03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਨੀਟ ਦੀ ਮੁੜ ਪ੍ਰੀਖਿਆ ਦੇ ਨਤੀਜਿਆਂ ’ਚ ਵੀ ਭਾਰੀ ਗੜਬੜੀ, ਬੱਚੇ ਜਾਣ ਤਾਂ ਜਾਣ ਕਿੱਥੇ?–ਕੇਜਰੀਵਾਲ

Ad Position 21
No active advertisement
ਅਜੀਤ ਡੈਸਕ 20-07-2026

ਨਵੀਂ ਦਿੱਲੀ, 19 ਜੁਲਾਈ (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਨੀਟ ਦੀ ਮੁੜ ਹੋਈ ਪ੍ਰੀਖਿਆ ਦੇ ਨਤੀਜਿਆਂ ’ਚ ਕਈ ਖਾਮੀਆਂ ਦੀਆਂ ਸ਼ਿਕਾਇਤਾਂ ਆਉਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਿੱਧਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਨੀਟ ਦੀ ਮੁੜ ਹੋਈ ਪ੍ਰੀਖਿਆ ਦੇ ਨਤੀਜਿਆਂ ’ਚ ਵੀ ਹੁਣ ਭਾਰੀ ਗੜਬੜੀ ਸਾਹਮਣੇ ਆ ਰਹੀ ਹੈ। ਵਿਚਾਰੇ ਬੱਚੇ ਜਾਣ ਤਾਂ ਜਾਣ ਕਿੱਥੇ? ਕਿਸੇ ਵਿਦਿਆਰਥੀ ਦੀ ਓ.ਐਮ.ਆਰ. ਸ਼ੀਟ ਬਦਲ ਦਿੱਤੀ ਗਈ ਹੈ ਤਾਂ ਕਿਸੇ ਦੀ ਸ਼ੀਟ ਕਿਸੇ ਹੋਰ ਵਿਦਿਆਰਥੀ ਦੇ ਨਾਂਅ ’ਤੇ ਪਾ ਦਿੱਤੀ ਗਈ ਹੈ। ਮੋਦੀ ਜੀ, ਤੁਹਾਡੇ ਤੋਂ ਇਕ ਇਮਤਿਹਾਨ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ। ਤੁਸੀਂ ਦੇਸ਼ ਕੀ ਚਲਾਓਗੇ? 12 ਸਾਲਾਂ ’ਚ ਤੁਸੀਂ ਦੇਸ਼ ਦਾ ਬੇੜਾ ਗਰਕ ਕਰ ਦਿੱਤਾ ਹੈ। ਤੁਸੀਂ ਲੋਕਾਂ ਦੀ ਬਿਲਕੁਲ ਨਿਕੰਮੀ ਤੇ ਅਸਮਰੱਥ ਸਰਕਾਰ ਹੈ।
Ad Position 22
No active advertisement
ਪਿਛਲੀ ਖ਼ਬਰ ਅਮਿਤ ਸ਼ਾਹ ਨੇ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਤੇ ਮੁੱਖ ਮੰਤਰੀ ਨਾਲ ਕੀਤੀ ਗੱਲ ਅਗਲੀ ਖ਼ਬਰ ਵਾਂਗਚੁਕ ਨੇ ਸੰਸਦ ਮਾਰਚ ਨੂੰ ਭਾਰਤ ਦਾ ਦੂਜਾ ਸੁਤੰਤਰਤਾ ਅੰਦੋਲਨ ਦੱਸਦਿਆਂ ਸਫ਼ਲ ਕਰਨ ਦੀ ਕੀਤੀ ਅਪੀਲ
Ad Position 24
No active advertisement