02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਪੰਜਾਬ ਦੇ ਅਹਿਮ ਰੇਲਵੇ ਪ੍ਰਾਜੈਕਟਾਂ ਨੂੰ ਲੱਗੀ ਬਰੇਕ, ਕੇਂਦਰੀ ਮੰਤਰੀ ਬਿੱਟੂ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ

Ad Position 21
No active advertisement
ਅਜੀਤ ਡੈਸਕ 24-07-2026

ਚੰਡੀਗੜ੍ਹ, 23 ਜੁਲਾਈ (ਸੰਦੀਪ ਕੁਮਾਰ ਮਾਹਨਾ)-ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਸੂਬੇ ਵਿੱਚ ਲੰਬਿਤ ਪਏ ਰੇਲਵੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਨੂੰ ਤੁਰੰਤ ਅੱਗੇ ਵਧਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਐਕਵਾਇਰ ਕਰਨ, ਜੰਗਲਾਤ ਮਨਜ਼ੂਰੀਆਂ ਅਤੇ ਵੱਖ-ਵੱਖ ਐਨ.ਓ.ਸੀ. ਵਿਚ ਹੋ ਰਹੀ ਦੇਰੀ ਕਾਰਨ ਕਈ ਮਹੱਤਵਪੂਰਨ ਪ੍ਰਾਜੈਕਟ ਸਮੇਂ ਸਿਰ ਪੂਰੇ ਨਹੀਂ ਹੋ ਰਹੇ, ਜਿਸ ਨਾਲ ਪੰਜਾਬ ਦੇ ਆਰਥਿਕ ਵਿਕਾਸ, ਉਦਯੋਗਿਕ ਗਤੀਵਿਧੀਆਂ, ਰੇਲ ਸੰਪਰਕ ਅਤੇ ਯਾਤਰੀਆਂ ਦੀਆਂ ਸੁਵਿਧਾਵਾਂ ਪ੍ਰਭਾਵਿਤ ਹੋ ਰਹੀਆਂ ਹਨ । ਪੱਤਰ ਵਿਚ ਫਿਰੋਜ਼ਪੁਰ–ਪੱਟੀ, ਰਾਜਪੁਰਾ–ਮੁਹਾਲੀ, ਨੰਗਲ ਡੈਮ–ਤਲਵਾੜਾ–ਮੁਕੇਰੀਆਂ ਅਤੇ ਰਾਮਾ ਮੰਡੀ–ਸੱਦਾ ਸਿੰਘ ਵਾਲਾ ਨਵੀਆਂ ਰੇਲ ਲਾਈਨਾਂ ਸਮੇਤ ਪੰਜਾਬ ਭਰ ਵਿਚ ਬਣ ਰਹੇ ਰੋਡ ਓਵਰ ਬ੍ਰਿਜ (ਆਰ.ਓ.ਬੀ.) ਅਤੇ ਲਿਮਟਿਡ ਹਾਈਟ ਸਬਵੇਅ (ਐਲ.ਐਚ.ਐੱਸ.) ਪ੍ਰਾਜੈਕਟਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ। ਫਿਰੋਜ਼ਪੁਰ–ਪੱਟੀ ਰੇਲ ਲਾਈਨ ਲਈ 165.69 ਹੈਕਟੇਅਰ ਜ਼ਮੀਨ ਦੇ ਐਕਵਾਇਰ ਲਈ ਰੇਲਵੇ ਵੱਲੋਂ ਦਸੰਬਰ 2025 ਵਿਚ ਲਗਭਗ 194.11 ਕਰੋੜ ਰੁਪਏ ਪੰਜਾਬ ਸਰਕਾਰ ਕੋਲ ਜਮ੍ਹਾਂ ਕਰਵਾਏ ਜਾ ਚੁੱਕੇ ਹਨ, ਪਰ ਜ਼ਮੀਨ ਦਾ ਕਬਜ਼ਾ ਅਜੇ ਤੱਕ ਨਹੀਂ ਮਿਲਿਆ । ਰਾਜਪੁਰਾ–ਮੁਹਾਲੀ ਪ੍ਰਾਜੈਕਟ ਵਿਚ ਵੀ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਲੰਬਿਤ ਹੈ। ਨੰਗਲ ਡੈਮ–ਤਲਵਾੜਾ–ਮੁਕੇਰੀਆਂ ਪ੍ਰਾਜੈਕਟ ਲਈ ਜੰਗਲਾਤ ਵਿਭਾਗ ਦੀ ਅੰਤਿਮ ਮਨਜ਼ੂਰੀ ਤੇ ਵਾਈਲਡ ਲਾਈਫ ਮਿਟੀਗੇਸ਼ਨ ਯੋਜਨਾ ਦੀ ਪ੍ਰਵਾਨਗੀ ਬਾਕੀ ਹੈ, ਜਦਕਿ ਰਾਮਾ ਮੰਡੀ–ਸੱਦਾ ਸਿੰਘ ਵਾਲਾ ਪ੍ਰਾਜੈਕਟ ਵਿਚ ਮਾਨਸਾ ਅਤੇ ਬਠਿੰਡਾ ਜ਼ਿਲ੍ਹਿਆਂ ਵਿਚ ਜ਼ਮੀਨ ਐਕਵਾਇਰ ਕਰਨ ਦੀ ਕਾਰਵਾਈ ਪੂਰੀ ਨਹੀਂ ਹੋਈ । ਇਸ ਤੋਂ ਇਲਾਵਾ ਲੁਧਿਆਣਾ, ਫਾਜ਼ਿਲਕਾ, ਸੰਗਰੂਰ, ਹੁਸ਼ਿਆਰਪੁਰ, ਮੁਹਾਲੀ, ਬਠਿੰਡਾ, ਜਗਰਾਉਂ, ਜਲੰਧਰ ਅਤੇ ਪਠਾਨਕੋਟ ਵਿੱਚ ਰੋਡ ਓਵਰ ਬ੍ਰਿਜ ਅਤੇ ਸਬਵੇਅ ਨਾਲ ਸੰਬੰਧਿਤ ਕੰਮ ਜ਼ਮੀਨੀ ਵਿਵਾਦਾਂ, ਐਨ.ਓ.ਸੀ. ਅਤੇ ਟ੍ਰੈਫਿਕ ਡਾਇਵਰਜ਼ਨ ਮਨਜ਼ੂਰੀਆਂ ਦੀ ਉਡੀਕ ਕਾਰਨ ਪ੍ਰਭਾਵਿਤ ਹਨ । ਬਿੱਟੂ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਸੰਬੰਧਿਤ ਵਿਭਾਗਾਂ ਨੂੰ ਤੁਰੰਤ ਹਦਾਇਤਾਂ ਜਾਰੀ ਕਰਕੇ ਲੰਬਿਤ ਮਾਮਲਿਆਂ ਦਾ ਜਲਦ ਨਿਪਟਾਰਾ ਕੀਤਾ ਜਾਵੇ ਤਾਂ ਜੋ ਇਹ ਪ੍ਰਾਜੈਕਟ ਸਮੇਂ ਸਿਰ ਪੂਰੇ ਹੋਣ ਤੇ ਪੰਜਾਬ ਦੇ ਰੇਲ ਸੰਪਰਕ, ਮਾਲ ਢੋਆਈ, ਯਾਤਰੀ ਆਵਾਜਾਈ ਅਤੇ ਸਮੁੱਚੇ ਆਰਥਿਕ ਵਿਕਾਸ ਨੂੰ ਰਫ਼ਤਾਰ ਮਿਲ ਸਕੇ ।

Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਦੇ ਵਿਗੜੇ ਵਿੱਤੀ ਹਾਲਾਤ ਦਾ ਜ਼ਿੰਮੇਵਾਰ ਕੌਣ ? ਅਗਲੀ ਖ਼ਬਰ ਨੀਟ-ਯੂ.ਜੀ. ’24 ਪ੍ਰਸ਼ਨ ਪੱਤਰ ਚੋਰੀ ਕਰਨ ਜਾਂ ਵੰਡਣ ’ਚ ਸੰਜੀਵ ਮੁਖੀਆ ਦੀ ਭੂਮਿਕਾ ਦਾ ਕੋਈ ਸਬੂਤ ਨਹੀਂ-ਸੀ.ਬੀ.ਆਈ.
Ad Position 24
No active advertisement