ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਕੇਜਰੀਵਾਲ ਨੇ ਸਰਕਾਰ ਦੇ ਈ-20 ’ਤੇ ਚਿੱਟੇ ਝੂਠ ਨੂੰ ਕੀਤਾ ਬੇਨਕਾਬ

Ad Position 21
No active advertisement
ਅਜੀਤ ਡੈਸਕ 12-07-2026

ਨਵੀਂ ਦਿੱਲੀ, 11 ਜੁਲਾਈ (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਈ-20 ਪੈਟਰੋਲ ਦੀ ਵਰਤੋਂ ਨਾਲ ਗੱਡੀਆਂ ’ਤੇ ਪੈਣ ਵਾਲੇ ਅਸਰ ਨੂੰ ਲੈ ਕੇ ਪੈਟਰੋਲ ਪੰਪ ਤੇ ਸਰਵਿਸ ਸਟੇਸ਼ਨ ’ਤੇ ਜਾ ਕੇ ਸਰਕਾਰ ਦੇ ਈ-20 ’ਤੇ ਚਿੱਟੇ ਝੂਠ ਨੂੰ ਬੇਨਕਾਬ ਕੀਤਾ ਹੈ । ਇਸ ਦੌਰਾਨ ਉਨ੍ਹਾਂ ਨੇ ਪੰਪ ’ਤੇ ਪੈਟਰੋਲ ਲੈਣ ਆਏ ਤੇ ਸਰਵਿਸ ਸਟੇਸ਼ਨ ’ਤੇ ਗੱਡੀ ਠੀਕ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕਰਕੇ ਸਮਝਿਆ ਕਿ ਈ-20 ਦੀ ਵਰਤੋਂ ਨਾਲ ਉਨ੍ਹਾਂ ਦੀਆਂ ਗੱਡੀਆਂ ’ਤੇ ਕੀ ਅਸਰ ਪੈ ਰਿਹਾ ਹੈ। ਇਸ ਦੌਰਾਨ ਲੋਕਾਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ, ਜੋ ਸਰਕਾਰ ਦੇ ਦਾਅਵਿਆਂ ਦੇ ਬਿਲਕੁਲ ਉਲਟ ਹਨ । ਲੋਕਾਂ ਦਾ ਤਜਰਬਾ ਸਾਂਝਾ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਰੇ ਲੋਕ ਕਹਿ ਰਹੇ ਹਨ ਕਿ ਈ-20 ਪੈਟਰੋਲ ਨੂੰ ਲੈ ਕੇ ਸਰਕਾਰ ਚਿੱਟਾ ਝੂਠ ਬੋਲ ਰਹੀ ਹੈ। ਇਸ ਦੇ ਕਾਰਨ ਸੱਚਮੁੱਚ ਗੱਡੀਆਂ ਵਿਚ ਦਿੱਕਤਾਂ ਆ ਰਹੀਆਂ ਹਨ ਤੇ ਆਮ ਲੋਕ ਈਥਾਨੋਲ ਤੋਂ ਬਹੁਤ ਦੁਖੀ ਹਨ।

Ad Position 22
No active advertisement
ਪਿਛਲੀ ਖ਼ਬਰ ਪੋਕਸੋ ਮਾਮਲੇ ਦੇ ਦੋਸ਼ੀ ਵਲੋਂ ਜ਼ਮਾਨਤ ਮਿਲਦੇ ਹੀ ਆਪਣੇ 2 ਬੱਚਿਆਂ ਸਮੇਤ 6 ਦੀ ਹੱਤਿਆ ਅਗਲੀ ਖ਼ਬਰ ਭਵਿੱਖ ਦੀਆਂ ਜੰਗਾਂ ਅਜੇ ਵੀ ਦ੍ਰਿੜ੍ਹ ਇਰਾਦੇ ਅਤੇ ਸੈਨਿਕਾਂ ਦੁਆਰਾ ਜਿੱਤੀਆਂ ਜਾਣਗੀਆਂ-ਰਾਜਨਾਥ ਸਿੰਘ
Ad Position 24
No active advertisement