ਵਿਸ਼ਾਖਾਪਟਨਮ, 11 ਜੁਲਾਈ (ਪੀ. ਟੀ. ਆਈ.)-ਭਵਿੱਖ ਦੀਆਂ ਜੰਗਾਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ) ਨਾਲ ਲੜੀਆਂ ਜਾ ਸਕਦੀਆਂ ਹਨ, ਪਰ ਉਹ ਅਜੇ ਵੀ ਰਾਸ਼ਟਰੀ ਦ੍ਰਿੜ੍ਹ ਇਰਾਦੇ, ਸਿਖਲਾਈ ਪ੍ਰਾਪਤ ਸੈਨਿਕਾਂ ਤੇ ਮਜ਼ਬੂਤ ਫੌਜੀ ਸ਼ਕਤੀ ਦੁਆਰਾ ਜਿੱਤੀਆਂ ਜਾਣਗੀਆਂ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਥੇ ਆਈ.ਐਨ.ਐਸ. ਮਹੇਂਦਰਗਿਰੀ ਨੂੰ ਜਲ ਸੈਨਾ ਦੇ ਬੇੜੇ ’ਚ ਸ਼ਾਮਿਲ ਕਰਨ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਆਂਧਰਾ ਪ੍ਰਦੇਸ਼ ਭਾਰਤ ਦੇ ਰੱਖਿਆ ਅਤੇ ਏਰੋਸਪੇਸ ਨਿਰਮਾਣ ਦੇ ਇੱਕ ਨਵੇਂ ਪਾਵਰਹਾਊਸ ਵਜੋਂ ਉੱਭਰਿਆ ਹੈ। ਰੱਖਿਆ ਆਧੁਨਿਕੀਕਰਨ ਪ੍ਰਤੀ ਸਰਕਾਰ ਦੇ ਸੰਤੁਲਿਤ ਪਹੁੰਚ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਕਿਹਾ ਕਿ ਭਾਰਤ ਅਗਲੀ ਪੀੜ੍ਹੀ ਦੀਆਂ ਤਕਨਾਲੋਜੀਆਂ ਵਿਚ ਨਿਵੇਸ਼ ਕਰ ਰਿਹਾ ਹੈ ਅਤੇ ਨਾਲ ਹੀ ਰਵਾਇਤੀ ਫੌਜੀ ਸਮਰੱਥਾਵਾਂ ਨੂੰ ਮਜ਼ਬੂਤ ਕਰ ਰਿਹਾ ਹੈ। ਭਵਿੱਖ ਦੀਆਂ ਜੰਗਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੜੀਆਂ ਜਾ ਸਕਦੀਆਂ ਹਨ, ਪਰ ਉਹ ਫਿਰ ਵੀ ਰਾਸ਼ਟਰੀ ਦ੍ਰਿੜ੍ਹ ਇਰਾਦੇ, ਸਿਖਲਾਈ ਪ੍ਰਾਪਤ ਸੈਨਿਕਾਂ ਅਤੇ ਸਮਰੱਥ ਫੌਜੀ ਸ਼ਕਤੀ ਦੁਆਰਾ ਜਿੱਤੀਆਂ ਜਾਣਗੀਆਂ। ਇਸ ਲਈ ਮੈਂ ਕਹਾਂਗਾ ਕਿ ਨਵੀਆਂ ਤਕਨਾਲੋਜੀਆਂ ਅਤੇ ਰਵਾਇਤੀ ਪਲੇਟਫਾਰਮ ਇੱਕ ਦੂਜੇ ਦੇ ਵਿਰੋਧੀ ਨਹੀਂ ਹਨ, ਸਗੋਂ ਇੱਕ ਦੂਜੇ ਦੇ ਪੂਰਕ ਹਨ, ਇੱਕ ਦੂਜੇ ਨੂੰ ਪੂਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਰਵਾਇਤੀ ਪਲੇਟਫਾਰਮਾਂ ਤੋਂ ਬਿਨਾਂ, ਨਵੀਆਂ ਤਕਨਾਲੋਜੀਆਂ ਆਪਣੇ ਆਪ ਵਿਚ ਅਧੂਰੀਆਂ ਹਨ।ਰੱਖਿਆ ਮੰਤਰੀ ਇਥੇ ਭਾਰਤੀ ਜਲ ਸੈਨਾ ਦੇ ਪੂਰਬੀ ਬੇੜੇ ਵਿਚ ਛੇਵਾਂ ਪ੍ਰਾਜੈਕਟ 17ਏ ਸਟੀਲਥ ਫ੍ਰੀਗੇਟ ਮਹੇਂਦਰਗਿਰੀ ਨੂੰ ਸ਼ਾਮਿਲ ਕੀਤਾ। ਜੋ ਕਿ ਰੱਖਿਆ ਸਵੈ-ਨਿਰਭਰਤਾ ਅਤੇ ਸਵਦੇਸ਼ੀ ਜੰਗੀ ਜਹਾਜ਼ ਨਿਰਮਾਣ ਵੱਲ ਭਾਰਤ ਦੀ ਯਾਤਰਾ ਵਿਚ ਇੱਕ ਹੋਰ ਮੀਲ ਪੱਥਰ ਸਥਾਪਤ ਕੀਤਾ ਹੈ। ਇਹ ਸਮਾਗਮ ਜਲ ਸੈਨਾ ਡੌਕਯਾਰਡ ਵਿਖੇ ਸੀਨੀਅਰ ਜਲ ਸੈਨਾ ਅਧਿਕਾਰੀਆਂ ਅਤੇ ਹੋਰ ਪਤਵੰਤਿਆਂ ਦੀ ਮੌਜੂਦਗੀ ਵਿਚ ਕਰਵਾਇਆ ਗਿਆ। ਆਈ.ਐਨ.ਐਸ. ਮਹੇਂਦਰਗਿਰੀ ਹਵਾ, ਸਤ੍ਹਾ ’ਤੇ ਦੁਸ਼ਮਣ ਜਹਾਜ਼ਾਂ ਅਤੇ ਸਮੁੰਦਰ ਦੇ ਹੇਠਾਂ ਪਣਡੁੱਬੀਆਂ ਤੋਂ ਖਤਰਿਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰ ਸਕਦਾ ਹੈ ।
ਭਵਿੱਖ ਦੀਆਂ ਜੰਗਾਂ ਅਜੇ ਵੀ ਦ੍ਰਿੜ੍ਹ ਇਰਾਦੇ ਅਤੇ ਸੈਨਿਕਾਂ ਦੁਆਰਾ ਜਿੱਤੀਆਂ ਜਾਣਗੀਆਂ-ਰਾਜਨਾਥ ਸਿੰਘ
ਅਜੀਤ ਡੈਸਕ
12-07-2026