02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਗਲਾਸਗੋ ’ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਨਦੀਮ ਦੀ ਹੋ ਰਹੀ ਹੈ ਆਲੋਚਨਾ

ਗਲਾਸਗੋ ’ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਨਦੀਮ ਦੀ ਹੋ ਰਹੀ ਹੈ ਆਲੋਚਨਾ

Ad Position 21
No active advertisement
ਅਜੀਤ ਡੈਸਕ 03-08-2026

ਲਾਹੌਰ, 2 ਅਗਸਤ (ਏਜੰਸੀ)-ਪਾਕਿਸਤਾਨ ਦੇ ਓਲੰਪਿਕ ਸੋਨ ਤਗਮਾ ਜੇਤੂ ਨੇਜੇਬਾਜ਼ ਅਰਸ਼ਦ ਨਦੀਮ ਨੂੰ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਦੀਮ ਗਲਾਸਗੋ ’ਚ 80 ਮੀਟਰ ਤੋਂ ਘੱਟ ਦੇ ਸਭ ਤੋਂ ਵਧੀਆ ਯਤਨ ਨਾਲ 9ਵੇਂ ਸਥਾਨ ’ਤੇ ਰਿਹਾ। ਸ੍ਰੀਲੰਕਾ ਦੇ ਰੋਮੇਸ਼ ਪਥੀਰਾਗੇ ਨੇ ਸੋਨ ਤਗਮਾ ਜਿੱਤਿਆ, ਜਦੋਂ ਕਿ ਭਾਰਤ ਦੇ ਨੀਰਜ ਚੋਪੜਾ ਅਤੇ ਯਸ਼ਵੀਰ ਸਿੰਘ ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ। ਇਸ ਨਤੀਜੇ ਨੂੰ ਅਚਾਨਕ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਅਰਸ਼ਦ ਨੇ 2026 ਰਾਸ਼ਟਰਮੰਡਲ ਖੇਡਾਂ ਦੀ ਤਿਆਰੀ ਦੇ ਹਿੱਸੇ ਵਜੋਂ ਸਵਿਟਜ਼ਰਲੈਂਡ ’ਚ ਸਿਰਫ ਇਕ ਮੁਕਾਬਲੇ ’ਚ ਹਿੱਸਾ ਲਿਆ ਸੀ। ਇਸ ਤੋਂ ਇਲਾਵਾ, ਉਸਨੇ ਆਪਣਾ ਜ਼ਿਆਦਾਤਰ ਸਮਾਂ ਲਾਹੌਰ ਦੇ ਗਰਮ ਮਾਹੌਲ ’ਚ ਕਿਸੇ ਵਿਦੇਸ਼ੀ ਕੋਚ ਜਾਂ ਟ੍ਰੇਨਰ ਦੀ ਸਿੱਧੀ ਨਿਗਰਾਨੀ ਤੋਂ ਬਿਨਾਂ ਸਿਖਲਾਈ ਵਿੱਚ ਬਿਤਾਇਆ। ਪਹਿਲਾਂ ਦੱਖਣੀ ਅਫ਼ਰੀਕੀ ਕੋਚ ਟੇਰਸੀਅਸ ਲੀਬੇਨਬਰਗ ਦੇ ਅਧੀਨ ਸਿਖਲਾਈ ਲੈਣ ਤੋਂ ਬਾਅਦ, ਅਰਸ਼ਦ ਨੇ ਇਸ ਵਾਰ ਆਪਣੇ ਸਥਾਨਕ ਕੋਚ ਸਲਮਾਨ ਬੱਟ ਤੇ ਸਥਾਨਕ ਟ੍ਰੇਨਰਾਂ ਨਾਲ ਤਿਆਰੀ ਕੀਤੀ।

Ad Position 22
No active advertisement
ਪਿਛਲੀ ਖ਼ਬਰ ‘ਆਪ’ ਦਾ ਸਾਬਕਾ ਵਿਧਾਇਕ ਨਰੇਸ਼ ਬਾਲਿਆਨ ਜ਼ਬਰਨ ਵਸੂਲੀ ਤੇ ਅਪਰਾਧਿਕ ਸਾਜਿਸ਼ ਦੇ ਦੋਸ਼ਾਂ ਤੋਂ ਬਰੀ ਅਗਲੀ ਖ਼ਬਰ ਨੌਜਵਾਨਾਂ ’ਚ ਪ੍ਰਧਾਨ ਮੰਤਰੀ ਦੀ ਪ੍ਰਸਿੱਧੀ ਤੋਂ ਖ਼ਤਰਾ ਮਹਿਸੂਸ ਕਰਦੇ ਹਨ ਰਾਹੁਲ ਗਾਂਧੀ-ਗੋਇਲ
Ad Position 24
No active advertisement