28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਮਹਿਬੂਬਾ ਮੁਫ਼ਤੀ ਨੇ ਜੰਤਰ-ਮੰਤਰ ਵਾਲੀ ਟਿੱਪਣੀ ਲਈ ਮੰਗੀ ਮੁਆਫ਼ੀ

Ad Position 21
No active advertisement
ਅਜੀਤ ਡੈਸਕ 29-07-2026


ਸ੍ਰੀਨਗਰ, 28 ਜੁਲਾਈ (ਏਜੰਸੀ)-ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਦਿੱਲੀ ਦੇ ਜੰਤਰ-ਮੰਤਰ ਵਿਖੇ ਦਿੱਤੇ ਆਪਣੇ ਵਿਵਾਦਿਤ ਬਿਆਨ ਲਈ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਸ਼ਮੀਰ ’ਚ ਅੱਤਵਾਦ ਦਾ ਜ਼ਿਕਰ ਕਰਦਿਆ ‘ਬਹਾਨਾ’ ਸ਼ਬਦ ਦੀ ਵਰਤੋਂ ਉਨ੍ਹਾਂ ਕੋਲੋਂ ਅਣਜਾਨੇ ’ਚ ਹੋ ਗਈ ਸੀ।ਜੰਤਰ-ਮੰਤਰ ਵਿਖੇ ਹਾਲ ਹੀ ’ਚ ਹੋਏ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਮਹਿਬੂਬਾ ਨੇ ਕਸ਼ਮੀਰ ’ਚ ਅੱਤਵਾਦ ਦਾ ਹਵਾਲਾ ਦਿੰਦਿਆ ਉਥੇ ਸੁਰੱਖਿਆ ਬਲਾਂ ਵਲੋਂ ਬਲ ਦੀ ਵਰਤੋਂ ਨੂੰ ਸਹੀ ਠਹਿਰਾਉਣ ਬਾਰੇ ਬਿਆਨ ਦਿੱਤਾ ਸੀ।

Ad Position 22
No active advertisement
ਪਿਛਲੀ ਖ਼ਬਰ ਉੜੀ ’ਚ ਕੰਟਰੋਲ ਰੇਖਾ ਨੇੜੇ ਸੁਰੰਗ ਧਮਾਕਾ-ਫ਼ੌਜ ਦੇ 2 ਜਵਾਨ ਜ਼ਖ਼ਮੀ ਅਗਲੀ ਖ਼ਬਰ ਵਿਦੇਸ਼ ਬੈਠੇ ਵਿਅਕਤੀ ਨੇ 2200 ਰੁਪਏ ਦੇ ਕੇ ਸੁਟਵਾਇਆ ਸੀ ਭਾਜਪਾ ਦਫ਼ਤਰ ’ਤੇ ਪੈਟਰੋਲ ਬੰਬ
Ad Position 24