06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਮਾਰਕ ਜ਼ੁਕਰਬਰਗ ਨੇ ਸਰਕਾਰ ਤੋਂ ਮੰਗੀ ਮੁਆਫ਼ੀ

ਨਵੀਂ ਦਿੱਲੀ, 5 ਅਗਸਤ (ਜਗਤਾਰ ਸਿੰਘ)-ਮੇਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਬਾਲ ਜਿਨਸੀ ਸ਼ੋਸ਼ਣ ਸਮੱਗਰੀ, ਡੀਪਫੇਕ ਸਮੱਗਰੀ ਅਤੇ ਪਲੇਟਫਾਰਮ ਦੇ ਸੰਚਾਲਨ ਵਿਚ ਗਲਤੀਆਂ ਲਈ ਭਾਰਤ ਸਰਕਾਰ ਤੋਂ ਮੁਆਫ਼ੀ ਮੰਗੀ ਹੈ। ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਮੇਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਬੱਚਿਆਂ ਦੇ ਸ਼ੋਸ਼ਣ ਵਾਲੀ ਸਮੱਗਰੀ, ਡੀਪਫੇਕ ਅਤੇ ਪਲੇਟਫਾਰਮ ਦੇ ਸੰਚਾਲਨ ਵਿਚ ਹੋਈਆਂ ਗਲਤੀਆਂ ਲਈ ਮੁਆਫੀ ਮੰਗੀ ਹੈ। ਇਹ ਕਦਮ ਕੰਪਨੀ ਦੀ ਗਲੋਬਲ ਟੀਮ ਵਲੋਂ ਆਈ.ਟੀ. ਮੰਤਰੀ ਅਸ਼ਵਨੀ

Ad Position 21
No active advertisement
ਅਜੀਤ ਡੈਸਕ 06-08-2026

ਨਵੀਂ ਦਿੱਲੀ, 5 ਅਗਸਤ (ਜਗਤਾਰ ਸਿੰਘ)-ਮੇਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਬਾਲ ਜਿਨਸੀ ਸ਼ੋਸ਼ਣ ਸਮੱਗਰੀ, ਡੀਪਫੇਕ ਸਮੱਗਰੀ ਅਤੇ ਪਲੇਟਫਾਰਮ ਦੇ ਸੰਚਾਲਨ ਵਿਚ ਗਲਤੀਆਂ ਲਈ ਭਾਰਤ ਸਰਕਾਰ ਤੋਂ ਮੁਆਫ਼ੀ ਮੰਗੀ ਹੈ। ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਮੇਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਬੱਚਿਆਂ ਦੇ ਸ਼ੋਸ਼ਣ ਵਾਲੀ ਸਮੱਗਰੀ, ਡੀਪਫੇਕ ਅਤੇ ਪਲੇਟਫਾਰਮ ਦੇ ਸੰਚਾਲਨ ਵਿਚ ਹੋਈਆਂ ਗਲਤੀਆਂ ਲਈ ਮੁਆਫੀ ਮੰਗੀ ਹੈ। ਇਹ ਕਦਮ ਕੰਪਨੀ ਦੀ ਗਲੋਬਲ ਟੀਮ ਵਲੋਂ ਆਈ.ਟੀ. ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕਰਨ ਤੋਂ ਬਾਅਦ ਚੁੱਕਿਆ ਗਿਆ ਹੈ। ਇਹ ਮੁਲਾਕਾਤ ਫੇਸਬੁੱਕ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੋਸਟ ਹਟਾਏ ਜਾਣ ਦੇ ਮਾਮਲੇ ਵਿਚ ਸਰਕਾਰ ਵਲੋਂ ਹਾਲ ਹੀ ਵਿਚ ਜਾਰੀ ਕੀਤੇ ਗਏ ਸੰਮਨਾਂ ਤੋਂ ਬਾਅਦ ਹੋਈ ਸੀ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਮੇਟਾ ਦੀ ਟੀਮ ਨੂੰ ਇਹ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਉਹ ‘ਵਿਚੋਲੇ’ ਦੀ ਪਰਿਭਾਸ਼ਾ ਦੇ ਦਾਇਰੇ ਵਿਚ ਨਹੀਂ ਆਉਂਦੇ। ਸੂਤਰਾਂ ਅਨੁਸਾਰ, ਸੋਸ਼ਲ ਮੀਡੀਆ ਪਲੇਟਫਾਰਮ ਇਹ ਨਿਰਧਾਰਤ ਕਰਦਾ ਹੈ ਕਿ ਸਮੱਗਰੀ ਕਿਸਨੂੰ ਪ੍ਰਾਪਤ ਹੁੰਦੀ ਹੈ ਅਤੇ ਆਈ.ਟੀ. ਐਕਟ ਦੇ ਤਹਿਤ ‘ਸੇਫ ਹਾਰਬਰ’ ਨਿਯਮ ਇੱਥੇ ਲਾਗੂ ਨਹੀਂ ਹੁੰਦਾ। ਮੇਟਾ ਦੀ ਟੀਮ ਨੇ ਮੰਨਿਆ ਕਿ ਇਕ ਖਾਸ ਕਿਸਮ ਦੀ ਸਮੱਗਰੀ (ਕੰਟੈਂਟ) ਨੂੰ ਬੂਸਟ ਕਰਨ ਲਈ ਕਾਫ਼ੀ ਪੈਸਾ ਖਰਚਿਆ ਗਿਆ ਸੀ, ਉਨ੍ਹਾਂ ਨੇ ਇਸ ਗਲਤੀ ਲਈ ਮੁਆਫ਼ੀ ਮੰਗੀ ਅਤੇ ਅਫਸੋਸ ਪ੍ਰਗਟਾਇਆ। ਬੁੱਧਵਾਰ ਨੂੰ ਗਲੋਬਲ ਅਫੇਅਰਜ਼ ਅਧਿਕਾਰੀ ਜੋਏਲ ਕੈਪਲਨ ਸਮੇਤ ਮੇਟਾ ਦੀ ਟੀਮ ਨੇ ਆਈ.ਟੀ. ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ ਅਤੇ ਆਈ.ਟੀ. ਸਕੱਤਰ ਐਸ. ਕ੍ਰਿਸ਼ਨਨ ਨਾਲ ਵੀ ਇਕ ਵੱਖਰੀ ਮੀਟਿੰਗ ਕੀਤੀ। ਇਹ ਮੀਟਿੰਗ ਇਸ ਲਈ ਮਹੱਤਵਪੂਰਨ ਮੰਨੀ ਜਾ ਰਹੀ ਹੈ, ਕਿਉਂਕਿ ਸਰਕਾਰ ਨੇ ਮੇਟਾ ਦੇ ਚੋਟੀ ਦੇ ਗਲੋਬਲ ਕਾਰਜਕਾਰੀਆਂ ਨੂੰ ਤਲਬ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿਚ ਭਾਰਤੀ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਇਕ ਫੇਸਬੁੱਕ ਪੋਸਟ ਕੀਤੀ ਸੀ ਅਤੇ ਪੇਪਰ ਲੀਕ ਵਿਰੁੱਧ ਸਖ਼ਤ ਕਾਰਵਾਈ ਦਾ ਵਾਅਦਾ ਕੀਤਾ ਸੀ ਪਰ ਪੋਸਟ ਨੂੰ ਪਲੇਟਫਾਰਮ ’ਤੇ ਅਸਥਾਈ ਤੌਰ ’ਤੇ ਬਲਾਕ ਕਰ ਦਿੱਤਾ ਗਿਆ ਸੀ।  ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਕ ਵੀਡੀਓ ਫੇਸਬੁੱਕ ਤੋਂ ਹਟਾਉਣ ਦੇ ਮਾਮਲੇ ’ਚ ਸੰਸਦੀ ਕਮੇਟੀ ਨੇ ‘ਮੇਟਾ’ ਪ੍ਰਮੁੱਖ ਮਾਰਕ ਜੁਕਰਬਰਗ ਤੋਂ 3 ਦਿਨਾਂ ਦੇ ਅੰਦਰ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੀ ਚਿਤਾਵਨੀ ਦਿੱਤੀ ਸੀ।

Ad Position 22
No active advertisement
ਪਿਛਲੀ ਖ਼ਬਰ ਈਰਾਨ ਨਾਲ ਪ੍ਰਮਾਣੂ ਸਮਝੌਤਾ ਅਸਫਲ ਹੁੰਦਾ ਹੈ ਤਾਂ ਭੁਗਤਣੇ ਪੈਣਗੇ ਗੰਭੀਰ ਨਤੀਜੇ-ਟਰੰਪ ਅਗਲੀ ਖ਼ਬਰ ਮੰਤਰੀ ਮੰਡਲ ਵਲੋਂ ਵਿਧਾਨ ਸਭਾ ’ਚ ਪੇਸ਼ ਕਰਨ ਲਈ ਪੰਜ ਬਿੱਲਾਂ ਨੂੰ ਹਰੀ ਝੰਡੀ
Ad Position 24
No active advertisement