ਅਮਿਤ ਸ਼ਾਹ ਦੱਸਣ ਕਿ ਵਿਦਿਆਰਥੀਆਂ ’ਤੇ ਗੋਲੀਬਾਰੀ ਦੀ ਇਜਾਜ਼ਤ ਕਿਸ ਨੇ ਦਿੱਤੀ-ਰਾਹੁਲ
ਨਵੀਂ ਦਿੱਲੀ, 10 ਅਗਸਤ (ਪੀ. ਟੀ.
ਨਵੀਂ ਦਿੱਲੀ, 10 ਅਗਸਤ (ਪੀ.ਟੀ.ਆਈ.)-ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਨੂੰ ਸੰਸਦ ਵਿਚ ਅਮਿਤ ਸ਼ਾਹ ਦੇ ‘ਆਮ ਵਿਸ਼ਿਆਂ ’ਤੇ’ ਭਾਸ਼ਨ ਵਿਚ ਕੋਈ ਦਿਲਚਸਪੀ ਨਹੀਂ ਹੈ ਤੇ ਜ਼ੋਰ ਦੇ ਕੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਪ੍ਰਦਰਸ਼ਨਕਾਰੀ ਵਿਦਿਆਰਥੀਆਂ ’ਤੇ ਪੈਲੇਟ ਗੰਨਾਂ ਨਾਲ ਗੋਲੀਬਾਰੀ ਦੀ ਇਜਾਜ਼ਤ ਕਿਸਨੇ ਦਿੱਤੀ । ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਚ 15 ਦਿਨਾਂ ਤੋਂ ਵੱਧ ਸਮੇਂ ਤੋਂ ਸਦਨ ਵਿਚ ਆਉਣ ਦੀ ਹਿੰਮਤ ਨਹੀਂ ਹੈ ਤੇ ਉਨ੍ਹਾਂ ਵਿਚੋਂ ਕਿਸੇ ਵਿਚ ਵੀ ਆਪਣੇ ਕੀਤੇ ਨੂੰ ਸਵੀਕਾਰ ਕਰਨ ਦੀ ਹਿੰਮਤ ਨਹੀਂ ਹੈ। ਗਾਂਧੀ ਨੇ ਇੱਥੇ ਪਾਰਟੀ ਦੇ ਇੰਦਰਾ ਭਵਨ ਹੈੱਡਕੁਆਰਟਰ ਵਿਚ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਦੇ ਨਾਲ ਇੱਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਇਹ ਵਿਦਿਆਰਥੀਆਂ ਨੇ ਦੇਖਣਾ ਤੇ ਸਮਝਣਾ ਹੈ ਕਿ ਨਾ ਤਾਂ ਗ੍ਰਹਿ ਮੰਤਰੀ ਅਤੇ ਨਾ ਹੀ ਪ੍ਰਧਾਨ ਮੰਤਰੀ ਇਹ ਸੋਚਦੇ ਹਨ ਕਿ ਦਿੱਲੀ ਵਿਚ ਤੁਹਾਡੇ ਨਾਲ ਜੋ ਕੀਤਾ ਗਿਆ ਹੈ, ਉਸ ’ਤੇ ਟਿੱਪਣੀ ਕਰਨ ਦੇ ਯੋਗ ਹੈ।