17 ਮੈਟਰੋ ਸਟੇਸ਼ਨ ਰਹੇ ਬੰਦ
ਅਜੀਤ ਡੈਸਕ
23-07-2026
ਨਵੀਂ ਦਿੱਲੀ, 22 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਮੈਟਰੋ ਦੇ 17 ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ, ਜਿਨ੍ਹਾਂ ਸ਼ਾਮ ਨੂੰ ਮੁੜ ਖੋਲ੍ਹਣ ਦਿੱਤਾ ਗਿਆ। ਇਹ ਸਟੇਸ਼ਨ ਅਗਲੇ ਆਦੇਸ਼ ਤੱਕ ਬੰਦ ਰਹਿਣਗੇ। ਇਸ ਬਾਰੇ ਮੈਟਰੋ ਰੇਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਜਿਹਾ ਸੁਰੱਖਿਆ ਨੂੰ ਵੇਖਦੇ ਹੋਏ ਕੀਤਾ ਗਿਆ ਹੈ। ਬੰਦ ਕੀਤੇ ਗਏ ਮੈਟਰੋ ਸਟੇਸ਼ਨਾਂ ਦੇ ਵਿਚ ਜਨਪਥ, ਰਾਜੀਵ ਚੌਕ, ਪਟੇਲ ਚੌਕ, ਲੋਕ ਕਲਿਅਣ ਮਾਰਗ, ਰਾਮਾ ਕ੍ਰਿਸ਼ਨ ਆਸ਼ਰਮ, ਬਾਰਾਂ ਖੰਭਾ ਰੋਡ, ਸੁਪਰੀਮ ਕੋਰਟ ਸੇਵਾ ਤੀਰਥ, ਕੇਂਦਰੀ ਸਕੱਤਰੇਤ, ਆਈ. ਟੀ. ਓ., ਦਿੱਲੀ ਗੇਟ, ਇੰਦਰਪ੍ਰਸਥ, ਖਾਨ ਮਾਰਕੀਟ, ਜੋਹ ਬਾਗ ਤੇ ਸ਼ਿਵਜੀ ਸਟੇਡੀਅਮ ਆਦਿ ਮੈਟਰੋ ਸਟੇਸ਼ਨ ਬੰਦ ਹਨ। ਬੰਦ ਕੀਤੇ ਗਏ ਮੈਟਰੋ ਸਟੇਸ਼ਨਾਂ ’ਤੇ ਆਉਣ- ਜਾਣ ਵਾਲੇ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਦੂਰ ਦੇ ਸਟੇਸ਼ਨਾਂ ਤੋਂ ਪੈਦਲ ਤੁਰ ਕੇ ਆਉਣਾ ਪੈ ਰਿਹਾ ਹੈ।