਗੇ,” । ਐਮ.ਸੀ.ਜੀ. ਵਿਖੇ ਸਮਾਗਮ ਦੌਰਾਨ ਦੋਵਾਂ ਪ੍ਰਧਾਨ ਮੰਤਰੀਆਂ ਨਾਲ ਵਿਕਟੋਰੀਆ ਦੀ ਪ੍ਰੀਮੀਅਰ ਜੈਕਿੰਟਾ ਐਲਨ, ਇਕ ਰੋਜ਼ਾ ਵਿਸ਼ਵ ਕੱਪ ਜੇਤੂ ਸਾਬਕਾ ਪੁਰਸ਼ ਕਪਤਾਨ ਸਟੀਵ ਵਾ ਤੇ ਮਹਿਲਾ ਕਪਤਾਨ ਲੀਜ਼ਾ ਸਥਾਲੇਕਰ ਵੀ ਸਨ।

Ad Position 22
No active advertisement
ਪਿਛਲੀ ਖ਼ਬਰ ਈ.ਡੀ. ਨੇ ਰਾਬਰਟ ਵਾਡਰਾ ਖ਼ਿਲਾਫ਼ ਸੀਲਬੰਦ ਸਟੇਟਸ ਰਿਪਰੋਟ ਸੌਂਪੀ ਅਗਲੀ ਖ਼ਬਰ ਰਾਮ ਮੰਦਰ ਚੜ੍ਹਾਵਾ ਚੋਰੀ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣ ਲਈ ਦਸਤਖ਼ਤ ਮੁਹਿੰਮ ਸ਼ੁਰੂ ਕਰੇਗੀ ‘ਆਪ’- ਕੇਜਰੀਵਾਲ
Ad Position 24
No active advertisement