28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸੀ.ਬੀ.ਆਈ. ਵਲੋਂ ਨੀਟ ਯੂ.ਜੀ. 2026 ਪੇਪਰ ਲੀਕ ਮਾਮਲੇ ’ਚ ਦੋਸ਼ਪੱਤਰ ਦਾਇਰ

Ad Position 21
No active advertisement
ਅਜੀਤ ਡੈਸਕ 29-07-2026
ਨਵੀਂ ਦਿੱਲੀ, 28 ਜੁਲਾਈ (ਪੀ.ਟੀ.ਆਈ.)-ਅਧਿਕਾਰੀਆਂ ਨੇ ਦੱਸਿਆ ਹੈ ਕਿ ਸੀ.ਬੀ.ਆਈ. ਨੇ ਨੀਟ ਯੂ.ਜੀ. 2026 ਪੇਪਰ ਲੀਕ ਮਾਮਲੇ ’ਚ 13 ਮੁਲਜ਼ਮਾਂ ਵਿਰੁੱਧ ਦੋਸ਼ਪੱਤਰ (ਚਾਰਜਸ਼ੀਟ) ਦਾਇਰ ਕੀਤਾ ਹੈ, ਜਿਨ੍ਹਾਂ ’ਚ ਤਿੰਨ ਪੇਪਰ ਮਾਹਿਰ, ਕੋਚਿੰਗ ਸੈਂਟਰਾਂ ਨਾਲ ਜੁੜੇ ਦੋ ਵਿਚੋਲੇ ਤੇ ਕਈ ਲਾਭਪਾਤਰੀ ਉਮੀਦਵਾਰ ਸ਼ਾਮਿਲ ਹਨ। ਇਕ ਵਿਸ਼ੇਸ਼ ਅਦਾਲਤ ਸਾਹਮਣੇ ਦਾਇਰ ਆਪਣੇ ਦੋਸ਼ਪੱਤਰ ’ਚ ਸੀ.ਬੀ.ਆਈ. ਨੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਅਪਰਾਧਿਕ ਦੁਰਾਚਾਰ ਦੇ ਕਥਿਤ ਅਪਰਾਧ ਤੇ ਜਨਤਕ ਪ੍ਰੀਖਿਆ (ਅਣਉੱਚਿਤ ਸਾਧਨਾਂ ਦੀ ਰੋਕਥਾਮ) ਐਕਟ, 2024 ਤਹਿਤ ਅਪਰਾਧਾਂ ਲਈ ਬੀ.ਐਨ.ਐਸ. ਤਹਿਤ ਅਪਰਾਧਿਕ ਸਾਜਿਸ਼, ਧੋਖਾਧੜੀ, ਵਿਸ਼ਵਾਸ ਦੀ ਅਪਰਾਧਿਕ ਉਲੰਘਣਾ, ਸਬੂਤਾਂ ਨੂੰ ਨਸ਼ਟ ਕਰਨ ਤੇ ਹੋਰ ਦੋਸ਼ ਲਗਾਏ ਹਨ। ਜਾਂਚ ਏਜੰਸੀ ਦੇ ਬੁਲਾਰੇ ਨੇ ਮੰਗਲਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਸੀ.ਬੀ.ਆਈ. ਨੇ ਇਸ ਦੋਸ਼ਪੱਤਰ ’ਚ 360 ਗਵਾਹਾਂ, 422 ਦਸਤਾਵੇਜ਼ਾਂ ਤੇ 43 ਭੌਤਿਕ ਵਸਤੂਆਂ ਦਾ ਹਵਾਲਾ ਦਿੱਤਾ ਹੈ। ਚਾਰਜਸ਼ੀਟ ਕੀਤੇ ਗਏ ਸਾਰੇ 13 ਵਿਅਕਤੀ ਅੱਜ ਤੱਕ ਨਿਆਂਇਕ ਹਿਰਾਸਤ ’ਚ ਹਨ। ਏਜੰਸੀ ਨੇ ਆਪਣੇ ਦੋਸ਼ਪੱਤਰ ’ਚ ਲੀਕ ਹੋਏ ਪ੍ਰਸ਼ਨਾਂ ਸੰਬੰਧੀ ਡਿਜੀਟਲ ਫੋਰੈਂਸਿਕ ਵਿਸ਼ਲੇਸ਼ਣ ਰਿਪੋਰਟਾਂ, ਹੱਥ ਲਿਖਤ ਮਾਹਿਰ ਰਾਏ ਤੇ ਅਕਾਦਮਿਕ ਮਾਹਿਰਾਂ ਦੀ ਰਾਏ ਨੱਥੀ ਕੀਤੀ ਹੈ। ਬੁਲਾਰੇ ਨੇ ਕਿਹਾ ਕਿ ਇਨ੍ਹਾਂ ਰਿਪੋਰਟਾਂ ਨੇ ਪ੍ਰੀਖਿਆ ਦੀ ਮਿਤੀ ਤੋਂ ਪਹਿਲਾਂ ਲੀਕ ਹੋਏ ਪ੍ਰਸ਼ਨਾਂ ਦੇ ਪ੍ਰਸਾਰਣ ’ਚ ਮੁਲਜ਼ਮਾਂ ਦੀ ਭੂਮਿਕਾ ਦੀ ਪੁਸ਼ਟੀ ਕੀਤੀ ਹੈ । 3 ਮਈ ਨੂੰ ਹੋਈ ਨੀਟ ਯੂ.ਜੀ. 2026 ਪ੍ਰੀਖਿਆ ’ਚ ਬੇਨਿਯਮੀਆਂ ਤੇ ਪੇਪਰ ਲੀਕ ਦੇ ਦੋਸ਼ਾਂ ਦੀ ਜਾਂਚ 12 ਮਈ ਨੂੰ ਸੀ.ਬੀ.ਆਈ. ਨੂੰ ਸੌਂਪੀ ਗਈ ਸੀ। ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ ਤੇ ਬਾਅਦ ’ਚ 21 ਜੂਨ ਨੂੰ ਮੁੜ ਪ੍ਰੀਖਿਆ ਹੋਈ ਸੀ।
Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਬੈਠੇ ਵਿਅਕਤੀ ਨੇ 2200 ਰੁਪਏ ਦੇ ਕੇ ਸੁਟਵਾਇਆ ਸੀ ਭਾਜਪਾ ਦਫ਼ਤਰ ’ਤੇ ਪੈਟਰੋਲ ਬੰਬ ਅਗਲੀ ਖ਼ਬਰ ਡਰੋਨਾਂ ਤੇ ਬੰਦਰਗਾਹਾਂ ਰਾਹੀਂ ਭਾਰਤ ਵਿਚ ਨਸ਼ੇ ਦੀ ਤਸਕਰੀ 5 ਸਾਲਾਂ ’ਚ 10 ਲੱਖ ਕਰੋੜ ਦੇ ਨਸ਼ੇ ਆਉਣ ਦਾ ਅੰਦਾਜ਼ਾ
Ad Position 24