ਸਰਕਾਰ ਭਰੋਸਾ ਦੇਵੇ ਤਾਂ ਭੁੱਖ ਹੜਤਾਲ ਖ਼ਤਮ ਕਰ ਦੇਵਾਂਗਾ-ਸੋਨਮ ਵਾਂਗਚੁਕ
ਅਜੀਤ ਡੈਸਕ
23-07-2026
ਨਵੀਂ ਦਿੱਲੀ, 22 ਜੁਲਾਈ (ਜਗਤਾਰ ਸਿੰਘ)- ਬੇਮਿਆਦੀ ਭੁੱਖ ਹੜਤਾਲ ਕਰ ਰਹੇ ਸਮਾਜਿਕ ਕਾਰਕੁੰਨ ਸੋਨਮ ਵਾਂਗਚੁਕ ਨੇ ਮੋਦੀ ਸਰਕਾਰ ਨੂੰ ਚਿੱਠੀ ਲਿਖੀ ਹੈ, ਜਿਸ ’ਚ ਉਨ੍ਹਾਂ ਲਿਖਿਆ ਹੈ ਕਿ ਜੇਕਰ ਵਿਦਿਆਰਥੀਆਂ ’ਤੇ ਕਾਰਵਾਈ ਨਾ ਕੀਤੇ ਜਾਣ ਦਾ ਭਰੋਸਾ ਮਿਲੇ ਤਾਂ ਉਹ ਆਪਣੀ ਭੁੱਖ ਹੜਤਾਲ ਖ਼ਤਮ ਕਰਨ ਲਈ ਤਿਆਰ ਹਨ । ਸੋਨਮ ਵਾਂਗਚੁਕ ਨੇ ਕੇਂਦਰੀ ਮੰਤਰੀ ਜੇ.ਪੀ. ਨੱਢਾ ਤੇ ਜਿਤੇਂਦਰ ਸਿੰਘ ਦੇ ਨਾਂਅ ਚਿੱਠੀ ਲਿਖੀ ਹੈ। ਇਸ ’ਚ ਉਨ੍ਹਾਂ ਬੀਤੀ ਰਾਤ ਹਸਪਤਾਲ ’ਚ ਮਿਲਣ ਆਉਣ ਤੇ ਭੁੱਖ ਹੜਤਾਲ ਖ਼ਤਮ ਕਰਨ ਦੀ ਅਪੀਲ ਕਰਨ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਹੈ। ਸੋਨਮ ਵਾਂਗਚੁਕ ਨੇ ਕਿਹਾ ਕਿ 20 ਜੁਲਾਈ ਨੂੰ ਸੰਸਦ ਮਾਰਚ ਪੁਲਿਸ ਦੇ ਜ਼ੁਲਮਾਂ ਤੇ ਬੇਵਜ੍ਹਾ ਤਾਕਤ ਦੀ ਵਰਤੋਂ ਦੇ ਬਾਵਜੂਦ ਬੇਹੱਦ ਸ਼ਾਂਤੀਪੂਰਨ ਰਿਹਾ।