ਚਰਕੇ ਚੌਲ
ਸਮੱਗਰੀ : ਬਾਸਮਤੀ ਚੌਲ, ਲਾਲ ਮਿਰਚ ਪਾਊਡਰ, ਹਲਦੀ, ਲੌਂਗ, ਜ਼ੀਰਾ, ਰਾਈ, ਹਰੀ ਮਿਰਚ, ਕੜ੍ਹੀ ਪੱਤਾ, ਹਰਾ ਧਨੀਆ, ਨਮਕ, ਤੇਲ |
ਵਿਧੀ : ਚੌਲਾਂ ਨੂੰ ਧੋ ਕੇ ਅੱਧੇ ਘੰਟੇ ਲਈ ਭਿਉਂ ਕੇ ਰੱਖ ਦਿਓ | ਫਿਰ ਚੌਲਾਂ ਦਾ ਪਾਣੀ ਕੱਢ ਕੇ ਉਸ ਵਿਚ ਦੂਜਾ ਪਾਣੀ ਪਾ ਕੇ ਗੈਸ 'ਤੇ ਪੱਕਣ ਲਈ ਰੱਖ ਦਿਓ | ਨਾਲ ਹੀ ਉਸ ਵਿਚ ਹਲਦੀ ਵੀ ਪਾ ਦਿਓ, ਜਿਸ ਨਾਲ ਚੌਲਾਂ ਬਣਨ ਤੋਂ ਬਾਅਦ ਪੀਲੇ ਹੋ ਜਾਂਦੇ ਹਨ | ਜਦੋਂ ਚੌਲ ਤਿਆਰ ਹੋ ਜਾਣ, ਉਦੋਂ ਉਸ ਦਾ ਪਾਣੀ ਕੱਢ ਦਿਓ |
ਹੁਣ ਚੌਲਾਂ ਵਿਚ ਪੀਸੀ ਹੋਈ ਲਾਲ ਮਿਰਚ ਤੇ ਸਵਾਦ ਅਨੁਸਾਰ ਨਮਕ ਮਿਲਾਓ | ਕੜਾਹੀ ਵਿਚ ਤੇਲ ਗਰਮ ਕਰਕੇ ਉਸ ਵਿਚ ਰਾਈ ਤੇ ਲੌਂਗ ਪਾਓ | ਜਦੋਂ ਰਾਈ ਚਟਕਣ ਲੱਗੇ ਉਦੋਂ ਬਾਰੀਕ ਕੱਟੀ ਹੋਈ ਹਰੀ ਮਿਰਚ, ਕੜ੍ਹੀਪੱਤਾ ਤੇ ਜ਼ੀਰਾ ਪਾਓ | ਫਿਰ ਉਸ ਵਿਚ ਚੌਲ ਪਾਓ ਅਤੇ ਬਾਰੀਕ ਕੱਟਿਆ ਹੋਇਆ ਹਰਾ ਧਨੀਆ ਪਾ ਕੇ ਚੌਲਾਂ ਨੂੰ ਹਿਲਾਓ | ਚੰਗੀ ਤਰ੍ਹਾਂ ਹਿਲਾਉਣ ਤੋਂ ਬਾਅਦ ਚੌਲਾਂ ਨੂੰ ਗਰਮ-ਗਰਮ ਹੀ ਪਰੋਸੋ |
-ਸ਼ਵੇਤਾ ਮੰਗਲ