03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਅਮਰੀਕੀ ਸੈਨਿਕਾਂ ਦੀ ਮੌਤ ਦੇ ਜਵਾਬ ’ਚ ਅਮਰੀਕਾ ਵਲੋਂ ਈਰਾਨ ’ਤੇ ਹਮਲੇ

Ad Position 21
No active advertisement
ਅਜੀਤ ਡੈਸਕ 20-07-2026
ਨਿਊਯਾਰਕ, 19 ਜੁਲਾਈ (ਰਾਜੂ ਸਾਹਿਬਾਜ਼ਪੁਰਾ)-ਜਾਰਡਨ ’ਚ ਇਕ ਬੇਸ ’ਤੇ ਈਰਾਨੀ ਹਮਲਿਆਂ ’ਚ ਦੋ ਅਮਰੀਕੀ ਸੈਨਿਕਾਂ ਦੇ ਮਾਰੇ ਜਾਣ ਤੋਂ ਬਾਅਦ ਅਮਰੀਕਾ ਨੇ ਬਦਲੇ ਦੀ ਕਾਰਵਾਈ ਵਜੋਂ ਈਰਾਨ ਦੇ ਪੈਰਾਮਿਲਟਰੀ ਰੈਵੋਲਿਊਸ਼ਨਰੀ ਗਾਰਡ ’ਤੇ ਹਵਾਈ ਹਮਲੇ ਕੀਤੇ। ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਹਮਲੇ ਤੇਜ਼ ਹੋ ਗਏ ਹਨ ਤੇ ਜੰਗ ਖਤਮ ਕਰਨ ਦਾ ਅੰਤਰਿਮ ਸਮਝੌਤਾ ਟੁੱਟ ਗਿਆ ਹੈ। ਅਮਰੀਕਾ ਨੇ ਈਰਾਨ ’ਚ ਪੁਲਾਂ, ਬਿਜਲੀ ਦੀਆ ਸਹੂਲਤਾਂ ਤੇ ਹੋਰ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਤਹਿਰਾਨ ਨੇ ਕੁਵੈਤ ’ਚ ਬਿਜਲੀ ਤੇ ਡਿਸੇਲੀਨੇਸ਼ਨ ਪਲਾਂਟ ’ਤੇ ਹਮਲਾ ਕਰਕੇ ਜਵਾਬੀ ਕਾਰਵਾਈ ਕੀਤੀ ਹੈ, ਜਿਸ ਨਾਲ ਇਸ ਤੇਲ ਭਰਪੂਰ ਦੇਸ਼ ’ਚ ਰੋਜ਼ਮਰ੍ਹਾ ਦੀ ਜਿੰਦਗੀ ਖਤਰੇ ’ਚ ਪੈ ਗਈ ਹੈ। ਈਰਾਨ ਨੇ ਆਪਣੇ ਹਮਲੇ ਹੋਰ ਤੇਜ਼ ਕਰਨ ਦੀਆਂ ਧਮਕੀਆਂ ਦਿੱਤੀਆਂ ਹਨ, ਜਿਸ ਦੇ ਲਈ ਯੂ.ਏ.ਈ. ਨੇ ਰਾਤ ਭਰ ਚਿਤਾਵਨੀ ਦਿੱਤੀ। ਕੁਵੈਤ ਨੇ ਐਤਵਾਰ ਸਵੇਰੇ ਫਿਰ ਤੋਂ ਆਪਣੀ ਹਵਾਈ ਰੱਖਿਆ ਨੂੰ ਸਰਗਰਮ ਕਰ ਦਿੱਤਾ, ਕਿਉਂਕਿ ਉਸ ਦੀ ਫ਼ੌਜ ਨੇ ਆਉਣ ਵਾਲੇ ਈਰਾਨੀ ਡਰੋਨ ਤੇ ਮਿਜ਼ਾਈਲਾਂ ਦੀ ਚਿਤਾਵਨੀ ਦਿੱਤੀ ਸੀ। ਅਮਰੀਕੀ ਫ਼ੌਜ ਦੀ ਸੈਂਟਰਲ ਕਮਾਂਡ ਨੇ ਇਹ ਵੀ ਕਿਹਾ ਕਿ ਉਸ ਨੇ ਈਰਾਨੀ ਫੌਜੀ ਤੱਟਵਰਤੀ ਨਿਗਰਾਨੀ ਅਤੇ ਹਵਾਈ ਰੱਖਿਆ ਸਹੂਲਤਾਂ, ਸਮੁੰਦਰੀ ਸਮਰੱਥਾਵਾਂ ਅਤੇ ਮਿਜ਼ਾਈਲ ਅਤੇ ਡਰੋਨ ਸਟੋਰੇਜ ਥਾਵਾਂ ਨੂੰ ਨਿਸ਼ਾਨਾ ਬਣਾਇਆ। ਕਮਾਂਡ ਨੇ ਇਹ ਵੀ ਕਿਹਾ ਕਿ ਪਹਿਲੀ ਵਾਰ ਉਸ ਨੇ ਖਾਸ ਤੌਰ ‘ਤੇ ਗਾਰਡ ਨੂੰ ਨਿਸ਼ਾਨਾ ਬਣਾਇਆ, ਜੋ ਕਿ ਈਰਾਨ ਦੇ ਥਿਓਕ੍ਰੇਸੀ ’ਚ ਇਕ ਮੁੱਖ ਪਾਵਰ ਬੇਸ ਹੈ ਜੋ ਇਸ ਦੇ ਬੈਲਿਸਟਿਕ ਮਿਜ਼ਾਈਲ ਹਥਿਆਰਾਂ ਦੇ ਜਖੀਰੇ ਨੂੰ ਨਿਯੰਤਰਿਤ ਕਰਦਾ ਹੈ। ਅਮਰੀਕਾ ਵਲੋਂ ਜਾਰੀ ਫੁਟੇਜ ’ਚ ਲੜਾਕੂ ਜਹਾਜ਼ ਤੇ ਸਮੁੰਦਰ ਤੋਂ ਲਾਂਚ ਕੀਤੀਆਂ ਗਈਆਂ ਟਾਮਹਾਕ ਕਰੂਜ਼ ਮਿਜ਼ਾਈਲਾਂ ਨਾਲ ਕੀਤੇ ਗਏ ਹਮਲੇ ਵਿਖਾਈ ਦੇ ਰਹੇ ਹਨ। ਈਰਾਨ ਨੇ ਅਮਰੀਕੀ ਹਮਲਿਆਂ ’ਚ ਆਪਣੇ ਨੁਕਸਾਨ ਦੇ ਬਾਰੇ ’ਚ ਕੋਈ ਪੂਰੀ ਜਾਣਕਾਰੀ ਨਹੀਂ ਦਿੱਤੀ ਹੈ। ਈਰਾਨ ਨੇ ਜਵਾਬੀ ਹਮਲਿਆਂ ਲਈ ਲਗਪਗ ਹਰ ਖਾੜੀ ਦੇਸ਼ ’ਤੇ ਨਿਸ਼ਾਨਾ ਸਾਧਿਆ ਹੈ।
Ad Position 22
No active advertisement
ਪਿਛਲੀ ਖ਼ਬਰ ਈਰਾਨ-ਅਮਰੀਕਾ ਸਮਝੌਤੇ ਦੀਆਂ ਸਾਰੀਆਂ ਸ਼ਰਤਾਂ ਹੋਈਆਂ ਖ਼ਤਮ ਅਗਲੀ ਖ਼ਬਰ ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ’ਚ ਰਾਹੁਲ ਤੇ ਖੜਗੇ ਨੇ ਲਿਖੀ ਮੋਦੀ ਨੂੰ ਚਿੱਠੀ
Ad Position 24
No active advertisement