03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਅਮਰੀਕੀ ਸੈਨਿਕਾਂ ਦੀਆਂ ਮੌਤਾਂ ਦਾ ਅੰਕੜਾ 16 ’ਤੇ ਪੁੱਜਾ

Ad Position 21
No active advertisement
ਅਜੀਤ ਡੈਸਕ 20-07-2026

ਈਰਾਨੀ ਟਕਰਾਅ ਵਿਚਾਲੇ ਜਾਰਡਨ ਵਿਚ ਦੋ ਹੋਰ ਅਮਰੀਕੀ ਸੈਨਿਕਾਂ ਦੀ ਮੌਤ ਤੋਂ ਬਾਅਦ ਇਸ ਸੰਘਰਸ਼ ਦੌਰਾਨ ਜਾਨ ਗੁਆਉਣ ਵਾਲੇ ਅਮਰੀਕੀ ਸੈਨਿਕਾਂ ਦੀ ਗਿਣਤੀ ਵਧ ਕੇ 16 ਹੋ ਗਈ ਹੈ। ਜੰਗ ਦੀ ਸ਼ੁਰੂਆਤ ਤੋਂ ਬਾਅਦ ਕੁਵੈਤ ਦੀ ਇੱਕ ਨਾਗਰਿਕ ਬੰਦਰਗਾਹ ’ਤੇ ਹੋਏ ਈਰਾਨੀ ਡਰੋਨ ਹਮਲੇ ਦੌਰਾਨ ਉੱਥੇ ਸਪਲਾਈ ਅਤੇ ਲੌਜਿਸਟਿਕਸ ਨਾਲ ਜੁੜੀ ਆਇਓਵਾ ਦੀ ਇਕ ਫ਼ੌਜੀ ਇਕਾਈ ਦੇ ਛੇ ਸੈਨਿਕ ਮਾਰੇ ਗਏ ਸਨ। ਇਸ ਤੋਂ ਬਾਅਦ ਸਾਊਦੀ ਅਰਬ ਦੇ ਪ੍ਰਿੰਸ ਸੁਲਤਾਨ ਏਅਰਬੇਸ ’ਤੇ ਈਰਾਨੀ ਹਮਲੇ ਵਿਚ ਜ਼ਖ਼ਮੀ ਹੋਏ ਇਕ ਅਮਰੀਕੀ ਸੈਨਿਕ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਮਾਰਚ ’ਚ ਅਮਰੀਕੀ ਫ਼ੌਜੀ ਕਾਰਵਾਈਆਂ ਲਈ ਹਵਾ ਵਿਚ ਈਂਧਨ ਮੁਹੱਈਆ ਕਰਵਾ ਰਿਹਾ ਕੇਸੀ-135 ਜਹਾਜ਼ ਇਰਾਕ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿਚ ਛੇ ਹੋਰ ਸੈਨਿਕਾਂ ਨੇ ਜਾਨ ਗੁਆ ਦਿੱਤੀ। ਅਰਬ ਸਾਗਰ ਵਿਚ ਪਹਿਲੀ ਜੁਲਾਈ ਨੂੰ ਇਕ ਨੇਵੀ ਹੈਲੀਕਾਪਟਰ ਦੀ ਹੰਗਾਮੀ ਲੈਂਡਿੰਗ ਦੌਰਾਨ ਉਸ ਦਾ ਪਾਇਲਟ ਵੀ ਮਾਰਿਆ ਗਿਆ ਸੀ। ਜਾਰਡਨ ਵਿਚ ਦੋ ਨਵੀਆਂ ਮੌਤਾਂ ਨੇ ਸਾਬਤ ਕਰ ਦਿੱਤਾ ਹੈ ਕਿ ਜ਼ਮੀਨੀ ਮੋਰਚਾ ਨਾ ਖੋਲ੍ਹਣ ਦੇ ਬਾਵਜੂਦ ਇਹ ਜੰਗ ਅਮਰੀਕਾ ਲਈ ਘੱਟ ਖ਼ਤਰਨਾਕ ਨਹੀਂ ਹੈ।
Ad Position 22
No active advertisement
ਪਿਛਲੀ ਖ਼ਬਰ ਵਾਂਗਚੁਕ ਨੇ ਸੰਸਦ ਮਾਰਚ ਨੂੰ ਭਾਰਤ ਦਾ ਦੂਜਾ ਸੁਤੰਤਰਤਾ ਅੰਦੋਲਨ ਦੱਸਦਿਆਂ ਸਫ਼ਲ ਕਰਨ ਦੀ ਕੀਤੀ ਅਪੀਲ ਅਗਲੀ ਖ਼ਬਰ ਈਰਾਨ-ਅਮਰੀਕਾ ਸਮਝੌਤੇ ਦੀਆਂ ਸਾਰੀਆਂ ਸ਼ਰਤਾਂ ਹੋਈਆਂ ਖ਼ਤਮ
Ad Position 24
No active advertisement