ਵਾਸ਼ਿੰਗਟਨ, 22 ਜੁਲਾਈ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਦਰਾਮਦ ਕੀਤੀਆਂ ਜਾਣ ਵਾਲੀਆਂ ਜੈਨਰਿਕ ਦਵਾਈਆਂ ’ਤੇ ਟੈਰਿਫ ਨੂੰ ਦੋ ਸਾਲਾਂ ਲਈ ਜ਼ੀਰੋ ਫ਼ੀਸਦੀ ਰੱਖਣ ਤੋਂ ਬਾਅਦ ਅਗਸਤ 2028 ’ਚ ਵਧਾ ਕੇ 100 ਫ਼ੀਸਦੀ ਅਤੇ ਉਸ ਤੋਂ ਬਾਅਦ 200 ਫ਼ੀਸਦੀ ਕਰਨ ਦੀ ਯੋਜਨਾ ਦਾ ਐਲਾਨ ਕੀਤਾ, ਜਿਸ ਨਾਲ ਦਵਾਈਆਂ ਦੇ ਨਿਰਮਾਣ ਨੂੰ ਅਮਰੀਕਾ ’ਚ ਵਾਪਸ ਲਿਆਂਦਾ ਜਾ ਸਕੇਗਾ। ਇਹ ਕਦਮ ਭਾਰਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਭਾਰਤ ਅਮਰੀਕਾ ਨੂੰ ਜੈਨਰਿਕ ਦਵਾਈਆਂ ਦਾ ਸਭ ਤੋਂ ਵੱਡਾ ਨਿਰਯਾਤਕ ਹੈ। ਟਰੂਥ ਸੋਸ਼ਲ ’ਤੇ ਇਕ ਪੋਸਟ ’ਚ ਟਰੰਪ ਨੇ ਕਿਹਾ ਕਿ 1 ਅਗਸਤ ਤੋਂ ਅਮਰੀਕਾ ਦੇਸ਼ ’ਚ ਲਿਆਂਦੀਆਂ ਜਾਣ ਵਾਲੀਆਂ ਸਾਰੀਆਂ ਜੈਨਰਿਕ ਦਵਾਈਆਂ ’ਤੇ ਦੋ ਸਾਲਾਂ ਲਈ ਜ਼ੀਰੋ ਫੀਸਦ ਟੈਰਿਫ ਜਾਰੀ ਰੱਖੇਗਾ, ਜਿਸ ਤੋਂ ਬਾਅਦ ਇਸ ਨੂੰ ਇਕ ਸਾਲ ਲਈ 100 ਫ਼ੀਸਦ ਅਤੇ ਉਸ ਤੋਂ ਬਾਅਦ 200 ਫ਼ੀਸਦ ਕਰ ਦਿੱਤਾ ਜਾਵੇਗਾ। ਟਰੰਪ ਨੇ ਕਿਹਾ, “1 ਅਗਸਤ, 2026 ਤੋਂ ਪ੍ਰਭਾਵੀ, ਅਮਰੀਕਾ ’ਚ ਲਿਆਂਦੀਆਂ ਜਾ ਰਹੀਆਂ ਸਾਰੀਆਂ ਜੈਨਰਿਕ ਦਵਾਈਆਂ ’ਤੇ ਦੋ ਸਾਲਾਂ ਲਈ ਜ਼ੀਰੋ ਪ੍ਰਤੀਸ਼ਤ ਦਾ ਟੈਰਿਫ ਜਾਰੀ ਰਹੇਗਾ, ਜਿਸ ਤੋਂ ਬਾਅਦ ਟੈਰਿਫ ਨੂੰ ਇਕ ਸਾਲ ਲਈ 100 ਫੀਸਦ ਅਤੇ ਉਸ ਤੋਂ ਬਾਅਦ 200 ਫ਼ੀਸਦ ਤੱਕ ਵਧਾ ਦਿੱਤਾ ਜਾਵੇਗਾ। ਟਰੰਪ ਨੇ ਕਿਹਾ, “ਇਹ ਅਮਰੀਕਾ ’ਚ ਜੈਨਰਿਕ ਫਾਰਮਾਸਿਊਟੀਕਲ ਉਤਪਾਦਨ ਨੂੰ ਵਾਪਸ ਲਿਆਉਣ ਲਈ ਕੀਤਾ ਗਿਆ ਹੈ। ਰਾਸ਼ਟਰਪਤੀ ਨੇ ਕਿਹਾ ਕਿ ਇਸ ਨੀਤੀ ਦਾ ਉਦੇਸ਼ ਅਮਰੀਕਾ ਦੇ ਲੋਕਾਂ ਦੀ ਰੱਖਿਆ ਕਰਨਾ ਹੈ। ਉਨ੍ਹਾਂ ਕਿਹਾ ਕਿ ਪੇਟੈਂਟ, ਬ੍ਰਾਂਡਡ, ਜਾਂ ਨਵੀਨਤਾਕਾਰੀ ਦਵਾਈਆਂ ’ਤੇ ਨੀਤੀ, ਜੋ ਕਿ ਬਹੁਤ ਸਫ਼ਲ ਰਹੀ ਹੈ, ਉਸੇ ਤਰ੍ਹਾਂ ਰਹੇਗੀ। ਭਾਰਤ ਨੂੰ ਅਕਸਰ “ਦੁਨੀਆ ਦੀ ਫਾਰਮੇਸੀ” ਕਿਹਾ ਜਾਂਦਾ ਹੈ, ਕਿਉਂਕਿ ਇਹ ਦੁਨੀਆ ਭਰ ਦੇ ਦੇਸ਼ਾਂ ਨੂੰ ਜੈਨਰਿਕ ਦਵਾਈਆਂ ਸਪਲਾਈ ਕਰਦਾ ਹੈ।
ਅਮਰੀਕਾ ਵਲੋਂ ਜੈਨਰਿਕ ਦਵਾਈਆਂ ’ਤੇ ਟੈਰਿਫ ਦੀ ਤਿਆਰੀ
ਅਜੀਤ ਡੈਸਕ
23-07-2026