06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਆਕਰਸ਼ਨ ਵਧਾਉਂਦਾ ਹੈ ਸਾੜੀ ਪਹਿਨਣ ਦਾ ਸਲੀਕਾ

ਆਕਰਸ਼ਨ ਵਧਾਉਂਦਾ ਹੈ ਸਾੜੀ ਪਹਿਨਣ ਦਾ ਸਲੀਕਾ

Ad Position 21
No active advertisement
ਅਜੀਤ ਡੈਸਕ 06-08-2026

ਅੱਜਕਲ੍ਹ ਬਾਜ਼ਾਰ ਵਿਚ ਔਰਤਾਂ ਲਈ ਤਰ੍ਹਾਂ-ਤਰ੍ਹਾਂ ਦੇ ਪਹਿਰਾਵੇ ਦਿਖਾਈ ਦਿੰਦੇ ਹਨ ਪਰ ਸਾੜੀ ਦੀ ਗੱਲ ਹੀ ਨਿਰਾਲੀ ਹੈ। ਭਾਰਤੀ ਨਾਰੀ ਅਤੇ ਸਾੜੀ ਇਕ-ਦੂਸਰੇ ਦਾ ਅਨਿੱਖੜਾਵਾਂ ਅੰਗ ਹਨ। ਔਰਤ ਸੱਭਿਅਕ ਢੰਗ ਨਾਲ ਸਾੜੀ ਪਹਿਨ ਕੇ ਆਕਰਸ਼ਿਕ ਲਗਦੀ ਹੈ, ਉਸ ਦਾ ਕੋਈ ਮੁਕਾਬਲਾ ਨਹੀਂ। ਸਾੜੀ  ਦੀ ਖਾਸੀਅਤ ਹੈ ਕਿ ਉਹ ਸਰੀਰਕ ਕਮੀਆਂ ਨੂੰ ਛੁਪਾ ਲੈਂਦੀ ਹੈ। ਸਰੀਰਕ ਬਣਤਰ ਸੁੰਦਰ ਹੋਵੇ, ਉਸ 'ਤੇ ਸਾੜੀ ਦੀ ਸਜਾਵਟ ਦਾ ਕੀ ਕਹਿਣਾ ਪਰ ਜੇਕਰ ਸਰੀਰ ਕੁਝ ਬੇਡੋਲ ਜਿਵੇਂ ਕਿ ਬੱਚਿਆਂ ਦੇ ਹੋਣ ਤੋਂ ਬਾਅਦ ਹੋ ਜਾਂਦਾ ਹੈ ਤਾਂ ਉਸ ਬੇਡੋਲਤਾ ਨੂੰ ਵੀ ਸਾੜੀ ਢਕ ਲੈਂਦੀ ਹੈ।
ਇਸੇ ਤਰ੍ਹਾਂ ਦੁਬਲੇਪਨ ਨੂੰ ਵੀ ਸਾੜੀ ਛੁਪਾ ਲੈਂਦੀ ਹੈ। ਸਾੜੀ ਦੀ ਚੋਣ ਕਰਨ ਸਮੇਂ ਬਸ ਥੋੜ੍ਹੀ ਸੂਝ-ਬੂਝ ਅਤੇ ਕਲਪਨਾ ਦੀ ਜ਼ਰੂਰਤ ਹੁੰਦੀ ਹੈ। ਇਹ ਜ਼ਰੂਰੀ ਨਹੀਂ ਕਿ ਤੁਸੀਂ ਮਹਿੰਗੀਆਂ ਸਾੜੀਆਂ ਨੂੰ ਪਹਿਨ ਕੇ ਸੁੰਦਰ ਦਿਖਾਈ ਦੇ ਸਕਦੀ ਹੋ, ਇਸ ਲਈ ਘੱਟ ਬਜਟ ਹੋਣ 'ਤੇ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ। ਬਾਜ਼ਾਰ ਹਰ ਤਰ੍ਹਾਂ ਦੀ ਘੱਟ ਤੋਂ ਘੱਟ ਅਤੇ ਜ਼ਿਆਦਾ ਤੋਂ ਜ਼ਿਆਦਾ ਮੁੱਲ ਦੀਆਂ ਸਾੜੀਆਂ ਨਾਲ ਭਰਿਆ ਪਿਆ ਹੈ। ਬਜਟ ਨੂੰ ਦੇਖਦੇ ਹੋਏ ਮੌਸਮ, ਫਿਰ ਆਪਣਾ ਕੰਪਲੈਕਸ਼ਨ (ਵਰਣ) ਧਿਆਨ 'ਚ ਰੱਖ ਕੇ ਸਾੜੀ ਖਰੀਦੋ। ਕਿਤੇ ਅਜਿਹਾ ਨਾ ਹੋਵੇ, ਦੇਖਾ-ਦੇਖੀ ਫੈਸ਼ਨ ਦੀ ਹੋੜ 'ਚ ਗ਼ਲਤ ਚੋਣ ਕਰ ਬੈਠੋ ਅਤੇ ਬਾਅਦ 'ਚ ਜਦੋਂ ਸਾੜੀ ਵਾਪਸ ਨਾ ਹੋ ਸਕੇ ਤਾਂ ਤੁਸੀਂ ਪਛਤਾਉਂਦੇ ਰਹਿ ਜਾਓ।
ਜੇਕਰ ਤੁਹਾਡਾ ਸਰੀਰ ਭਾਰਾ ਹੈ ਤਾਂ ਮੋਟੀ ਸਾੜੀ ਨਾ ਪਹਿਨੋ, ਨਾ ਹੀ ਬਾਰੀਕ ਸਾੜੀ ਤੁਹਾਨੂੰ ਚੰਗੀ ਲੱਗੇਗੀ। ਸਿਲਕ ਦੀ ਸਾੜੀ ਤੁਹਾਡੇ 'ਤੇ ਬਹੁਤ ਫੱਬੇਗੀ। ਪਾਰਦਰਸ਼ੀ ਸਾੜੀ ਤਾਂ ਬਿਲਕੁਲ ਵੀ ਨਾ ਪਹਿਨੋ। ਜ਼ਿਆਦਾ ਕਲਫ ਲੱਗੀ ਸਾੜੀ ਪਹਿਨਣ 'ਤੇ ਮੋਟੀਆਂ ਔਰਤਾਂ ਹੋਰ ਮੋਟੀਆਂ ਲੱਗਦੀਆਂ ਹਨ।
ਆਰਗੰਡੀ ਜਾਂ ਇਸੇ ਤਰ੍ਹਾਂ ਦੀ ਫੁਲੀ ਕਲਫ਼ਦਾਰ ਜਾਂ ਕੁਝ ਮੋਟੀਆਂ ਸਾੜੀਆਂ ਲੰਬੀਆਂ ਤੇ ਪਤਲੀਆਂ ਔਰਤਾਂ 'ਤੇ ਹੀ ਆਕਰਸ਼ਕ ਲਗਦੀਆਂ ਹਨ।
ਕਿਸ ਜਗ੍ਹਾ 'ਤੇ ਕਿਸ ਤਰ੍ਹਾਂ ਦੀ ਸਾੜੀ ਪਹਿਨੀ ਜਾਵੇ, ਇਹ ਵੀ ਧਿਆਨ ਦੇਣਯੋਗ ਹੈ। ਇਹ ਨਹੀਂ ਕਿ ਝੱਟ ਜੋ ਸਾੜੀ ਅੱਗੇ ਰੱਖੀ ਹੈ, ਉਸ ਨੂੰ ਹੀ ਪਹਿਨ ਲਿਆ ਜਾਵੇ। ਜਿਵੇਂ ਬਾਜ਼ਾਰ ਬੱਚੇ ਦੇ ਸਕੂਲ, ਸਿਨੇਮਾ, ਪਿਕਨਿਕ ਵਗੈਰਾ 'ਚ ਭਾਰੀ ਸਾੜੀ ਬੇਤੁੱਕੀ ਲੱਗੇਗੀ। ਵੈਸੇ ਵੀ ਸ਼ਾਦੀ-ਵਿਆਹ ਸਮੇਂ ਸਾਦੀ ਸਾੜੀ ਪਹਿਨਣਾ, ਜਦੋਂ ਤੁਹਾਡੀ ਉਮਰ ਜਵਾਨ ਹੋਵੇ ਅਤੇ ਤੁਹਾਡੀ ਅਲਮਾਰੀ ਵੀ ਸਾੜੀਆਂ ਨਾਲ ਭਰੀ ਹੋਵੇ ਤਾਂ ਉਨ੍ਹਾਂ ਦਾ ਇਸਤੇਮਾਲ ਨਾ ਕਰੋ, ਇਸ 'ਚ ਕੋਈ ਅਕਲਮੰਦੀ ਨਹੀਂ ਹੈ।
ਗਰਮੀ ਰੁੱਤ 'ਚ ਤੇਜ਼ ਧੁੱਪ 'ਚ ਭੜਕੀਲੇ ਰੰਗ ਅੱਖਾਂ ਨੂੰ ਚੁਭਦੇ ਹਨ। ਖਾਸ ਕਰ ਕਾਲਾ ਰੰਗ ਬਹੁਤ ਜਲਦ ਗਰਮ ਹੋਣ ਲਗਦਾ ਹੈ। ਸਵੇਰੇ-ਦੁਪਹਿਰ 'ਚ ਖਾਸ ਕਰ, ਹਲਕੇ ਰੰਗ ਦੀ ਸਾੜੀ ਹੀ ਠੀਕ ਲੱਗੇਗੀ। ਹਾਂ, ਰਾਤ ਨੂੰ ਗਹਿਰੇ ਰੰਗ ਦੀ ਸਾੜੀ ਪਹਿਨੀ ਜਾ ਸਕਦੀ ਹੈ। ਇਸ ਰੁੱਤ 'ਚ ਸੂਤੀ ਸਾੜੀਆਂ ਹੀ ਵਧੀਆ ਰਹਿਣਗੀਆਂ। ਇਸ 'ਚ ਹਵਾ ਪਾਸ ਹੋਣ ਨਾਲ ਗਰਮੀ ਵੀ ਘੱਟ ਲੱਗਦੀ ਹੈ। ਇਹ ਪਸੀਨੇ ਨੂੰ ਸੋਖ ਲੈਂਦੀ ਹੈ, ਜਦਕਿ ਸਿੰਥੈਟਿਕ ਸਾੜੀ ਸਰੀਰ ਨਾਲ ਚਿਪਕਣ ਲੱਗਦੀ ਹੈ। ਉਸ ਵਿਚੋਂ ਹਵਾ ਦਾ ਨਿਕਾਸ ਨਾ ਹੋਣ ਕਰਕੇ ਉਹ ਜ਼ਿਆਦਾ ਗਰਮੀ ਪੈਦਾ ਕਰਦੀ ਹੈ। ਠੰਢ ਦੇ ਮੌਸਮ 'ਚ ਰੇਸ਼ਮੀ ਸਿੰਥੈਟਿਕ ਅਤੇ ਇਸੇ ਤਰ੍ਹਾਂ ਦੀ ਮਿਲੀ-ਜੁਲੀ ਸਾੜੀ ਪਹਿਨੀ ਜਾ ਸਕਦੀ ਹੈ। ਇਸ ਨਾਲ ਠੰਢ ਤੋਂ ਬਚਿਆ ਜਾ ਸਕਦਾ ਹੈ।
ਸਾਫ-ਸੁਥਰੀ, ਸਲੀਕੇ ਨਾਲ ਬੰਨ੍ਹੀ ਸਾੜੀ 'ਚ ਤੁਹਾਨੂੰ ਕਿਸੇ ਦੇ ਅਚਾਨਕ ਆਉਣ 'ਤੇ ਸ਼ਰਮਸਾਰ ਨਹੀਂ ਹੋਣਾ ਪਵੇਗਾ। ਦੂਸਰਿਆਂ ਤੋਂ ਤਾਰੀਫ ਸੁਣਨੀ ਹਰ ਔਰਤ ਚਾਹੁੰਦੀ ਹੈ। ਇਸ ਲਈ ਸਲੀਕੇ ਨਾਲ ਬੋਲਣ ਤੋਂ ਇਲਾਵਾ ਸਲੀਕੇ ਨਾਲ ਰਹਿਣਾ ਵੀ ਅਹਿਮ ਗੱਲ ਹੈ।
-0-

Ad Position 22
No active advertisement
ਪਿਛਲੀ ਖ਼ਬਰ ਵਿਰੋਧੀ ਧਿਰ ਵਲੋਂ ਚੜ੍ਹਾਵਾ ਚੋਰੀ ਤੇ ਗ੍ਰਹਿ ਮੰਤਰੀ ਤੋਂ ਜਵਾਬਦੇਹੀ ਦੀ ਮੰਗ ਨੂੰ ਲੈ ਕੇ ਰੋਸ ਮਾਰਚ ਅਗਲੀ ਖ਼ਬਰ ਜਦੋਂ ਬੱਚਾ ਗੁਸੈਲ ਹੋਵੇ?
Ad Position 24
No active advertisement