06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਵਿਰੋਧੀ ਧਿਰ ਵਲੋਂ ਚੜ੍ਹਾਵਾ ਚੋਰੀ ਤੇ ਗ੍ਰਹਿ ਮੰਤਰੀ ਤੋਂ ਜਵਾਬਦੇਹੀ ਦੀ ਮੰਗ ਨੂੰ ਲੈ ਕੇ ਰੋਸ ਮਾਰਚ

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 5 ਅਗਸਤ-ਰਾਮ ਮੰਦਰ ਚੜ੍ਹਾਵਾ ਚੋਰੀ, ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗ਼ੈਰ-ਮੌਜੂਦਗੀ ਅਤੇ ਵਿਦਿਆਰਥੀਆਂ ’ਤੇ ਪੁਲਿਸ ਦੇ ਤਸ਼ੱਦਦ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਨੂੰ ਲੈ ਕੇ ਲਗਾਤਾਰ ਹਮਲਾਵਰ ਹੋਈਆਂ ਵਿਰੋਧੀ ਧਿਰਾਂ ਨੇ ਬੁੱਧਵਾਰ ਨੂੰ ਸੰਸਦ ’ਚ ਮਹਾਤਮਾ ਗਾਂਧੀ ਦੇ ਬੁੱਤ ਤੋਂ ਲੈ ਕੇ ਮਕਰ ਦਵਾਰ ਤੱਕ ਮਾਰਚ ਕੀਤਾ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਅਰਜੁਨ ਖੜਗੇ ਦੀ ਅਗਵਾਈ ਹੇਠ ਹੋਏ ਮਾਰਚ ’ਚ ਜੰਮੂ-ਕਸ਼ਮੀਰ ਦੇ ਰਾਜ ਦਾ ਦਰਜਾ ਬਹਾਲ

Ad Position 21
No active advertisement
ਅਜੀਤ ਡੈਸਕ 06-08-2026

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 5 ਅਗਸਤ-ਰਾਮ ਮੰਦਰ ਚੜ੍ਹਾਵਾ ਚੋਰੀ, ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗ਼ੈਰ-ਮੌਜੂਦਗੀ ਅਤੇ ਵਿਦਿਆਰਥੀਆਂ ’ਤੇ ਪੁਲਿਸ ਦੇ ਤਸ਼ੱਦਦ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਨੂੰ ਲੈ ਕੇ ਲਗਾਤਾਰ ਹਮਲਾਵਰ ਹੋਈਆਂ ਵਿਰੋਧੀ ਧਿਰਾਂ ਨੇ ਬੁੱਧਵਾਰ ਨੂੰ ਸੰਸਦ ’ਚ ਮਹਾਤਮਾ ਗਾਂਧੀ ਦੇ ਬੁੱਤ ਤੋਂ ਲੈ ਕੇ ਮਕਰ ਦਵਾਰ ਤੱਕ ਮਾਰਚ ਕੀਤਾ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਅਰਜੁਨ ਖੜਗੇ ਦੀ ਅਗਵਾਈ ਹੇਠ ਹੋਏ ਮਾਰਚ ’ਚ ਜੰਮੂ-ਕਸ਼ਮੀਰ ਦੇ ਰਾਜ ਦਾ ਦਰਜਾ ਬਹਾਲ ਕਰਨ ਦਾ ਮੁੱਦਾ ਵੀ ਸ਼ਾਮਿਲ ਹੋਇਆ। ਜ਼ਿਕਰਯੋਗ ਹੈ ਕਿ 5 ਅਗਸਤ ਨੂੰ ਜੰਮੂ-ਕਸ਼ਮੀਰ ’ਚੋਂ ਧਾਰਾ 370 ਹਟਾਉਣ ਦੀ ਸੱਤਵੀਂ ਵਰ੍ਹੇਗੰਢ ਸੀ। ਸੰਸਦ ਦੇ ਬਾਹਰ ਵਾਂਗ ਹੀ ਦੋਹਾਂ ਸਦਨਾਂ ’ਚ ਹੰਗਾਮਿਆਂ ਦਾ ਦੌਰ ਜਾਰੀ ਰਿਹਾ। ਹੰਗਾਮਿਆਂ ਦੇ ਕਾਰਨ ਦੋਹਾਂ ਸਦਨਾਂ ਦੀ ਕਾਰਵਾਈ 2 ਵਾਰ ਉਠਾਉਣ ਤੋਂ ਬਾਅਦ ਦਿਨ ਭਰ ਲਈ ਉਠਾ ਦਿੱਤੀ ਗਈ। ਹਾਲਾਂਕਿ ਹੰਗਾਮਿਆਂ ਦੌਰਾਨ ਹੀ ਲੋਕ ਸਭਾ ’ਚੋਂ ‘ਦ ਬੈਂਕਰਸ ਐਵੀਡੈਂਸ ਬੁੱਕ ਬਿੱਲ 2026 ਅਤੇ ਰਾਜ ਸਭਾ ’ਚ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਵਧਾਉਣ ਵਾਲਾ ਬਿੱਲ ਪਾਸ ਹੋ ਗਿਆ। 
ਵਿਰੋਧੀ ਧਿਰਾਂ ਦਾ ਸੰਸਦ ਮਾਰਚ
ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਬੁੱਧਵਾਰ ਨੂੰ ਮਹਾਤਮਾ ਗਾਂਧੀ ਦੇ ਬੁੱਤ ਪ੍ਰੇਰਨਾ ਸਥਲ ਤੋਂ ਲੈ ਕੇ ਮਕਰ ਦਵਾਰ ਤੱਕ ਮਾਰਚ ਕੀਤਾ। ਵਿਰੋਧੀ ਧਿਰਾਂ ਮਾਰਚ ਦੌਰਾਨ ਦੋ ਵੱਡੇ ਪੋਸਟਰ ਫੜੇ ਨਜ਼ਰ ਆਈਆਂ, ਜਿਸ ’ਚ ਸੰਸਦ ’ਚੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗ਼ੈਰ-ਮੌਜੂਦਗੀ ਤੋਂ ਇਲਾਵਾ ਅਮਿਤ ਸ਼ਾਹ ਜਵਾਬ ਦਿਓ’ ਦੇ ਨਾਅਰੇ ਲਿਖੇ ਹੋਏ ਸੀ। ਮਾਰਚ ਦੀ ਅਗਵਾਈ ਕਰ ਰਹੇ ਰਾਹੁਲ ਗਾਂਧੀ ਹੱਥ ’ਚ ਪੋਸਟਰ ਫੜੇ ਨਜ਼ਰ ਆ ਰਹੇ ਸਨ ਜਿਸ ’ਚ ਪੈਲੇਟ ਗੰਨ ਨਾਲ ਜ਼ਖ਼ਮੀ ਵਿਅਕਤੀ ਦੀ ਤਸਵੀਰ ਨਾਲ ਅੰਗਰੇਜ਼ੀ ’ਚ ਸਵਾਲੀਆ ਅੰਦਾਜ਼ ’ਚ ਲਿਖਿਆ ਸੀ ਕਿ ਆਰਡਰ (ਵਿਦਿਆਰਥੀਆਂ ’ਤੇ ਤਸ਼ੱਦਦ ਕਰਨ ਦਾ) ਕਿਸ ਨੇ ਦਿੱਤਾ। ਕੁਝ ਸੰਸਦ ਮੈਂਬਰਾਂ ਨੇ ਗ੍ਰਹਿ ਮੰਤਰੀ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਉਂਦਿਆਂ ਲਿਖੇ ਪੋਸਟਰ ਵੀ ਫੜੇ ਹੋਏ ਸਨ, ਜਿਨ੍ਹਾਂ ’ਤੇ ਲਿਖਿਆ ਸੀ ਕਿ ਗ੍ਰਹਿ ਮੰਤਰੀ ਨੇ ਪੈਲੇਟਾਂ ਨੂੰ ਲਹੂ ’ਚ ਡੋਬ ਦਿੱਤਾ। ਵਿਰੋਧੀ ਧਿਰਾਂ ਵਲੋਂ ਚੜ੍ਹਾਵਾ ਚੋਰੀ ਨੂੰ ਲੈ ਕੇ ਵੀ ਹਮਲਾਵਰ ਹੁੰਦਿਆਂ  ‘ਚੜ੍ਹਾਵਾ ਚੋਰ ਗੱਦੀ ਛੋੜ’ ਦੇ ਨਾਅਰੇ ਵੀ ਲਗਾਏ ਗਏ। ਨਾਲ ਹੀ ਉਹ ਜੰਮੂ-ਕਸ਼ਮੀਰ ਦੇ ਰਾਜ ਦਾ ਦਰਜਾ ਹਾਲ ਕਰਨ ਦੀ ਮੰਗ ਕਰਦੇ ਪੋਸਟਰ ਵੀ ਲਹਿਰਾਉਂਦੇ ਨਜ਼ਰ ਆਏ। ਜਿਸ ’ਤੇ ਲਿਖਿਆ ਸੀ ‘ਰਾਜ ਦਾ ਦਰਜਾ ਸਾਡਾ ਹੱਕ ਹੈ ਕੋਈ ਖੈਰਾਤ ਨਹੀਂ।’ ਇਸ ਮਾਰਚ ਦੌਰਾਨ ਰਾਹੁਲ ਗਾਂਧੀ ਖੜਗੇ ਦੇ ਨਾਲ ਚਲਦੇ ਅਤੇ ਉਨ੍ਹਾਂ ਨੂੰ ਸਹਾਰਾ ਦਿੰਦੇ ਵੀ ਨਜ਼ਰ ਆਏ।
ਲੋਕ ਸਭਾ ’ਚ 5 ਮਿੰਟ ’ਚ ਪਾਸ ਹੋਇਆ ਬਿੱਲ
ਲੋਕ ਸਭਾ ’ਚ ਚੱਲ ਰਹੇ ਹੰਗਾਮਿਆਂ ਦੌਰਾਨ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ‘ਦ ਬੈਂਕਰਸ ਬੁੱਕਸ ਐਵੀਡੈਂਸ ਬਿੱਲ 2026’ ਵਿਚਾਰ ਕਰਨ ਲਈ ਪੇਸ਼ ਕੀਤਾ ਪਰ ਹੰਗਾਮਿਆਂ ਕਾਰਨ ਬਿੱਲ ਬਿਨਾਂ ਚਰਚਾ ਤੋਂ ਹੀ ਸਿਰਫ਼ 5 ਮਿੰਟ ’ਚ ਪਾਸ ਹੋ ਗਿਆ। ਬਿੱਲ ਦੇ ਪਾਸ ਹੋਣ ’ਤੇ ਬੈਂਕਾਂ ’ਚ ਰੱਖੇ ਜਾਣ ਵਾਲੇ ਡਿਜੀਟਲ ਰਿਕਾਰਡ ਵੀ ਆਉਣ ਵਾਲੇ ਦਿਨਾਂ ’ਚ ਬਤੌਰ ਸਬੂਤ ਅਦਾਲਤਾਂ ’ਚ ਪੇਸ਼ ਕੀਤੇ ਜਾ ਸਕਣਗੇ। ਫਿਲਹਾਲ ਦੇਸ਼ ’ਚ ਜੋ ਕਾਨੂੰਨ ਹੈ, ਉਸ ਮੁਤਾਬਿਕ ਬੈਂਕਾਂ ਦੇ ਕਾਗਜ਼ੀ ਰਿਕਾਰਡ  ਹੀ ਸਬੂਤ ਮੰਨੇ ਜਾਂਦੇ ਹਨ।  ਵਿੱਤ ਮੰਤਰੀ ਨੇ ਸੋਮਵਾਰ ਨੂੰ ਲੋਕ ਸਭਾ ’ਚ ਬੈਂਕਰਸ ਐਵੀਡੈਂਸ ਬਿੱਲ ਪੇਸ਼ ਕੀਤਾ ਸੀ। ਇਹ ਬਿੱਲ 125 ਸਾਲ ਪੁਰਾਣੇ ਬੈਂਕਰਸ ਬੁੱਕ ਐਵੀਡੈਂਸ ਕਾਨੂੰਨ 1891 ਦੀ ਥਾਂ ਲਵੇਗਾ। ਬਿੱਲ ਦਾ ਉਦੇਸ਼ ਡਿਜੀਟਲ ਬੈਂਕਿੰਗ ਦੇ ਦੌਰ ’ਚ ਬੈਂਕ ਰਿਕਾਰਡ ਨੂੰ ਅਦਾਲਤੀ ਸਬੂਤ ਵਜੋਂ ਆਸਾਨੀ ਨਾਲ ਸਵੀਕਾਰ ਕਰਨ ਦਾ ਆਧੁਿਨਕ ਅਤੇ ਤਕਨੀਕੀ  ਆਧਾਰਿਤ ਕਾਨੂੰਨੀ ਢਾਂਚਾ ਤਿਆਰ ਕਰਨਾ ਹੈ। ਇਸ ਤੋਂ ਪਹਿਲਾਂ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰਾਂ ਚੰੰਦਾ ਚੋਰੀ ਦੇ ਮਾਮਲੇ ’ਚ ਨਾਅਰੇ ਲਗਾਉਂਦੇ ਸਦਨ ਦੇ ਵਿਚਕਾਰ ਆ ਗਈਆਂ। ਵਿਰੋਧੀ ਧਰਾਂ ਨੇ ਚੰਦਾ ਚੋਰੀ ਦੇ ਮਾਮਲੇ ’ਚ ਭਾਜਪਾ ਨੂੰ ਘੇਰਦਿਆਂ ਨਾਅਰੇ ਲਾਏ ਕਿ ਚੋਰ ਲੁਟੇਰੇ ਕਹਾਂ ਮਿਲੇਂਗੇ ਬੀ. ਜੇ. ਪੀ. ਕੇ ਖਾਤੇ ਮੇਂ’ ਪ੍ਰਭੂ ਕਾ ਪੈਸਾ ਕਹਾਂ ਮਿਲੇਗਾ ਬੀ. ਜੇ. ਪੀ. ਕੇ ਖਾਤੇ ਮੇਂ।’ ਹੰਗਾਮਾ ਵਧਣ ’ਤੇ ਸਪੀਕਰ ਓਮ ਬਿਰਲਾ ਨੇ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਉਠਾ ਦਿੱਤੀ। ਦੋ ਵਜੇ ਸਭਾ ਮੁੜ ਜੁੜਨ ’ਤੇ ਹੰਗਾਮਾ ਜਾਰੀ ਰਹਿਣ ’ਤੇ ਲੋਕ ਸਭਾ ’ਚ ਬੈਂਕਰਸ ਬੁੱਕ ਐਵੀਡੈਂਸ ਬਿੱਲ ਪਾਸ ਹੋਣ ਤੇ ਚੇਅਰ ’ਤੇ ਬੈਠੇ ਜਗਦੰਬਿਕਾ ਪਾਲ ਨੇ ਸਭ ਦੀ ਕਾਰਵਾਈ ਵੀਰਵਾਰ ਸਵੇਰੇ 11 ਵਜੇ ਤੱਕ ਉਠਾ ਦਿੱਤੀ।
ਜਦੋਂ ਚੇਅਰ ’ਤੇ ਬੈਠੇ ਜਗਦੰਬਿਕਾ ਪਾਲ ਨੂੰ 3 ਵਾਰ ਲੈਣਾ ਪਿਆ ਰਿਜਿਜੂ ਦਾ ਨਾਂਅ
ਲੋਕ ਸਭਾ ’ਚ ਹੰਗਾਮਿਆਂ ਦੌਰਾਨ ਚੇਅਰ ’ਤੇ ਬੈਠੇ ਜਗਦੰਬਿਕਾ ਪਾਲ ਵਿਰੋਧੀ ਧਰ ਦੇ ਸੰਸਦ ਮੈਂਬਰਾਂ ਨੂੰ ਆਪਣੀ ਥਾਂ ’ਤੇ ਬੈਠਣ ਅਤੇ ਸਦਨ ਦੀ ਕਾਰਵਾਈ ’ਚ ਹਿੱਸਾ ਲੈਣ ਲਈ ਅਪੀਲ ਕਰ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਵਿਰੋਧੀ ਧਿਰਾਂ ਨੂੰ ਮਨਾਉਣ ਅਤੇ ਸਮਝਾਉਣ ਲਈ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਦਾ ਨਾਂਅ ਲਿਆ। ਰਿਜਿਜੂ ਜੋ ਉਸ ਵੇਲੇ ਨਾਲ ਬੈਠੇ  ਸੰਸਦੀ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰੀ ਅਰਜੁਨ ਮੇਘਵਾਲ ਨਾਲ ਗੱਲ ਕਰ ਰਹੇ ਸਨ, ਦਾ ਨਾਂਅ ਚੇਅਰ ਵਲੋਂ 3 ਵਾਰ ਬੁਲਾਉਣ ਤੋਂ ਬਾਅਦ ਉਹ ਖੜ੍ਹੇ ਹੋਏ। ਰਿਜਿਜੂ ਨੇ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਸੀ. ਪੀ. ਆਈ. ਨੂੰ ਭਗਵਾਨ ਰਾਮ ਵਿਰੋਧੀ ਦੱਸਦਿਆਂ ਕਿਹਾ ਕਿ ਜਦੋਂ ਰਾਮ ਮੰਦਰ ਬਣ ਰਿਹਾ ਸੀ ਤਾਂ ਇਨ੍ਹਾਂ ਤਿੰਨਾਂ ਪਾਰਟੀਆਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਇਸ ਦਾ ਵਿਰੋਧ ਕੀਤਾ ਸੀ ਜਿਸ ਲਈ ਇਨ੍ਹਾਂ ਨੂੰ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਰਾਜ ਸਭਾ ’ਚ ਪਾਸ ਹੋਇਆ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਵਧਾਉਣ ਵਾਲਾ ਬਿੱਲ 
ਰਾਜ ਸਭਾ ’ਚ ਚੱਲ ਰਹੇ ਹੰਗਾਮਿਆਂ ਦੌਰਾਨ ਹੀ ਸੁਪਰੀਮ ਕੋਰਟ ’ਚ ਜੱਜਾਂ ਦੀ ਗਿਣਤੀ 34 ਤੋਂ ਵਧਾ ਕੇ 38 ਕਰਨ ਵਾਲਾ ਬਿੱਲ ਪਾਸ ਹੋ ਗਿਆ। ਇਹ  ਬਿੱਲ ਲੋਕ ਸਭਾ ’ਚੋਂ ਪਹਿਲਾਂ ਹੀ ਪਾਸ ਹੋ ਚੁੱਕਾ ਹੈ। ਵਿਰੋਧੀ ਧਿਰਾਂ ਨੇ ਇਸ ਦੌਰਾਨ ਸਦਨ ’ਚੋਂ ਵਾਕਆਊੁਟ ਕਰ ਦਿੱਤਾ। ਉਹ ਮੰਗ ਕਰ ਰਹੇ ਸੀ ਕਿ ਗ੍ਰਹਿ ਮੰਤਰੀ ਸਦਨ ’ਚ ਆ ਕੇ ਨੀਟ ਪੇਪਰ ਲੀਕ ਦੇ ਵਿਰੋਧ ’ਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ’ਤੇ ਕੀਤੀ ਪੁਲਿਸ ਕਾਰਵਾਈ ਨੂੰ ਲੈ ਕੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ।
ਲਾਠੀਚਾਰਜ ਦਾ ਆਰਡਰ ਕਿਸ ਨੇ ਦਿੱਤਾ-ਪ੍ਰਿਅੰਕਾ ਗਾਂਧੀ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਜੇਕਰ ਬੱਚਿਆਂ ’ਤੇ ਗੋਲੀਆਂ, ਪੈਲੇਟਗੰਨ ਚਲਾਈ ਗਈ ਹੈ, ਹੰਝੂ ਗੈਸ ਛੱਡੀ ਗਈ ਹੈ ਜਾਂ ਲਾਠੀਚਾਰਜ ਦੇ ਆਰਡਰ ਦਿੱਤੇ ਗਏ ਹਨ ਤਾਂ ਕਿਸੇ  ਨੂੰ ਤਾਂ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਸਵਾਲ ਉਠਾਉਂਦਿਆਂ ਕਿਹਾ ਕਿ ਕਿਸੇ ਨੇ ਤਾਂ ਉਹ ਆਰਡਰ ਦਿੱਤੇ ਹੋਣਗੇ ਅਤੇ ਉਨ੍ਹਾਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।

Ad Position 22
No active advertisement
ਪਿਛਲੀ ਖ਼ਬਰ ਅਣਚਾਹੇ ਵਾਲਾਂ ਨੂੰ ਹਟਾਉਣ ਲਈ ਅਪਣਾਓ ਦੇਸੀ ਨੁਸਖੇ ਅਗਲੀ ਖ਼ਬਰ ਆਕਰਸ਼ਨ ਵਧਾਉਂਦਾ ਹੈ ਸਾੜੀ ਪਹਿਨਣ ਦਾ ਸਲੀਕਾ
Ad Position 24
No active advertisement