02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਮੋਦੀ ਇਸ ਮਾਮਲੇ ’ਚ ਲੀਪਾਪੋਚੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ-ਕੇਜਰੀਵਾਲ

Ad Position 21
No active advertisement
ਅਜੀਤ ਡੈਸਕ 24-07-2026

ਨਵੀਂ ਦਿੱਲੀ, 23 ਜੁਲਾਈ (ਜਗਤਾਰ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਐਕਸ ਹੈਂਡਲ ਜ਼ਰੀਏ ਐਲਾਨ ਕੀਤਾ ਹੈ ਕਿ ਪੇਪਰ ਲੀਕ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਲਈ ਫਾਸਟ ਟਰੈਕ ਕੋਰਟ ਬਣਾਏ ਜਾਣਗੇ। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਦੇ ਇਸ ਐਲਾਨ ’ਤੇ ਸਵਾਲ ਚੁੱਕੇ ਹਨ। ਕੇਜਰੀਵਾਲ ਨੇ ਇਸ ਦੇ ਨਾਲ ਹੀ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ’ਤੇ ਵੀ ਪ੍ਰਧਾਨ ਮੰਤਰੀ ਨੂੰ ਇਕ ਵਾਰ ਫਿਰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਮੋਦੀ ਨੇ ਕਿਹਾ ਹੈ ਕਿ ਪੇਪਰ ਲੀਕ ਮਾਮਲਿਆਂ ’ਤੇ ਸਖਤ ਸਜ਼ਾ ਦਿਵਾਉਣ ਦੇ ਲਈ ਫਾਸਟ ਟਰੈਕ ਕੋਰਟ ਬਣਾਏ ਜਾਣਗੇ, ਪਰ ਬੱਚਿਆਂ ਨੇ ਇਹ ਤਾਂ ਮੰਗਿਆ ਹੀ ਨਹੀਂ ਸੀ, ਇਹ ਤਾਂ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਤੁਸੀਂ ਬੱਚਿਆਂ ਨੂੰ ਬੇਵਕੂਫ਼ ਬਣਾ ਰਹੇ ਹੋ। ਫਾਸਟ ਟਰੈਕ ਕੋਰਟ ਤਾਂ ਦੇਸ਼ ਵਿਚ ਬਹੁਤ ਬਣੇ ਹੋਏ ਹਨ। ਜਬਰ ਜਨਾਹ, ਪੋਕਸੋ ਅਤੇ ਹੋਰ ਕਈ ਤਰ੍ਹਾਂ ਦੇ ਮਾਮਲਿਆਂ ਲਈ ਫਾਸਟ ਟਰੈਕ ਕੋਰਟ ਬਣੇ ਹੋਏ ਹਨ, ਪਰ ਉਸ ਸੁਣਵਾਈ ਤਾਂ ਹੁੰਦੀ ਨਹੀਂ ਅਤੇ ਕਈ ਫਾਸਟ ਟਰੈਕ ਕੋਰਟ ਵਿਚ ਆਮ ਅਦਾਲਤ ਤੋਂ ਵੀ ਜ਼ਿਆਦਾ ਸਮਾਂ ਲਗਦਾ ਹੈ। ਇਸ ਲਈ ਅਜਿਹਾ ਲਗਦਾ ਹੈ ਕਿ ਹਾਲੇ ਵੀ ਪ੍ਰਧਾਨ ਮੰਤਰੀ ਮੋਦੀ ਇਸ ਮਾਮਲੇ ’ਚ ਲੀਪਾਪੋਚੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਧਰਮਿੰਦਰ ਪ੍ਰਧਾਨ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੀ.ਜੇ.ਪੀ. ਵਿਦਿਆਰਥੀਆਂ ਨੇ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਮੰਗਿਆ ਹੈ, ਜਿਸ ਬਾਰੇ ਮੋਦੀ ਨੇ ਗੱਲ ਹੀ ਨਹੀਂ ਕੀਤੀ ।

Ad Position 22
No active advertisement
ਪਿਛਲੀ ਖ਼ਬਰ ਨੀਟ-ਯੂ.ਜੀ. ’24 ਪ੍ਰਸ਼ਨ ਪੱਤਰ ਚੋਰੀ ਕਰਨ ਜਾਂ ਵੰਡਣ ’ਚ ਸੰਜੀਵ ਮੁਖੀਆ ਦੀ ਭੂਮਿਕਾ ਦਾ ਕੋਈ ਸਬੂਤ ਨਹੀਂ-ਸੀ.ਬੀ.ਆਈ. ਅਗਲੀ ਖ਼ਬਰ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ’ਤੇ ਅੜੀ ਵਿਰੋਧੀ ਧਿਰ, ਨਹੀਂ ਚੱਲੀ ਸੰਸਦ
Ad Position 24
No active advertisement