ਨਵੀਂ ਦਿੱਲੀ, 2 ਅਗਸਤ (ਜਗਤਾਰ ਸਿੰਘ)-ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਨਰੇਸ਼ ਬਾਲਿਆਨ ਨੂੰ ਜਬਰਨ ਵਸੂਲੀ ਅਤੇ ਅਪਰਾਧਿਕ ਸਾਜਿਸ਼ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਅਦਾਲਤ ਨੇ ਜਾਂਚ ਵਿਚ ਕਮੀਆਂ ਅਤੇ ਇਲੈੱਕਟ੍ਰਾਨਿਕ ਸਬੂਤਾਂ ਦੇ ਭਰੋਸੇਮੰਦ ਨਾ ਹੋਣ ਦੀ ਗੱਲ ਆਖੀ। ਅਦਾਲਤ ਨੇ ਕਿਹਾ ਕਿ ਸ਼ਿਕਾਇਤਕਰਤਾ ਦਾ ਮੋਬਾਈਲ ਤੱਕ ਜ਼ਬਤ ਨਹੀਂ ਕੀਤਾ ਗਿਆ ਜਦਕਿ ਮਾਮਲਾ ਕਥਿਤ ਤੌਰ ’ਤੇ ਗੈਂਗਸਟਰ ਕਪਿਲ ਸਾਂਗਵਾਨ ਉਰਫ ਨੰਦੂ ਦੁਆਰਾ ਇੱਕ ਇੰਟਰਨੈਸ਼ਨਲ ਨੰਬਰ ਤੋਂ ਕੀਤੀ ਗਈ ਜਬਰਨ ਵਸੂਲੀ ਦੀ ਕਾਲ ਨਾਲ ਸੰਬੰਧਿਤ ਸੀ। ਦੱਸਣਯੋਗ ਹੈ ਕਿ ਕਪਿਲ ਸਾਂਗਵਾਨ ਦੇ ਖ਼ਿਲਾਫ਼ 2023 ਵਿਚ ਜਬਰਨ ਵਸੂਲੀ, ਅਪਰਾਧਿਕ ਸਾਜਿਸ਼ ਆਦਿ ਦੇ ਕਥਿਤ ਅਪਰਾਧਾਂ ਦੇ ਲਈ ਐੱਫ਼.ਆਈ.ਆਰ. ਦਰਜ ਕੀਤੀ ਗਈ ਸੀ। ਦਿੱਲੀ ਪੁਲਿਸ ਨੇ ਨਵੰਬਰ 2024 ਵਿਚ ਬਾਲਿਆਨ ਨੂੰ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ, 4 ਦਸੰਬਰ 2024 ਨੂੰ ਜ਼ਮਾਨਤ ਮਿਲ ਗਈ ਸੀ ਪਰ ਬਾਅਦ ’ਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਉਨ੍ਹਾਂ ਨੂੰ ਕੋਰਟ ਰੂਮ ਤੋਂ ਹੀ ਮਕੋਕਾ ਮਾਮਲੇ ’ਚ ਗ੍ਰਿਫ਼ਤਾਰ ਕਰ ਲਿਆ। ਏ.ਸੀ.ਜੇ.ਐੱਮ.(ਐਡੀਸ਼ਨਲ ਚੀਫ਼ ਜੁਡੀਸ਼ੀਅਲ ਮਜਿਸਟਰੇਟ) ਪਾਰਸ ਦਲਾਲ ਨੇ ਨਰੇਸ਼ ਬਾਲਿਆਨ ਨੂੰ ਉਨ੍ਹਾਂ ਦੋਸ਼ਾਂ ਤੋਂ ਬਰੀ ਕਰ ਦਿੱਤਾ,ਜਿਸ ਦੇ ਲਈ ਉਨ੍ਹਾਂ ਦੇ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਗਿਆ ਸੀ।
‘ਆਪ’ ਦਾ ਸਾਬਕਾ ਵਿਧਾਇਕ ਨਰੇਸ਼ ਬਾਲਿਆਨ ਜ਼ਬਰਨ ਵਸੂਲੀ ਤੇ ਅਪਰਾਧਿਕ ਸਾਜਿਸ਼ ਦੇ ਦੋਸ਼ਾਂ ਤੋਂ ਬਰੀ
ਨਵੀਂ ਦਿੱਲੀ, 2 ਅਗਸਤ (ਜਗਤਾਰ ਸਿੰਘ)-ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਨਰੇਸ਼ ਬਾਲਿਆਨ ਨੂੰ ਜਬਰਨ ਵਸੂਲੀ ਅਤੇ ਅਪਰਾਧਿਕ ਸਾਜਿਸ਼ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਅਦਾਲਤ ਨੇ ਜਾਂਚ ਵਿਚ ਕਮੀਆਂ
ਅਜੀਤ ਡੈਸਕ
03-08-2026