ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਬਿਸ਼ਨੋਈ ਤੇ ਨਾਗਰਾ ਦੀ ਹਵਾਲਗੀ ਦੀ ਮੰਗ ਕਰੇਗਾ ਅਮਰੀਕਾ

Ad Position 21
No active advertisement
ਅਜੀਤ ਡੈਸਕ 13-07-2026

ਵਾਸ਼ਿੰਗਟਨ, 12 ਜੁਲਾਈ (ਪੀ.ਟੀ.ਆਈ.) ਅਮਰੀਕਾ ਕੈਨੇਡਾ ਵਿਚ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੇ ਅਮਰੀਕਾ ਵਿਚ ਕਈ ਹੋਰ ਅਪਰਾਧਾਂ ਦੇ ਦੋਸ਼ੀ ਲਾਰੈਂਸ ਬਿਸ਼ਨੋਈ ਦੀ ਹਵਾਲਗੀ ਦੀ ਮੰਗ ਕਰੇਗਾ। ਇੱਕ ਅਧਿਕਾਰੀ ਨੇ ਕਿਹਾ ਕਿ ਅਮਰੀਕੀ ਨਿਆਂ ਵਿਭਾਗ ਅਮਰੀਕਾ ਵਿਚ 4, ਲੱਖ ਅਮਰੀਕੀ ਡਾਲਰ ਦੀ ਫਿਰੌਤੀ ਦੇ ਮਾਮਲੇ ਵਿਚ ਸ਼ਾਮਿਲ ਹੋਣ ਲਈ ਗੁਰਿੰਦਰਜੀਤ ਸਿੰਘ ਨਾਗਰਾ ਦੀ ਹਵਾਲਗੀ ਦੀ ਵੀ ਮੰਗ ਕਰੇਗਾ, ਜਿਸ ਵਿਚ ਦੋਸ਼ ਲਗਾਇਆ ਗਿਆ ਹੈ ਕਿ ਉਸਨੇ ਅਮਰੀਕਾ ਵਿਚ ਸਥਿਤ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣ ਲਈ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਗੈਂਗਾਂ ਨਾਲ ਮਿਲ ਕੇ ਕੰਮ ਕੀਤਾ ਸੀ । ਇੱਕ ਕੈਨੇਡੀਅਨ ਨਾਗਰਿਕ ਨਿੱਝਰ ਦੀ 18 ਜੂਨ, 2023 ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਹੱਤਿਆ ਕਰ ਦਿੱਤੀ ਗਈ ਸੀ । ਬਿਸ਼ਨੋਈ ਤੇ ਨਾਗਰਾ ਦੀ ਹਵਾਲਗੀ ਬਾਰੇ ਸਵਾਲਾਂ ਦੇ ਜਵਾਬ ਵਿਚ ਅਮਰੀਕੀ ਅਟਾਰਨੀ ਦਫ਼ਤਰ ਦੇ ਇੱਕ ਅਧਿਕਾਰੀ ਨੇ ਹਾਂ ਵਿਚ ਜਵਾਬ ਦਿੱਤਾ ਪਰ ਵਿਸਥਾਰ ਵਿਚ ਨਹੀਂ ਦੱਸਿਆ। ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਦੇ ਅਮਰੀਕੀ ਅਟਾਰਨੀ ਦਫ਼ਤਰ ਦੇ ਪਬਲਿਕ ਅਫੇਅਰਜ਼ ਅਫਸਰ, ਸੀਆਰਨ ਮੈਕਈਵੋਏ ਨੇ ਪੀਟੀਆਈ ਨੂੰ ਇੱਕ ਈਮੇਲ ਜਵਾਬ ਵਿਚ ਕਿਹਾ। ਇਸ ਹਫ਼ਤੇ ਦੇ ਸ਼ੁਰੂ ਵਿਚ ਇੱਕ ਸਾਂਝੇ ਆਪ੍ਰੇਸ਼ਨ ਵਿਚ, ਸੰਯੁਕਤ ਰਾਜ, ਕੈਨੇਡਾ ਅਤੇ ਯੂਰਪ ਵਿਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ 24 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ - ਜਿਨ੍ਹਾਂ ਵਿਚੋਂ 11 ਕੈਲੀਫੋਰਨੀਆ ਵਿਚ ਸਨ - ਤਿੰਨ ਭਾਰਤ-ਅਧਾਰਿਤ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਸਮੂਹਾਂ ਨਾਲ ਜੁੜੇ ਹੋਏ ਸਨ ਜਿਨ੍ਹਾਂ ’ਤੇ ਅਪਰਾਧਿਕ ਕਾਰਵਾਈਆਂ ਦਾ ਦੋਸ਼ ਹੈ। ਕੁੱਲ ਮਿਲਾ ਕੇ, ਅਮਰੀਕੀ ਨਿਆਂ ਵਿਭਾਗ ਨੇ ਆਪਣੇ ‘ਓਪਰੇਸ਼ਨ ਹਾਰਡਬਾਲ’ ਦੇ ਹਿੱਸੇ ਵਜੋਂ ਦੋਸ਼ ਪੱਤਰ ਵਿਚ 37 ਲੋਕਾਂ ’ਤੇ ਦੋਸ਼ ਲਗਾਇਆ ਹੈ। ਅਮਰੀਕਾ ਨੇ ਬਿਸ਼ਨੋਈ ਦੇ ਸਹਿਯੋਗੀ ਗੋਲਡੀ ਬਰਾੜ ’ਤੇ ਨਿੱਝਰ ਦੀ ਹੱਤਿਆ ਦਾ ਆਦੇਸ਼ ਦੇਣ ਦਾ ਵੀ ਦੋਸ਼ ਲਗਾਇਆ ਹੈ। ਐਫ.ਬੀ.ਆਈ. ਨੇ ਬਰਾੜ ਦੀ ਗ੍ਰਿਫਤਾਰੀ ਲਈ ਜਾਣਕਾਰੀ ਦੇਣ ਵਾਲੇ ਲਈ 50 ਹਜ਼ਾਰ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ ।

Ad Position 22
No active advertisement
ਪਿਛਲੀ ਖ਼ਬਰ ਉੱਤਰੀ ਭਾਰਤ ’ਚ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਅਗਲੀ ਖ਼ਬਰ ‘ਸਤਲੁਜ’ ਫ਼ਿਲਮ ’ਚ ਦਿਖਾਏ 25 ਹਜ਼ਾਰ ਲਾਵਾਰਿਸ ਲਾਸ਼ਾਂ ਦੇ ਦਾਅਵੇ ਸਾਬਤ ਕਰੋ ਜਾਂ ਮੁਆਫ਼ੀ ਮੰਗੋ-ਬਿੱਟੂ
Ad Position 24
No active advertisement