02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਪੀ.ਐਸ.ਪੀ.ਸੀ.ਐਲ. ਸਰਕਾਰੀ ਗਾਰੰਟੀ ਤੋਂ ਬਿਨਾਂ 10 ਹਜ਼ਾਰ ਕਰੋੜ ਦਾ ਕਰਜ਼ਾ ਚੁੱਕੇਗਾ

Ad Position 21
No active advertisement
ਅਜੀਤ ਡੈਸਕ 23-07-2026
ਧਰਮਿੰਦਰ ਸਿੰਘ ਸਿੱਧੂ
ਪਟਿਆਲਾ, 22 ਜੁਲਾਈ-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੇ ਪੰਜਾਬ ਸਰਕਾਰ ਦੀ ਗਾਰੰਟੀ ਤੋਂ ਬਿਨਾਂ ਬਾਜ਼ਾਰ ਰਾਹੀਂ 10 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੁੱਕਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਕਾਰਪੋਰੇਸ਼ਨ ਪਹਿਲੇ ਪੜਾਅ ਵਿਚ ਪੰਜ ਹਜ਼ਾਰ ਕਰੋੜ ਰੁਪਏ ਇਕੱਠਾ ਕਰਨ ਦੀ ਯੋਜਨਾ ਜਿਸ ਵਿਚ ਸ਼ੁਰੂਆਤੀ ਤੌਰ ’ਤੇ ਘੱਟੋ- ਘੱਟ 1 ਹਜ਼ਾਰ ਕਰੋੜ ਅਤੇ ਕੁੱਲ 2 ਹਜ਼ਾਰ ਕਰੋੜ ਇਕੱਠੇ ਕਰਨ ਦੀ ਜ਼ਿੰਮੇਵਾਰੀ ਚੁਣੇ ਜਾਣ ਵਾਲੇ ਮਰਚੈਂਟ ਬੈਂਕ ਨੂੰ ਨਿਭਾਉਣੀ ਪਵੇਗੀ। ਉਨ੍ਹਾਂ ਅਨੁਸਾਰ ਕਾਰਪੋਰੇਸ਼ਨ ਨੂੰ ਏਨੀ ਵੱਡੀ ਕਰਜ਼ੇ ਦੀ ਰਕਮ ਇਕੱਠੀ ਕਰਨ ਲਈ ਆਪਣੀਆਂ ਸੰਪਤੀਆਂ ਨੂੰ ਅਸਿੱਧੇ ਤੌਰ ’ਤੇ ਭਰਪਾਈ ਵਜੋਂ ਪੇਸ਼ ਕਰਨਾ ਪੈ ਸਕਦਾ ਹੈ ਅਤੇ ਇਸ ਕਰਜ਼ੇ ਕਾਰਨ ਭਵਿੱਖ ’ਚ ਵਿਆਜ ਦਾ ਬੋਝ ਪਾਵਰਕਾਮ ਦੀ ਵਿੱਤੀ ਹਾਲਤ ਨੂੰ ਹੋਰ ਪ੍ਰਭਾਵਿਤ ਕਰੇਗਾ। ਬੇਸ਼ੱਕ ਕੁਝ ਮਹੀਨੇ ਪਹਿਲਾਂ ਪਾਵਰਕਾਮ ਦੇ ਅਧਿਕਾਰੀਆਂ ਵਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਪਾਵਰਕਾਮ ਦੀ ਵਿੱਤੀ ਸਥਿਤੀ ਮਜ਼ਬੂਤ ਹੈ ਅਤੇ ਇਹ ਇਕ ਮੁਨਾਫਾ ਕਮਾਉਣ ਵਾਲੀ ਕੰਪਨੀ ਹੈ, ਜਿਸ ਕਾਰਨ ਪਾਵਰਕਾਮ ਵਲੋਂ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਕੋਲ ਆਪਣਾ ਸਾਲਾਨਾ ਆਮਦਨ ਲੋੜ ਅਤੇ ਟੈਰਿਫ ਆਰਡਰ ਵੀ ਮੁੜ ਦਾਖ਼ਲ ਕੀਤਾ ਸੀ। ਪਰ ਪਾਵਰਕਾਮ ਅਧਿਕਾਰੀਆਂ ਦੇ ਦਾਅਵਿਆਂ ਦੇ ਉਲਟ ਹੁਣ ਮੁਨਾਫਾ ਕਮਾਉਣ ਵਾਲੀ ਸੰਸਥਾ ਕੁਝ ਮਹੀਨਿਆਂ ’ਚ ਹੀ 10 ਹਜ਼ਾਰ ਕਰੋੜ ਰੁਪਿਆ ਇਕੱਠਾ ਕਰਨ ਲਈ ਬਾਜ਼ਾਰ ਦਾ ਰੁਖ਼ ਕਰ ਚੁੱਕੀ ਹੈ। ਪਾਵਰਕਾਮ ਦੇ ਸੂਤਰਾਂ ਅਨੁਸਾਰ ਬੇੱਸ਼ਕ ਇਸ ਵਿੱਤੀ ਕਰਜ਼ੇ ਦਾ ਕਾਰਨ ਹੋਰ ਕੋਈ ਵੀ ਹੋਵੇ ਪਰ ਪੰਜਾਬ ਸਰਕਾਰ ਵਲੋਂ 7 ਹਜ਼ਾਰ ਕਰੋੜ ਬਿਜਲੀ ਸਬਸਿਡੀ ਦੀ ਰਕਮ ਜਾਰੀ ਨਾ ਕਰਨਾ, ਵੱਖ-ਵੱਖ ਸਰਕਾਰੀ ਵਿਭਾਗਾਂ ਵੱਲ ਕਰੀਬ 2600 ਕਰੋੜ ਦੇ ਬਿਜਲੀ ਬਿੱਲ ਬਕਾਇਆ ਹੋਣਾ ਅਤੇ ਮਹਿੰਗੀਆਂ ਦਰਾਂ ’ਤੇ ਬਿਜਲੀ ਖਰੀਦਣ ਨਾਲ ਪੀ.ਐਸ.ਪੀ.ਸੀ.ਐਲ. ਨੂੰ ਇਸ ਵਿੱਤੀ ਸੰਕਟ ਦਾ ਸਾਹਮਣਾ ਪਹਿਲਾਂ ਤੋਂ ਹੀ ਕਰਨਾ ਪੈ ਰਿਹਾ ਹੈ। ਹੁਣ 10 ਹਜ਼ਾਰ ਕਰੋੜ ਦਾ ਕਰਜ਼ਾ ਆਪਣੀਆਂ ਵਿੱਤੀ ਲੋੜਾਂ ਨੂੰ ਪੂਰੀਆਂ ਕਰਨ ਲਈ ਪੀ.ਐਸ.ਪੀ.ਸੀ.ਐਲ. ਵਲੋਂ ਸੇਬੀ ’ਚ ਰਜਿਸਟਰ ਕੈਟਾਗਰੀ-ਇਕ ਦੇ ਮਰਚੈਂਟ ਬੈਂਕਰਾਂ ਤੋਂ ਆਨਲਾਈਨ ਬੋਲੀਆਂ ਮੰਗੀਆਂ ਗਈਆਂ ਹਨ। ਜਿਨ੍ਹਾਂ ਦੀ ਚੋਣ (ਟ੍ਰਾਂਜੈਕਸ਼ਨ ਐਡਵਾਇਜ਼ਰ-ਕਮ-ਮਰਚੈਂਟ ਬੈਂਕਰ) ਵਜੋਂ ਕੀਤੀ ਜਾਵੇਗੀ। ਜਿਨ੍ਹਾਂ ਵਲੋਂ ਗੈਰ ਪਰਿਵਰਤਨਸ਼ੀਲ ਡਿਬੈਂਚਰ (ਐਨ.ਸੀ.ਡੀ.) ਅਤੇ ਬਾਂਡ ਜਾਰੀ ਕਰਕੇ 10 ਹਜ਼ਾਰ ਕਰੋੜ ਰੁਪਏ ਇਕੱਠਾ ਕਰਨ ਦੀ ਪ੍ਰਕਿਰਿਆ ਸੰਭਾਲੀ ਜਾਵੇਗੀ। ਸੂਤਰਾਂ ਅਨੁਸਾਰ ਪੀ.ਐਸ.ਪੀ.ਸੀ.ਐਲ. ਨੇ ਬੋਲੀਕਾਰਾਂ ਵਲੋਂ ਪੁੱਛੇ ਸਪੱਸ਼ਟੀਕਰਨ ਦੇ ਜਵਾਬ ’ਚ ਸਾਫ ਕੀਤਾ ਹੈ ਕਿ ਪ੍ਰਸਤਾਵਿਤ 10 ਹਜ਼ਾਰ ਕਰੋੜ ਰੁਪਏ ਦੇ ਬਾਂਡ/ਐਨ.ਸੀ.ਡੀ. ਜਾਰੀ ਕਰਨ ਲਈ ਪੰਜਾਬ ਸਰਕਾਰ ਦੀ ਕੋਈ ਗਾਰੰਟੀ ਨਹੀਂ ਹੋਵੇਗੀ। ਪੀ.ਐਸ.ਪੀ.ਸੀ.ਐਲ. ਦੀ ਇਸ ਕਾਰਗੁਜ਼ਾਰੀ ਨੇ ਕਾਰਪੋਰੇਸ਼ਨ ਵਲੋਂ ਏਨੇ ਵੱਡੇ ਕਰਜ਼ੇ ਚੁੱਕਣ ਨਾਲ ਭਵਿੱਖ ’ਚ ਆਉਣ ਵਾਲੇ ਖ਼ਤਰਿਆਂ ਬਾਰੇ ਸਵਾਲ ਖੜ੍ਹੇ ਕੀਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਅੰਨਾ ਹਜ਼ਾਰੇ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ ਅਗਲੀ ਖ਼ਬਰ ਅਮਰੀਕਾ ਵਲੋਂ ਜੈਨਰਿਕ ਦਵਾਈਆਂ ’ਤੇ ਟੈਰਿਫ ਦੀ ਤਿਆਰੀ
Ad Position 24
No active advertisement