02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਸੀ.ਜੇ.ਪੀ. ਨਾਲ ਕਿਤੇ ਵੀ, ਕਿਸੇ ਸਮੇਂ ਵੀ ਗੱਲਬਾਤ ਲਈ ਤਿਆਰ-ਨੱਢਾ

Ad Position 21
No active advertisement
ਅਜੀਤ ਡੈਸਕ 24-07-2026

ਨਵੀਂ ਦਿੱਲੀ, 23 ਜੁਲਾਈ (ਪੀ.ਟੀ.ਆਈ.)-ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੀ ਅਗਵਾਈ ਹੇਠ ਚੱਲ ਰਹੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ, ਕੇਂਦਰੀ ਮੰਤਰੀ ਜੇ.ਪੀ. ਨੱਢਾ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਪ੍ਰਦਰਸ਼ਨਕਾਰੀ ਨੌਜਵਾਨਾਂ ਨਾਲ ਹੋਰ ਗੱਲਬਾਤ ਲਈ ਤਿਆਰ ਹੈ ਜੋ ਉਨ੍ਹਾਂ ਦੇ ਦਫ਼ਤਰ ਜਾਂ ਰਿਹਾਇਸ਼ ’ਤੇ ਹੋ ਸਕਦੀ ਹੈ । ਨੱਢਾ ਦੀਆਂ ਟਿੱਪਣੀਆਂ ਮਹੱਤਵਪੂਰਨ ਹਨ ਕਿਉਂਕਿ ਸੀ.ਜੇ.ਪੀ., ਜੋ ਕਿ ਐਨ.ਈ.ਈ.ਟੀ. ਪੇਪਰ ਲੀਕ ਨੂੰ ਲੈ ਕੇ ਜੰਤਰ-ਮੰਤਰ ’ਤੇ ਨੌਜਵਾਨਾਂ ਦੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਿਹਾ ਹੈ, ਨੇ ਐਲਾਨ ਕੀਤਾ ਹੈ ਕਿ ਉਹ ਸਰਕਾਰ ਨਾਲ ਅਗਲੇ ਦੌਰ ਦੀ ਗੱਲਬਾਤ ਵਿਰੋਧ ਸਥਾਨ ਜਾਂ ਕਿਸੇ ਨਿਰਪੱਖ ਸਥਾਨ ’ਤੇ ਕਰੇਗਾ । ਸੀ.ਜੇ.ਪੀ. ਦੇ ਦੋ ਪ੍ਰਤੀਨਿਧੀਆਂ ਨੇ ਸੋਮਵਾਰ ਨੂੰ ਨੱਢਾ ਨਾਲ ਉਨ੍ਹਾਂ ਦੇ ਰਿਹਾਇਸ਼ ’ਤੇ ਪਹਿਲੇ ਦੌਰ ਦੀ ਗੱਲਬਾਤ ਕੀਤੀ ਜਿੱਥੇ ਉਨ੍ਹਾਂ ਨੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਦੇਣ ਸਮੇਤ ਆਪਣੀਆਂ ਮੰਗਾਂ ਰੱਖੀਆਂ ਸਨ । ਸਵਾਲ ਪੁੱਛੇ ਜਾਣ ’ਤੇ ਨੱਢਾ ਨੇ ਸੰਸਦ ਭਵਨ ਕੰਪਲੈਕਸ ਵਿਚ ਪੱਤਰਕਾਰਾਂ ਨੂੰ ਕਿਹਾ, ‘ਹਾਂ, ਅਸੀਂ ਤਿਆਰ ਹਾਂ’। ਉਹ ਮੇਰੇ ਘਰ ਜਾਂ ਮੇਰੇ ਦਫ਼ਤਰ ਆ ਸਕਦੇ ਹਨ । ਬੁੱਧਵਾਰ ਨੂੰ ਵੀ ਸੀ.ਜੇ.ਪੀ. ਨੂੰ ਨੱਢਾ ਨਾਲ ਗੱਲਬਾਤ ਲਈ ਸੱਦਾ ਦਿੱਤਾ ਗਿਆ ਸੀ, ਪਰ ਉਸਨੇ ਸੱਦਾ ਠੁਕਰਾ ਦਿੱਤਾ, ਇਹ ਕਹਿੰਦੇ ਹੋਏ ਕਿ ਉਹ ਸਰਕਾਰ ਨਾਲ ਸਿਰਫ ਇੱਕ ਨਿਰਪੱਖ ਸਥਾਨ ’ਤੇ ਗੱਲਬਾਤ ਕਰੇਗਾ । ਮੁੱਖ ਬੁਲਾਰੇ ਸੌਰਵ ਦਾਸ ਨੇ ਕਿਹਾ ਕਿ ਪੁਲਿਸ ਨੇ ਦੱਸਿਆ ਕਿ ਨੱਢਾ ਨੇ ਉਨ੍ਹਾਂ ਨੂੰ ਚਰਚਾ ਲਈ ਆਪਣੇ ਨਿਵਾਸ ’ਤੇ ਸੱਦਾ ਦਿੱਤਾ ਹੈ। ਦਾਸ ਨੇ ਕਿਹਾ ਕਿ ਅਸੀਂ ਕਿਸੇ ਦੇ ਘਰ ਜਾਂ ਦਫ਼ਤਰ ਜਾਣ ਤੋਂ ਇਨਕਾਰ ਕਰ ਦਿੱਤਾ। ਲੋਕਾਂ ਦੀ ਅਦਾਲਤ ਇੱਥੇ ਹੈ। ਮੰਤਰੀਆਂ ਨੂੰ ਲੋਕਾਂ ਦੇ ਵਿਚਕਾਰ ਆਉਣਾ ਚਾਹੀਦਾ ਹੈ। ਜੇਕਰ ਉਹ ਗੱਲ ਕਰਨਾ ਚਾਹੁੰਦੇ ਹਨ, ਤਾਂ ਇਹ ਜੰਤਰ-ਮੰਤਰ ’ਤੇ ਹੋਣੀ ਚਾਹੀਦੀ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਸੀ.ਜੇ.ਪੀ. ਗੱਲਬਾਤ ਲਈ ਖੁੱਲ੍ਹੇ ਹਨ ਤੇ ਜੇਕਰ ਸੁਰੱਖਿਆ ਚਿੰਤਾਵਾਂ ਹਨ ਤਾਂ ਉਹ ਵਿਰੋਧ ਸਥਾਨ ਦੇ ਨੇੜੇ ਇੱਕ ਨਿਰਪੱਖ ਸਥਾਨ ’ਤੇ ਵਿਚਾਰ ਕਰਨ ਲਈ ਤਿਆਰ ਹਨ ।
ਮੈਟਰੋ ਰੇਲ ਦੇ 17 ਸਟੇਸ਼ਨ ਤੇ ਇੰਟਰਨੈੱਟ ਸੇਵਾਵਾਂ ਬੰਦ

ਨਵੀਂ ਦਿੱਲੀ, (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਅੱਜ ਫਿਰ 17 ਮੈਟਰੋ ਰੇਲਵੇ ਸਟੇਸ਼ਨਾਂ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ। ਹਾਲਾਂਕਿ ਇਸ ਦਾ ਕੋਈ ਕਾਰਨ ਨਹੀਂ ਦੱਸਿਆ। ਇਸ ਦੇ ਨਾਲ ਹੀ ਕੇਂਦਰੀ ਮੰਤਰਾਲੇ ਵਲੋਂ ਜੰਤਰ-ਮੰਤਰ ਦੇ ਡੇਢ ਕਿੱਲੋਮੀਟਰ ਦੇ ਘੇਰੇ ਅੰਦਰ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਬੰਦ ਕੀਤੇ ਗਏ ਰੇਲਵੇ ਸਟੇਸ਼ਨਾਂ ਵਿਚ ਮੰਡੀ ਹਾਊਸ, ਰਾਜੀਵ ਚੌਕ, ਕੇਂਦਰੀ ਸਕੱਤਰੇਤ, ਸ਼ਿਵਾ ਜੀ ਸਟੇਡੀਅਮ, ਆਈ.ਟੀ.ਓ., ਦਿੱਲੀ ਗੇਟ, ਇੰਦਰਪ੍ਰਸਥ, ਖਾਨ ਮਾਰਕੀਟ, ਜ਼ੋਰਬਾਦ, ਲੋਕ ਕਲਿਆਣ ਮਾਰਗ, ਰਾਮਾ ਕ੍ਰਿਸ਼ਨ ਮਾਰਗ, ਬਾਰਾਂਖੰਭਾ, ਸੁਪਰੀਮ ਕੋਰਟ, ਸੇਵਾ ਤੀਰਥ ਅਤੇ ਜਨਪਥ ਸ਼ਾਮਿਲ ਹਨ। ਹਾਲਾਂਕਿ ਇੰਟਰਚੇਂਜ ਦੀ ਸਹੂਲਤ ਯਾਤਰੀਆਂ ਨੂੰ ਮਿਲ ਰਹੀ ਹੈ, ਜਿਸ ਵਿਚ ਰਾਜੀਵ ਚੌਕ, ਮੰਡੀ ਹਾਊਸ ਅਤੇ ਕੇਂਦਰੀ ਸਕੱਤਰੇਤ ਆਦਿ ਸਟੇਸ਼ਨ ਸ਼ਾਮਿਲ ਹਨ।

Ad Position 22
No active advertisement
ਪਿਛਲੀ ਖ਼ਬਰ ਸੋਨਮ ਵਾਂਗਚੁਕ ਵਲੋਂ ਭੁੱਖ ਹੜਤਾਲ ਖ਼ਤਮ ਅਗਲੀ ਖ਼ਬਰ ‘ਇੰਡੀਆ’ ਗੱਠਜੋੜ ਤੇ ਐੱਨ.ਡੀ.ਏ. ਸੰਸਦ ਮੈਂਬਰ ਆਹਮੋ-ਸਾਹਮਣੇ
Ad Position 24
No active advertisement