02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਅੱਤ ਦੀ ਗਰਮੀ ਕਾਰਨ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਤੋਂ ਪਾਰ

Ad Position 21
No active advertisement
ਅਜੀਤ ਡੈਸਕ 19-07-2026

ਸੁਖਪਾਲ ਸਿੰਘ ਸੁੱਖੀ
ਲਹਿਰਾ ਮੁਹੱਬਤ, 18 ਜੁਲਾਈ -ਅੱਤ ਦੀ ਗਰਮੀ ਕਾਰਨ ਸੂਬੇ ਭਰ ’ਚ ਬਿਜਲੀ ਦੀ ਮੰਗ 17216.62 ਹਜ਼ਾਰ ਮੈਗਾਵਾਟ ਤੋਂ ਪਾਰ ਹੋਣ ਕਾਰਨ ਪਾਵਰਕਾਮ ਬੇਹਾਲ ਹੈ। ਜਾਣਕਾਰੀ ਅਨੁਸਾਰ ਪਾਵਰਕਾਮ ਨੂੰ ਜਿਥੇ ਗਰਮੀ ਕਾਰਨ ਹਲਾਤਾਂ ਨਾਲ ਨਜਿੱਠਣ ਲਈ ਬਾਹਰੀ ਸਰੋਤਾਂ ਬਿਜਲੀ ਪ੍ਰਾਪਤ ਕਰਨੀ ਪਈ ਹੈ, ਉਥੇ ਆਪਣੇ 3 ਸਰਕਾਰੀ ਬਿਜਲੀ ਘਰਾਂ ਵਿਚੋਂ ਲਹਿਰਾ ਮੁਹੱਬਤ ਥਰਮਲ ਕੁੱਲ ਉਤਪਾਦਨ 920 ਮੈਗਾਵਾਟ ’ਚੋਂ 4 ਯੂਨਿਟਾਂ ਦਾ 787 ਮੈਗਾਵਾਟ, ਰੋਪੜ ਥਰਮਲ ਦੇ 4 ਯੂਨਿਟਾਂ 840 ਚੋਂ 533 ਮੈਗਾਵਾਟ ਤੇ ਗੋਇੰਦਵਾਲ ਸਾਹਿਬ ਦੇ 2 ਯੂਨਿਟਾਂ ਦਾ 540 ’ਚੋਂ 498 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਪਣ ਬਿਜਲੀ ਘਰਾਂ ਵਿਚੋਂ ਰਣਜੀਤ ਸਾਗਰ ਡੈਮ ਤੋਂ ਉਤਪਾਦਨ ਬੰਦ ਹੈ, ਅਪਰ ਬਾਰੀ ਬਿਸਤ ਦੁਆਬ ਕੈਨਾਲ, ਅਨੰਦਪੁਰ ਸਾਹਿਬ ਹਾਈਡਲ ਪ੍ਰੋਜੈਕਟ, ਮੁਕੇਰੀਆਂ ਹਾਈਡਲ ਪ੍ਰੋਜੈਕਟ ਤੇ ਸ਼ਾਨਨ ਪ੍ਰੋਜੈਕਟ ਤੋਂ 430 ਮੈਗਾਵਾਟ, ਸੋਲਰ ਤੇ ਨਾਨ ਸੋਲਰ ਤੋਂ 367 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਇਸ ਤੋਂ ਇਲਾਵਾ ਨਿੱਜੀ ਖੇਤਰ ਦੇ ਤਾਪ ਬਿਜਲੀ ਘਰ ਰਾਜਪੁਰਾ ਦੇ ਦੋ ਯੂਨਿਟਾਂ ਦਾ ਬਿਜਲੀ ਉਤਪਾਦਨ 1326 ਮੈਗਾਵਾਟ ਤੇ ਤਲਵੰਡੀ ਸਾਬੋ ਦੇ ਤਿੰਨ ਯੂਨਿਟਾਂ ਦਾ 1980 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਸੂਬੇ ਵਿਚ ਕੁੱਲ ਬਿਜਲੀ ਉਤਪਾਦਨ 5659 ਮੈਗਾਵਾਟ ਹੈ। ਬਾਕੀ ਮੰਗ ਪਾਵਰਕਾਮ ਨੇ ਸੈਂਟਰ ਪੂਲ ਤੋਂ 11205 ਮੈਗਾਵਾਟ ਬਿਜਲੀ ਖਰੀਦ ਕਰਕੇ 17216 ਮੈਗਾਵਾਟ ਬਿਜਲੀ ਦੀ ਮੰਗ ਪੂਰੀ ਕੀਤੀ ਹੈ। ਇਸ ਦੇ ਨਾਲ ਹੀ ਸੂਬੇ ਭਰ ਵਿਚ ਅੱਜ ਅਣਐਲਾਨੇ ਬਿਜਲੀ ਕੱਟਾਂ ਦਾ ਖ਼ਪਤਕਾਰਾਂ ਨੂੰ ਵੀ ਸਾਹਮਣਾ ਕਰਨਾ ਪਿਆ।

Ad Position 22
No active advertisement
ਪਿਛਲੀ ਖ਼ਬਰ 'ਨਿਕੰਮੇ ਪੁੱਤ' ਤੋਂ ਖਰਬਪਤੀ ਬਣਨ ਤੀਕ ਐਲਨ ਮਸਕ ਅਗਲੀ ਖ਼ਬਰ ਚੀਫ਼ ਜਸਟਿਸ ਸੂਰਿਆ ਕਾਂਤ ਵਲੋਂ ਪੰਜਾਬ ’ਚ ਨੌਜਵਾਨਾਂ ਦੇ ਸੁਧਾਰ ਅਤੇ ਮੁੜ-ਵਸੇਬੇ ਲਈ ਵੱਡ ਆਕਾਰੀ ਮੁਹਿੰਮ ਦੀ ਸ਼ੁਰੂਆਤ
Ad Position 24
No active advertisement