16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸ਼ਹਿਜਾਦ ਪੂਨਾਵਾਲਾ ਨੇ ਛੱਡੀ ਭਾਜਪਾ

Ad Position 21
repet_subhas-goyals [Copy P29]
ਅਜੀਤ ਡੈਸਕ 01-08-2026


ਨਵੀਂ ਦਿੱਲੀ, 31 ਜੁਲਾਈ (ਉਪਮਾ ਡਾਗਾ ਪਾਰਥ)-ਭਾਜਪਾ ਦੇ ਰਾਸ਼ਟਰੀ ਬੁਲਾਰੇ ਸ਼ਹਿਜਾਦ ਪੂਨਾਵਾਲਾ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪੂਨਾਵਾਲਾ ਨੇ ਵੀਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਮੰਚ ‘ਐਕਸ’ ਦੇ ਆਪਣੇ ਹੈਂਡਲ ਤੋਂ ਭਾਜਪਾ ਦਾ ਰਾਸ਼ਟਰੀ ਬੁਲਾਰਾ ਹਟਾ ਦਿੱਤਾ। ਹਲਕਿਆਂ ਮੁਤਾਬਿਕ ਪੂਨਾਵਾਲਾ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਪਾਰਟੀ ਛੱਡ ਦਿੱਤੀ। ਪੂਨਾਵਾਲਾ ਨੇ ‘ਐਕਸ’ ’ਤੇ ਆਪਣੇ ਬਾਇਓ ’ਚ ਜਿਥੇ ਭਾਜਪਾ ਦੀ ਜਾਣਕਾਰੀ ਹਟਾ ਦਿੱਤੀ, ਉਥੇ ਇਹ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਦਗੀ ਭਰ ਫੋਲੋ ਕਰਨ ਵਾਲਾ। ਪੂਨਾਵਾਲਾ ਨੇ ਬਾਇਓ ਬਦਲਣ ਦੇ ਕੁਝ ਦੇਰ ਬਾਅਦ ਆਪਣੇ ਦੋ ਪੁਰਾਣੇ ਵੀਡੀਓ ਵੀ ਦੁਬਾਰਾ ਸਾਂਝੇ ਕੀਤੇ ਜਿਸ ’ਚ ਉਹ ਸਰਗਰਮ ਸਿਆਸਤ ਛੱਡਣ ਦੀ ਇੱਛਾ ਦਾ ਜ਼ਿਕਰ ਕਰਦੇ ਨਜ਼ਰ ਆਏ।

Ad Position 22
No active advertisement
ਪਿਛਲੀ ਖ਼ਬਰ ਕੇਂਦਰ ਵਲੋਂ ਕਰਤਾਰਪੁਰ ਲਾਂਘਾ ਫ਼ਿਲਹਾਲ ਖੋਲ੍ਹਣ ਤੋਂ ਇਨਕਾਰ ਅਗਲੀ ਖ਼ਬਰ ਪਾਕਿਸਤਾਨ ਨੂੰ ਮਕਬੂਜ਼ਾ ਕਸ਼ਮੀਰ ’ਚ ਬੇਰਹਿਮ ਕਾਰਵਾਈ ਲਈ ਜਵਾਬਦੇਹ ਠਹਿਰਾਇਆ ਜਾਵੇ- ਭਾਰਤ
Ad Position 24