16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਮਕਬੂਜ਼ਾ ਕਸ਼ਮੀਰ ਤੋਂ ਵਿਸਥਾਪਿਤ ਲੋਕਾਂ ਦਾ ਜੰਮੂ ’ਚ ਪਾਕਿਸਤਾਨ ਵਿਰੁੱਧ ਪ੍ਰਦਰਸ਼ਨ

Ad Position 21
repet_subhas-goyals [Copy P29]
ਅਜੀਤ ਡੈਸਕ 01-08-2026
ਜੰਮੂ, 31 ਜੁਲਾਈ (ਪੀ.ਟੀ.ਆਈ.)-ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਅਤੇ ਕਸ਼ਮੀਰ ਦੇ ਸੈਂਕੜੇ ਵਿਸਥਾਪਿਤ ਲੋਕਾਂ ਨੇ ਸ਼ੁੱਕਰਵਾਰ ਨੂੰ ਇਥੇ ਪਾਕਿਸਤਾਨੀ ਫ਼ੌਜ ਵਲੋਂ ਕਬਜ਼ੇ ਵਾਲੇ ਖੇਤਰ ਦੇ ਵਸਨੀਕਾਂ ’ਤੇ ਕੀਤੇ ਜਾ ਰਹੇ ਅੱਤਿਆਚਾਰਾਂ ਵਿਰੁੱਧ ਪ੍ਰਦਰਸ਼ਨ ਕੀਤਾ ਅਤੇ ਭਾਰਤ ਸਰਕਾਰ ਨੂੰ ਇਸ ਦੀ ਆਜ਼ਾਦੀ ਲਈ ਕੰਮ ਕਰਨ ਦੀ ਅਪੀਲ ਕੀਤੀ। ਪੀ.ਓ.ਜੇ.ਕੇ. ਤੋਂ ਵਿਸਥਾਪਿਤ ਲੋਕਾਂ ਦੇ ਹਿੱਤਾਂ ਦੀ ਵਕਾਲਤ ਕਰਨ ਵਾਲੀ ਸੰਸਥਾ ਐੱਸ.ਓ.ਐੱਸ ਇੰਟਰਨੈਸ਼ਨਲ ਵਲੋਂ ਜੰਮੂ ’ਚ ਕੀਤੇ ਗਏ ਇਸ ਪ੍ਰਦਰਸ਼ਨ ਦੀ ਅਗਵਾਈ ਇਸਦੇ ਚੇਅਰਮੈਨ ਰਾਜੀਵ ਚੁਨੀ ਨੇ ਕੀਤੀ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਤੇ ਇਸ ਦੀ ਫ਼ੌਜੀ ਲੀਡਰਸ਼ਿਪ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਤਖ਼ਤੀਆਂ ਚੁੱਕੀਆਂ ਤੇ ਪੀ.ਓ.ਜੇ.ਕੇ. ਨੂੰ ਭਾਰਤ ’ਚ ਸ਼ਾਮਿਲ ਕਰਨ ਦੀ ਮੰਗ ਕੀਤੀ। ਚੁਨੀ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਨੇ ਪੀ.ਓ.ਜੇ.ਕੇ. ਦੇ ਲੋਕਾਂ ’ਤੇ ਜ਼ੁਲਮ ਅਤੇ ਸ਼ੋਸ਼ਣ ਕੀਤਾ ਹੈ ਤੇ ਭਾਰਤ ਸਰਕਾਰ ਨੂੰ “ਪੀ.ਓ.ਜੇ.ਕੇ. ਨੂੰ ਪਾਕਿਸਤਾਨ ਦੇ ਕਬਜ਼ੇ ਤੋਂ ਆਜ਼ਾਦ ਕਰਕੇ ਭਾਰਤ ’ਚ ਸ਼ਾਮਿਲ ਕਰਨ” ਦੀ ਅਪੀਲ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਕਬਜ਼ੇ ਵਾਲੇ ਖੇਤਰ ਦੇ ਲੋਕਾਂ ਨੇ ਇਹ ਅਹਿਸਾਸ ਕਰ ਲਿਆ ਹੈ ਕਿ ਪਾਕਿਸਤਾਨ “ਭਰੋਸੇਯੋਗ ਨਹੀਂ ਹੈ”, ਜੋ 1947 ਦੀ ਵੰਡ ਦੌਰਾਨ ਇਸ ਖੇਤਰ ਤੋਂ ਭੱਜਣ ਵਾਲਿਆਂ ਦੀਆਂ ਚਿੰਤਾਵਾਂ ਨੂੰ ਦੁਹਰਾਉਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਨੂੰ ਮਕਬੂਜ਼ਾ ਕਸ਼ਮੀਰ ’ਚ ਬੇਰਹਿਮ ਕਾਰਵਾਈ ਲਈ ਜਵਾਬਦੇਹ ਠਹਿਰਾਇਆ ਜਾਵੇ- ਭਾਰਤ ਅਗਲੀ ਖ਼ਬਰ ਸਾਬਕਾ ‘ਆਪ’ ਕੌਂਸਲਰ ਤਾਹਿਰ ਹੁਸੈਨ ਤੇ ਚਾਰ ਹੋਰਾਂ ਨੂੰ ਉਮਰ ਕੈਦ
Ad Position 24