02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਤਿਉਹਾਰਾਂ ਤੋਂ ਪਹਿਲਾਂ ਹੀ ਖੰਡ ਦੀਆਂ ਕੀਮਤਾਂ ’ਚ ਤੇਜ਼ੀ

Ad Position 21
No active advertisement
ਅਜੀਤ ਡੈਸਕ 19-07-2026

ਸ਼ਿਵ ਸ਼ਰਮਾ
ਜਲੰਧਰ, 18 ਜੁਲਾਈ-ਇਸ ਵਾਰ ਦੇਸ਼ ਭਰ ’ਚ ਘੱਟ ਮੀਂਹ ਪੈਣ ਕਰਕੇ ਜਿੱਥੇ ਫ਼ਸਲਾਂ ਨੂੰ ਵੀ ਇਸ ਦਾ ਨੁਕਸਾਨ ਹੋਣ ਦੀ ਸ਼ੰਕਾ ਹੈ ਤੇ ਦੂਜੇ ਪਾਸੇ ਕਈ ਚੀਜ਼ਾਂ ਦੀਆਂ ਕੀਮਤਾਂ ਵਿਚ ਤੇਜ਼ੀ ਜਾਰੀ ਹੈ, ਜਿਸ ਕਰਕੇ ਇਸ ਵਾਰ ਆਉਣ ਵਾਲੇ ਤਿਉਹਾਰਾਂ ਵਿਚ ਤੇਜ਼ੀ ਰਹਿਣ ਦੀ ਸੰਭਾਵਨਾ ਹੈ। ਕੇਂਦਰ ਸਰਕਾਰ ਨੇ ਦੇਸ਼ ਵਿਚ ਖੰਡ ਦੀਆਂ ਕੀਮਤਾਂ ਵਿਚ ਤੇਜ਼ੀ ਰੋਕਣ ਲਈ ਕਾਫੀ ਸਮਾਂ ਪਹਿਲਾਂ ਹੀ ਇਸ ਦੀ ਬਰਾਮਦ ’ਤੇ ਰੋਕ ਲਗਾ ਦਿੱਤੀ ਸੀ ਤਾਂ ਬਾਜ਼ਾਰ ਵਿਚ ਖੰਡ ਦੀਆਂ ਕੀਮਤਾਂ ਵਧਣ ਨਾਲ ਲੋਕਾਂ ’ਤੇ ਇਸ ਦਾ ਭਾਰ ਨਾ ਪੈ ਸਕੇ ਪਰ ਇਸ ਦੇ ਬਾਵਜੂਦ ਖੰਡ ਦੀ ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਲੋਕਾਂ ਦੀ ਚਾਹ ਦਾ ਸੁਆਦ ਵੀ ਕੌੜਾ ਹੋ ਗਿਆ ਹੈ। ਇਕ ਮਹੀਨੇ ਵਿਚ ਹੀ ਖੰਡ ਦੀਆਂ ਕੀਮਤਾਂ 700 ਰੁਪਏ ਤੋਂ ਲੈ ਕੇ 750 ਰੁਪਏ ਕੁਇੰਟਲ ਤੱਕ ਵਧ ਚੁੱਕੀਆਂ ਹਨ। ਸੀਜ਼ਨ ਦਾ ਸਭ ਤੋਂ ਵੱਡਾ ਤਿਉਹਾਰ ਰੱਖੜੀ ਦਾ ਤਿਉਹਾਰ ਆਉਣ ਵਾਲਾ ਹੈ ਤਾਂ ਰੱਖੜੀ ਤੋਂ ਹੀ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ। ਕਾਰੋਬਾਰੀ ਹਲਕਿਆਂ ਦਾ ਕਹਿਣਾ ਹੈ ਕਿ ਤਿਉਹਾਰੀ ਸੀਜ਼ਨ ਵਿਚ ਵੀ ਖੰਡ ਦੀਆਂ ਕੀਮਤਾਂ ਵਿਚ ਤੇਜ਼ੀ ਬਣੀ ਰਹਿਣ ਦੀ ਸੰਭਾਵਨਾ ਹੈ। ਉਂਜ ਨਵੀਂ ਫ਼ਸਲ ਨਵੰਬਰ, ਦਸੰਬਰ ਵਿਚ ਆ ਜਾਂਦੀ ਹੈ, ਜਦਕਿ ਇਸ ਤੋਂ ਬਾਅਦ ਹੀ ਖੰਡ ਦੀਆਂ ਕੀਮਤਾਂ ਵਿਚ ਕਮੀ ਆਉਣ ਦੀ ਸੰਭਾਵਨਾ ਹੈ। ਬਾਜ਼ਾਰ ਵਿਚ ਰਸੋਈ ’ਚ ਕੰਮ ਆਉਂਦੀਆਂ ਹੋਰ ਕਈ ਚੀਜ਼ਾਂ ਦੀਆਂ ਕੀਮਤਾਂ ਵਿਚ ਵੀ ਤੇਜ਼ੀ ਆ ਗਈ ਹੈ। ਸਬਜ਼ੀਆਂ ਵਿਚ ਕੰਮ ਆਉਣ ਵਾਲੀ ਹਲਦੀ ’ਚ ਹੀ 10 ਦਿਨ ਵਿਚ 20 ਤੋਂ 25 ਰੁਪਏ ਪ੍ਰਤੀ ਕਿੱਲੋ ਦੀ ਤੇਜ਼ੀ ਆ ਗਈ ਹੈ। ਇਸ ਤੋਂ ਇਲਾਵਾ ਧਨੀਆ 15 ਦਿਨਾਂ ਵਿਚ 60 ਰੁਪਏ ਪ੍ਰਤੀ ਕਿੱਲੋ, ਦਾਲਾਂ ਵਿਚੋਂ ਮੋਠ 20 ਦਿਨਾਂ ਵਿਚ ਕਰੀਬ 18 ਰੁਪਏ ਕਿੱਲੋ ਤੇ ਚਿੱਟੇ ਛੋਲੇ 2 ਹਫ਼ਤੇ ਵਿਚ 10 ਰੁਪਏ ਪ੍ਰਤੀ ਕਿੱਲੋ ਮਹਿੰਗੇ ਹੋਏ ਹਨ। ਮਾਂਹ ਦੀ ਕੀਮਤਾਂ ਵਿਚ ਤੇਜ਼ੀ ਜਾਰੀ ਹੈ ਤੇ ਕੁਝ ਦਿਨਾਂ ਵਿਚ ਹੀ 18 ਰੁਪਏ ਪ੍ਰਤੀ ਕਿੱਲੋ ਤੇਜ਼ ਹੋਏ ਹਨ। ਮੋਠਾਂ ਦੀ ਫ਼ਸਲ ਜ਼ਿਆਦਾਤਰ ਰਾਜਸਥਾਨ ਤੋਂ ਆਉਂਦੀ ਹੈ। ਕਾਰੋਬਾਰੀ ਹਲਕਿਆਂ ਦਾ ਕਹਿਣਾ ਹੈ ਕਿ ਇਸ ਵਾਰ ਘੱਟ ਪੈ ਰਹੇ ਮੀਂਹ ਵੀ ਕੀਮਤਾਂ ਵਿਚ ਉਛਾਲ ਦਾ ਕਾਰਨ ਬਣ ਸਕਦੇ ਹਨ।

Ad Position 22
No active advertisement
ਪਿਛਲੀ ਖ਼ਬਰ ਚੀਫ਼ ਜਸਟਿਸ ਸੂਰਿਆ ਕਾਂਤ ਵਲੋਂ ਪੰਜਾਬ ’ਚ ਨੌਜਵਾਨਾਂ ਦੇ ਸੁਧਾਰ ਅਤੇ ਮੁੜ-ਵਸੇਬੇ ਲਈ ਵੱਡ ਆਕਾਰੀ ਮੁਹਿੰਮ ਦੀ ਸ਼ੁਰੂਆਤ ਅਗਲੀ ਖ਼ਬਰ ਆਮਿਰ ਖ਼ਾਨ ਨੂੰ ਲਾਰੈਂਸ ਬਿਸ਼ਨੋਈ ਗਰੋਹ ਦੇ ਨਾਂਅ ’ਤੇ ਮਿਲੀ ਧਮਕੀ
Ad Position 24
No active advertisement