04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਦੀਵਾਲੀ ਮੌਕੇ ਲਿਆਓ ਚਿਹਰੇ 'ਤੇ ਸੋਨੇ ਜਿਹਾ ਨਿਖਾਰ

ਦੀਵਾਲੀ ਮੌਕੇ ਲਿਆਓ ਚਿਹਰੇ 'ਤੇ ਸੋਨੇ ਜਿਹਾ ਨਿਖਾਰ

Ad Position 21
No active advertisement
ਅਜੀਤ ਡੈਸਕ 05-11-2026

ਦੀਵਾਲੀ ਦੇ ਨਾਲ-ਨਾਲ ਮੌਸਮ ਵੀ ਕਰਵਟ ਲੈਂਦਾ ਹੈ | ਇਸ ਮੌਸਮ ਵਿਚ ਠੰਢਕ ਵਧ ਜਾਣ ਨਾਲ ਦਿਨੋ-ਦਿਨ ਵਾਤਾਵਰਨ ਵਿਚ ਨਮੀ ਦੀ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਚਮੜੀ ਵਿਚ ਰੁੱਖਾਪਣ ਆਉਣਾ ਸ਼ੁਰੂ ਹੋ ਜਾਂਦਾ ਹੈ | ਤੁਹਾਡੇ ਬੁੱਲ੍ਹ, ਚਿਹਰੇ, ਚਮੜੀ ਅਤੇ ਵਾਲਾਂ 'ਤੇ ਠੰਢਕ ਦੀ ਮਾਰ ਸਾਫ਼ ਝਲਕਣ ਲਗਦੀ ਹੈ ਅਤੇ ਚਮੜੀ ਵਿਚ ਰੁੱਖਾਪਣ ਆਉਣ ਦੇ ਨਾਲ ਹੀ ਚਮੜੀ ਵਿਚ ਚਕਤੇ, ਫੋੜੇ, ਫਿਨਸੀਆਂ, ਮੁਹਾਂਸੇ ਪੈਦਾ ਹੋ ਜਾਂਦੇ ਹਨ ਅਤੇ ਵਾਲ ਰੁੱਖੇ-ਸੁੱਕੇ ਹੋ ਕੇ ਬੇਜਾਨ ਅਤੇ ਨਿਰਜੀਵ ਲਗਣ ਲੱਗਦੇ ਹਨ | ਇਸ ਲਈ ਚਮੜੀ ਵਿਚ ਨਮੀ ਬਣਾਈ ਰੱਖਣਾ ਅਤਿ ਮਹੱਤਵਪੂਰਨ ਹੋ ਜਾਂਦਾ ਹੈ | ਇਸ ਮੌਸਮ ਵਿਚ ਸਾਧਾਰਨ ਸੁੱਕੀ ਚਮੜੀ ਨੂੰ  ਜੈੱਲ ਦੇ ਨਾਲ ਦਿਨ ਵਿਚ ਦੋ ਵਾਰ ਸਾਫ਼ ਕਰਨਾ ਚਾਹੀਦਾ ਹੈ | ਕਲੀਂਜ਼ਰ ਨਾਲ ਚਮੜੀ ਦੀ ਹਲਕੇ ਢੰਗ ਨਾਲ ਮਾਲਿਸ਼ ਕਰੋ ਅਤੇ ਜ਼ਹਿਰੀਲੇ ਅਤੇ ਗੰਦੇ ਪਦਾਰਥਾਂ ਨੂੰ  ਗਿੱਲੇ ਰੂੰ ਨਾਲ ਹਟਾ ਦਿਓ | ਇਸ ਦੇ ਬਾਅਦ ਚਮੜੀ 'ਤੇ ਰੂੰ ਬਾਲ ਦੀ ਮਦਦ ਨਾਲ ਗੁਲਾਬ ਜਲ ਅਤੇ ਚਮੜੀ ਟਾਨਿਕ ਦੀ ਵਰਤੋਂ ਕਰੋ |

ਫੇਸ਼ੀਅਲ ਸਕਰੱਬ ਨਾਲ ਚਿਹਰੇ ਦੀ ਚਮੜੀ ਵਿਚ ਲਾਲਿਮਾ ਅਤੇ ਚਮਕ ਆਉਂਦੀ ਹੈ | ਹਫ਼ਤੇ ਵਿਚ ਦੋ ਵਾਰ ਫੇਸ਼ੀਅਲ ਸਕਰੱਬ ਦੀ ਵਰਤੋਂ ਕਰਨੀ ਚਾਹੀਦੀ ਹੈ | ਪੀਸੇ ਹੋਏ ਬਦਾਮ ਜਾਂ ਚੌਲਾਂ ਦੇ ਪਾਊਡਰ ਨੂੰ  ਦਹੀਂ ਅਤੇ ਥੋੜ੍ਹੀ ਜਿਹੀ ਹਲਦੀ ਵਿਚ ਮਿਲਾਓ | ਤੁਸੀਂ ਇਸ ਵਿਚ ਸੁੱਕਾ ਅਤੇ ਪਾਊਡਰ ਸੰਗਤਰਾ ਤੇ ਨਿੰਬੂ ਦੇ ਛਿਲਕੇ ਮਿਲਾ ਲਓ | ਇਸ ਨੂੰ  ਚਿਹਰੇ 'ਤੇ ਲਗਾ ਕੇ ਚਿਹਰੇ ਦੀ ਪੋਲੀ-ਪੋਲੀ ਮਾਲਿਸ਼ ਕਰੋ | ਕੁਝ ਸਮੇਂ ਬਾਅਦ ਚਿਹਰੇ ਨੂੰ  ਤਾਜ਼ੇ ਪਾਣੀ ਨਾਲ ਧੋ ਲਓ | ਦਿਨ ਵਿਚ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਚਮੜੀ 'ਤੇ ਸਨਸਕ੍ਰੀਨ ਜ਼ਰੂਰ ਲਗਾ ਕੇ ਜਾਓ | ਤੁਸੀਂ ਆਪਣੀ ਚਮੜੀ ਦੀ ਕੁਦਰਤ ਅਨੁਸਾਰ ਸਨਸਕ੍ਰੀਨ ਲੋਸ਼ਨ ਜਾਂ ਕ੍ਰੀਮ ਦੀ ਵਰਤੋਂ ਵਿਚ ਲਿਆ ਸਕਦੇ ਹੋ | ਤੁਹਾਨੂੰ ਦਿਨ ਵਿਚ ਕ੍ਰੀਮ ਅਤੇ ਰਾਤ ਨੂੰ  ਵੀ ਰਾਤ ਵਾਲੀ ਕ੍ਰੀਮ ਜਾਂ ਸੀਰਮ ਦੀ ਵਰਤੋਂ ਕਰਨੀ ਚਾਹੀਦੀ |
ਹਰ ਰੋਜ਼ ਚਿਹਰੇ 'ਤੇ 10 ਮਿੰਟ ਤੱਕ ਸ਼ਹਿਦ ਲਗਾਓ ਅਤੇ ਬਾਅਦ ਵਿਚ ਇਸ ਨੂੰ  ਤਾਜ਼ੇ ਪਾਣੀ ਨਾਲ ਧੋ ਲਓ | ਜੇਕਰ ਤੁਸੀਂ ਘਰ ਵਿਚ ਐਲੋਵੇਰਾ ਦਾ ਬੂਟਾ ਲਗਾਇਆ ਹੈ ਤਾਂ ਇਸ ਦੇ ਪੱਤੇ ਵਿਚ ਮੌਜੂਦ ਜੈੱਲ ਨੂੰ  ਚਿਹਰੇ 'ਤੇ ਨਮੀ ਅਤੇ ਤਾਜ਼ਗੀ ਪ੍ਰਧਾਨ ਕਰਨ ਲਈ ਵਰਤੋਂ ਵਿਚ ਲਿਆਓ | ਗਾਜਰ ਨੂੰ  ਕੱਦੂਕਸ਼ ਕਰਕੇ ਇਸ ਨੂੰ  ਚਿਹਰੇ 'ਤੇ 15-20 ਮੰਟ ਲਗਾਓ | ਗਾਜਰ ਵਿਟਾਮਿਨ 'ਏ' ਵਿਚ ਭਰਪੂਰ ਮੰਨੀ ਜਾਂਦੀ ਹੈ |
ਅੱਧਾ ਚਮਚ ਸ਼ਹਿਦ ਵਿਚ ਇਕ ਚਮਚ ਗੁਲਾਬ ਜਲ ਅਤੇ ਇਕ ਚਮਚ ਸੁੱਕਾ ਦੁੱਧ ਦਾ ਪਾਊਡਰ ਮਿਲਾਓ | ਇਨ੍ਹਾਂ ਸਭ ਦਾ ਪੇਸਟ ਬਣਾ ਕੇ ਚਿਹਰੇ 'ਤੇ ਲਗਾਓ ਅਤੇ 20 ਮਿੰਟ ਬਾਅਦ ਤਾਜ਼ੇ ਪਾਣੀ ਨਾਲ ਧੋ ਲਓ | ਇਹ ਮਿਸ਼ਰਨ ਸੁੱਕੀ ਅਤੇ ਸਾਧਾਰਨ ਦੋਵੇਂ ਤਰ੍ਹਾਂ ਦੀ ਚਮੜੀ ਲਈ ਲਾਭਕਾਰੀ ਸਾਬਿਤ ਹੁੰਦਾ ਹੈ | 
ਹਫ਼ਤੇ ਵਿਚ ਦੋ ਵਾਰ ਵਾਲਾਂ ਦੀ ਤੇਲ ਨਾਲ ਮਾਲਿਸ਼ ਕਰੋ | ਜੈਤੂਨ ਦੇ ਤੇਲ ਨੂੰ  ਗਰਮ ਕਰਕੇ ਇਸ ਦੀ ਵਾਲਾਂ ਅਤੇ ਖੋਪੜੀ 'ਤੇ ਮਾਲਿਸ਼ ਕਰੋ | ਇਸ ਤੋਂ ਬਾਅਦ ਤੌਲੀਏ ਨੂੰ  ਗਰਮ ਪਾਣੀ ਵਿਚ ਭਿਉਂ ਕੇ ਪਾਣੀ ਨੂੰ  ਨਿਚੋੜਣ ਤੋਂ ਬਾਅਦ ਤੌਲੀਏ ਨੂੰ  ਸਿਰ 'ਤੇ ਪੱਗ ਦੀ ਤਰ੍ਹਾਂ ਪੰਜ ਮਿੰਟ ਲਈ ਲਪੇਟ ਲਓ | ਇਸ ਪ੍ਰਕਿਰਿਆ ਨੂੰ  3-4 ਵਾਰ ਦੁਹਰਾਓ ਅਤੇ ਇਸ ਪ੍ਰਕਿਰਿਆ ਨਾਲ ਵਾਲਾਂ ਅਤੇ ਖੋਪੜੀ 'ਤੇ ਤੇਲ ਨੂੰ  ਸੋਕਣ ਵਿਚ ਸੌਖ ਹੁੰਦੀ ਹੈ |
ਸ਼ਹਿਦ ਨੂੰ  ਅੰਡੇ ਦੇ ਸਫ਼ੈਦ ਹਿੱਸੇ ਨੂੰ  ਮਿਲਾਓ ਅਤੇ ਇਸ ਨੂੰ  ਚਿਹਰੇ 'ਤੇ 20 ਮਿੰਟ ਤੱਕ ਲੱਗਾ ਰਹਿਣ ਦਿਓ | ਬਾਅਦ ਵਿਚ ਸਾਫ਼ ਪਾਣੀ ਨਾਲ ਧੋ ਲਓ | ਜਿਨ੍ਹਾਂ ਦੀ ਚਮੜੀ ਜ਼ਿਆਦਾ ਖੁਸ਼ਕ ਹੈ, ਉਹ ਅੱਧਾ ਚਮਚ ਸ਼ਹਿਦ ਵਿਚ ਬਦਾਮ ਤੇਲ ਅਤੇ ਡ੍ਰਾਈ ਮਿਲਕ ਪਾਊਡਰ ਮਿਲਾ ਕੇ ਇਸ ਦਾ ਪੇਸਟ ਬਣਾ ਕੇ ਚਿਹਰੇ 'ਤੇ ਲਗਾ ਲਓ | ਇਸ ਪੇਸਟ ਨੂੰ  ਅੱਧੇ ਘੰਟੇ ਤੱਕ ਚਿਹਰੇ 'ਤੇ ਲੱਗਾ ਰਹਿਣ ਦਿਓ ਅਤੇ ਬਾਅਦ ਵਿਚ ਪਾਣੀ ਨਾਲ ਧੋ ਲਓ | ਚਿਹਰੇ ਨੂੰ  ਧੋਣ ਤੋਂ ਬਾਅਦ ਗੁਲਾਬ ਜਲ ਵਿਚ ਕਾਟਨਵੂਲ ਪੈਡ ਨੂੰ  ਭਿਉਂ ਕੇ ਚਿਹਰੇ 'ਤੇ ਕਾਟਨਵੂਲ ਪੈਡ ਨਾਲ ਸਾਫ਼ ਕਰ  ਲਓ |
ਹੱਥਾਂ ਅਤੇ ਨਹੁੰਆਂ ਦੀ ਸੁੰਦਰਤਾ ਲਈ ਬਦਾਮ ਤੇਲ ਅਤੇ ਸ਼ਹਿਦ ਨੂੰ  ਬਰਾਬਰ ਮਾਤਰਾ ਵਿਚ ਮਿਲਾ ਕੇ ਇਸ ਨੂੰ  ਨਹੁੰਆਂ ਅਤੇ ਕਿਊਟੀਕਲ ਦੀ ਮਾਲਿਸ਼ ਕਰੋ | ਇਸ ਨੂੰ  15 ਮਿੰਟ ਤੱਕ ਲੱਗਾ ਰਹਿਣ ਦਿਓ | ਬਾਅਦ ਵਿਚ ਗਿੱਲੇ ਤੌਲੀਏ ਨਾਲ ਪੂੰਝ ਲਓ |
ਤਿੰਨ ਚਮਚ ਗੁਲਾਬ ਜਲ ਵਿਚ ਇਕ ਚਮਚ ਗੈਲਸਰੀਨ ਅਤੇ ਨਿੰਬੂ ਜੂਸ ਮਿਕਸ ਕਰ ਲਓ | ਇਸ ਨੂੰ  ਹੱਥਾਂ ਅਤੇ ਪੈਰਾਂ 'ਤੇ ਲਗਾਉਣ ਤੋਂ ਅੱਧਾ ਘੰਟਾ ਬਾਅਦ ਵਿਚ ਸਾਦੇ ਪਾਣੀ ਨਾਲ ਧੋ ਲਓ |

Ad Position 22
No active advertisement
ਪਿਛਲੀ ਖ਼ਬਰ ਰੰਗੋਲੀ ਜਾਂ ਫਰਸ਼ ਸਜਾਵਟ ਅਗਲੀ ਖ਼ਬਰ ਮਨ ਦੀ ਸ਼ਾਂਤੀ ਲਈ ਸੰਤੁਸ਼ਟੀ ਲਾਜ਼ਮੀ
Ad Position 24