06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਮੰਤਰੀ ਮੰਡਲ ਵਲੋਂ ਵਿਧਾਨ ਸਭਾ ’ਚ ਪੇਸ਼ ਕਰਨ ਲਈ ਪੰਜ ਬਿੱਲਾਂ ਨੂੰ ਹਰੀ ਝੰਡੀ

ਚੰਡੀਗੜ੍ਹ, 5 ਅਗਸਤ (ਹਰਕਵਲਜੀਤ ਸਿੰਘ)- ਪੰਜਾਬ ਮੰਤਰੀ ਮੰਡਲ ਦੀ ਅੱਜ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਵਿਧਾਨ ਸਭਾ ਭਵਨ ’ਚ ਹੋਈ ਬੈਠਕ ਵਲੋਂ ਵਿਧਾਨ ਸਭਾ ਇਜਲਾਸ ਵਿਚ ਪੇਸ਼ ਕਰਨ ਲਈ ਪੰਜ ਬਿੱਲਾਂ ਤੇ ਸੋਧ ਬਿੱਲਾਂ ਨੂੰ ਪ੍ਰਵਾਨਗੀ ਦੇਣ ਤੋਂ ਇਲਾਵਾ ਕਈ ਅਹਿਮ ਫ਼ੈਸਲੇ ਲਏ। ਮੰਤਰੀ ਮੰਡਲ ਵਲੋਂ ਨਿੱਜੀ ਸਕੂਲਾਂ ਦੀਆਂ ਫੀਸਾਂ 5 ਪ੍ਰਤੀਸ਼ਤ ਤੋਂ ਵੱਧ ਸਾਲਾਨਾ ਨਾ ਵਧਾਉਣ ਸੰਬੰਧੀ ਬੀਤੇ ਦਿਨੀਂ ਜੋ ਆਰਡੀਨੈਂਸ ਜਾਰੀ ਕੀਤਾ ਸੀ ਉਸ ਨੂੰ ਬਿੱਲ ਦਾ ਰੂਪ ਦੇ ਕੇ ਵਿਧਾਨ ਸਭਾ ਵਿਚ ਪੇਸ਼ ਕਰਨ ਲਈ ਪ੍ਰਵਾਨਗੀ ਦੇ ਦਿੱਤੀ।

Ad Position 21
No active advertisement
ਅਜੀਤ ਡੈਸਕ 06-08-2026

ਚੰਡੀਗੜ੍ਹ, 5 ਅਗਸਤ (ਹਰਕਵਲਜੀਤ ਸਿੰਘ)- ਪੰਜਾਬ ਮੰਤਰੀ ਮੰਡਲ ਦੀ ਅੱਜ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਵਿਧਾਨ ਸਭਾ ਭਵਨ ’ਚ ਹੋਈ ਬੈਠਕ ਵਲੋਂ ਵਿਧਾਨ ਸਭਾ ਇਜਲਾਸ ਵਿਚ ਪੇਸ਼ ਕਰਨ ਲਈ ਪੰਜ ਬਿੱਲਾਂ ਤੇ ਸੋਧ ਬਿੱਲਾਂ ਨੂੰ ਪ੍ਰਵਾਨਗੀ ਦੇਣ ਤੋਂ ਇਲਾਵਾ ਕਈ ਅਹਿਮ ਫ਼ੈਸਲੇ ਲਏ। ਮੰਤਰੀ ਮੰਡਲ ਵਲੋਂ ਨਿੱਜੀ ਸਕੂਲਾਂ ਦੀਆਂ ਫੀਸਾਂ 5 ਪ੍ਰਤੀਸ਼ਤ ਤੋਂ ਵੱਧ ਸਾਲਾਨਾ ਨਾ ਵਧਾਉਣ ਸੰਬੰਧੀ ਬੀਤੇ ਦਿਨੀਂ ਜੋ ਆਰਡੀਨੈਂਸ ਜਾਰੀ ਕੀਤਾ ਸੀ ਉਸ ਨੂੰ ਬਿੱਲ ਦਾ ਰੂਪ ਦੇ ਕੇ ਵਿਧਾਨ ਸਭਾ ਵਿਚ ਪੇਸ਼ ਕਰਨ ਲਈ ਪ੍ਰਵਾਨਗੀ ਦੇ ਦਿੱਤੀ। ਇਸੇ ਤਰ੍ਹਾਂ ਪੰਜਾਬ ਸਟੇਟ ਆਊਟ ਸੋਰਸਡ ਟਰਾਂਸਜਿਸ਼ਨ ਟੂ ਕੰਟਰੈਕਟੂਅਲ ਇੰਗੇਜਮੈਂਟ ਬਿੱਲ 2026 ਨੂੰ ਵੀ ਪ੍ਰਵਾਨਗੀ ਦੇ ਦਿੱਤੀ ਜਿਸ ਦਾ ਮੰਤਵ ਠੇਕਾ ਮੁਲਾਜ਼ਮਾਂ ਨੂੰ ਠੇਕੇਦਾਰ ਦੀ ਥਾਂ ਸਿੱਧੇ ਸਰਕਾਰ ਦੇ ਕੰਟਰੋਲ ਹੇਠ ਠੇਕੇ ’ਤੇ ਰੱਖਣਾ ਹੈ । ਇਸ ਸੰਬੰਧੀ ਵੀ ਕੁਝ ਸਮਾਂ ਪਹਿਲਾਂ ਆਰਡੀਨੈਂਸ ਜਾਰੀ ਕੀਤਾ ਗਿਆ ਸੀ। ਪੰਜਾਬ ਵਿਚ ਪੰਚਾਇਤੀ ਵਿਕਾਸ ਸਕੱਤਰਾਂ ਦੇ ਕਾਡਰ ਦੀ ਸਿਰਜਣਾ ਲਈ ਪੰਜਾਬ ਪੰਚਾਇਤੀ ਰਾਜ ਐਕਟ 1994 ’ਚ ਸੋਧ ਲਈ ਵੀ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਇਸੇ ਤਰ੍ਹਾਂ ਸੂਬੇ ਵਿਚ ਜੰਗਲਾਤ ਦਾ ਖੇਤਰ 2030 ਤਕ ਜੋ ਇਸ ਵੇਲੇ 5.92 ਪ੍ਰਤੀਸ਼ਤ ਹੈ, ਨੂੰ ਵਧਾ ਕੇ 7.5 ਪ੍ਰਤੀਸ਼ਤ ਕਰਨ ਲਈ ਵੀ ਪੰਜਾਬ ਵਿਚ ਪ੍ਰੋਟੈਕਸ਼ਨ ਆਫ਼ ਟਰੀਜ਼ ਬਿੱਲ-2026 ਨੂੰ ਪ੍ਰਵਾਨਗੀ ਦੇ ਦਿੱਤੀ ਗਈ, ਜਿਸ ਰਾਹੀਂ ਹੁਣ ਦਰਖ਼ਤਾਂ ਦੀ ਗੈਰ-ਕਾਨੂੰਨੀ ਕਟਾਈ ਤੇ ਮਿੱਟੀ ਲਈ ਜੁਰਮਾਨੇ ਤੇ ਸਜ਼ਾਵਾਂ ਸਖ਼ਤ ਹੋ ਸਕਣਗੀਆਂ। ਜੀ.ਐਸ.ਟੀ ਨੂੰ ਸੁਚਾਰੂ ਬਣਾਉਣ, ਸਵੈ ਇੱਛੁਕ ਪਾਲਣਾ ਨੂੰ ਉਤਸ਼ਾਹਿਤ ਕਰਨ ਅਤੇ ਮੁਕੱਦਮੇਬਾਜ਼ੀ ਘਟਾਉਣ ਲਈ ਪੰਜਾਬ ਵਸਤਾਂ ਅਤੇ ਸੇਵਾ ਕਰ ਸੋਧ ਬਿੱਲ 2026 ਨੂੰ ਵੀ ਮੰਤਰੀ ਮੰਡਲ ਵਲੋਂ ਪ੍ਰਵਾਨਗੀ ਦੇ ਦਿੱਤੀ ਗਈ।
ਮੰਤਰੀ ਮੰਡਲ ਵਲੋਂ ਅੰਮ੍ਰਿਤਸਰ ਵਿਚ ਬਲਾਕ ਜੰਡਿਆਲਾ ਗੁਰੂ ’ਚ ਇਕ ਨਵਾਂ ਹੋਰ ਬਲਾਕ ਤਰਸਿੱਕਾ ਬਣਾਉਣ ਲਈ ਵੀ ਪ੍ਰਵਾਨਗੀ ਦੇ ਦਿੱਤੀ। ਜੰਡਿਆਲਾ ਗੁਰੂ ਬਲਾਕ ਵਿਚਲੀਆਂ ਕੁੱਲ 121 ਗ੍ਰਾਮ ਪੰਚਾਇਤਾਂ ’ਚੋਂ ਹੁਣ 64 ਗ੍ਰਾਮ ਪੰਚਾਇਤਾਂ ਨਵੇਂ ਤਰਸਿੱਕਾ ਬਲਾਕ ਵਿਚ ਤਬਦੀਲ ਹੋ ਜਾਣਗੀਆਂ।
ਮੰਤਰੀ ਮੰਡਲ ਵਲੋਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਵਿੱਦਿਅਕ ਸੰਸਥਾਵਾਂ ਨੂੰ ਆਕਰਸ਼ਿਤ ਕਰਨ ਲਈ ਪੰਜਾਬ ਪ੍ਰਾਈਵੇਟ ਡਿਜੀਟਲ ਓਪਨ ਯੂਨੀਵਰਸਿਟੀਜ਼ ਪਾਲਸੀ 2026 ਨੂੰ ਵੀ ਹਰੀ ਝੰਡੀ ਦੇ ਦਿੱਤੀ ਗਈ। ਇਸ ਨਵੀਂ ਨੀਤੀ ਬੋਹਣ (ਹੁਸ਼ਿਆਰਪੁਰ) ਵਿਖੇ ਕਲਾਊਡ ਯੂਨੀਵਰਸਿਟੀ, ਫਤਿਹਪੁਰ (ਪਟਿਆਲਾ) ਵਿਖੇ ਐਮ.ਐਸ. ਡਿਜ਼ੀਟਲ ਯੂਨੀਵਰਸਿਟੀ ਅਤੇ ਨੰਦਪੁਰ ਕੋਸੋ (ਪਟਿਆਲਾ) ਵਿਖੇ ਹੀ ਫਿਜ਼ਿਕਸਵਾਲ ਡਿਜੀਟਲ ਯੂਨੀਵਰਸਿਟੀ ਦੀ ਸਥਾਪਤੀ ਲਈ ਵੀ ਪ੍ਰਵਾਨਗੀ ਦੇਣ ਦਾ ਫ਼ੈਸਲਾ ਲਿਆ।
ਮੰਤਰੀ ਮੰਡਲ ਵਲੋਂ ਰਾਜ ਦੇ 582 ਵੈਟਰਨਰੀ ਹਸਪਤਾਲਾਂ ’ਚ 449 ਵੈਟਰਨਰੀ ਫਾਰਮਾਸਿਸਟਾਂ ਅਤੇ 451 ਸਫ਼ਾਈ ਸੇਵਕਾਂ ਦੇ ਕਾਰਜਕਾਲ ਵਿਚ 1 ਅਪ੍ਰੈਲ 2026 ਤੋਂ 31 ਮਾਰਚ 2027 ਤਕ ਵਾਧਾ ਕਰਨ ਦਾ ਫ਼ੈਸਲਾ ਲਿਆ। ਇਸੇ ਤਰ੍ਹਾਂ ਮੰਤਰੀ ਮੰਡਲ ਵਲੋਂ ਲੋਕ ਨਿਰਮਾਣ ਵਿਭਾਗ ਵਿਚ ਸਿਵਲ ਡਰਾਫਸਮੈਨਾਂ ਦੀਆਂ 19 ਅਸਾਮੀਆਂ ਸਿਰਜਨ ਲਈ ਤੇ ਸਿੱਧੀ ਭਰਤੀ ਕਰਨ ਲਈ ਵੀ ਹਰੀ ਝੰਡੀ ਦੇ ਦਿੱਤੀ। 

Ad Position 22
No active advertisement
ਪਿਛਲੀ ਖ਼ਬਰ ਮਾਰਕ ਜ਼ੁਕਰਬਰਗ ਨੇ ਸਰਕਾਰ ਤੋਂ ਮੰਗੀ ਮੁਆਫ਼ੀ ਅਗਲੀ ਖ਼ਬਰ ਅਣਚਾਹੇ ਵਾਲਾਂ ਨੂੰ ਹਟਾਉਣ ਲਈ ਅਪਣਾਓ ਦੇਸੀ ਨੁਸਖੇ
Ad Position 24
No active advertisement