18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਪਾਕਿ ਦੇ ਪ੍ਰਮਾਣੂ ਹਥਿਆਰ ਭਾਰਤੀ ਹਮਲਿਆਂ ਤੋਂ ਬਚਾਉਣ ’ਚ ਰਹੇ ਨਾਕਾਮ-ਅਮਰੀਕੀ ਰਿਪੋਰਟ

ਅੰਮ੍ਰਿਤਸਰ, 16 ਅਗਸਤ (ਸੁਰਿੰਦਰ ਕੋਛੜ)-ਅਮਰੀਕੀ ਸੰਗਠਨ ਬੁਲੇਟਿਨ ਆਫ਼ ਦਿ ਐਟੋਮਿਕ ਸਾਇੰਟਿਸਟਸ ਨੇ ਆਪਣੀ ਰਿਪੋਰਟ ’ਚ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਪਾਕਿਸਤਾਨ ਦੇ ਪ੍ਰਮਾਣੂ ਹਥਿਆਰ ਭਾਰਤੀ ਹਮਲਿਆਂ ਤੋਂ ਉਸ ਨੂੰ ਬਚਾਉਣ ’ਚ ਨਾਕਾਮ ...

Ad Position 21
No active advertisement
ਅਜੀਤ ਡੈਸਕ 17-08-2026

ਅੰਮ੍ਰਿਤਸਰ, 16 ਅਗਸਤ (ਸੁਰਿੰਦਰ ਕੋਛੜ)-ਅਮਰੀਕੀ ਸੰਗਠਨ ਬੁਲੇਟਿਨ ਆਫ਼ ਦਿ ਐਟੋਮਿਕ ਸਾਇੰਟਿਸਟਸ ਨੇ ਆਪਣੀ ਰਿਪੋਰਟ ’ਚ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਪਾਕਿਸਤਾਨ ਦੇ ਪ੍ਰਮਾਣੂ ਹਥਿਆਰ ਭਾਰਤੀ ਹਮਲਿਆਂ ਤੋਂ ਉਸ ਨੂੰ ਬਚਾਉਣ ’ਚ ਨਾਕਾਮ ਰਹੇ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਮਈ 2025 ਵਿਚ ਭਾਰਤ ਨਾਲ 4 ਦਿਨਾਂ ਦੇ ਫ਼ੌਜੀ ਟਕਰਾਅ ‘ਆਪ੍ਰੇਸ਼ਨ ਸੰਧੂਰ’ ਦੌਰਾਨ ਪਾਕਿ ਦੇ ਤਜ਼ਰਬੇ ਨੇ ਪ੍ਰਮਾਣੂ ਹਥਿਆਰਾਂ ਤੋਂ ਮਿਲਣ ਵਾਲੀ ਸੁਰੱਖਿਆ (ਨਿਊਕਲੀਅਰ ਡੇਟਰੇਂਸ) ਦੀਆਂ ਸੀਮਾਵਾਂ ਨੂੰ ਉਜਾਗਰ ਕਰ ਦਿੱਤਾ ਹੈ। ਨਤੀਜੇ ਵਜੋਂ, ਦੇਸ਼ ਹੁਣ ਰਵਾਇਤੀ ਫ਼ੌਜੀ ਸ਼ਕਤੀ ’ਤੇ ਵਧੇਰੇ ਧਿਆਨ ਕੇਂਦਰਿਤ ਕਰ ਰਿਹਾ ਹੈ। ਰਿਪੋਰਟ ’ਚ ਖ਼ੁਲਾਸਾ ਕੀਤਾ ਗਿਆ ਹੈ ਕਿ ਇਸ ਟਕਰਾਅ ਤੋਂ ਬਾਅਦ ਪਾਕਿ ਦੀ ਰਣਨੀਤਕ ਲੀਡਰਸ਼ਿਪ ਨੂੰ ਇਸ ਹਕੀਕਤ ਦਾ ਸਾਹਮਣਾ ਕਰਨਾ ਪਿਆ ਕਿ ਪ੍ਰਮਾਣੂ ਹਥਿਆਰਾਂ ਦੀਆਂ ਵੀ ਆਪਣੀਆਂ ਸੀਮਾਵਾਂ ਹੁੰਦੀਆਂ ਹਨ। ਅਮਰੀਕੀ ਸੰਗਠਨ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਪ੍ਰਮਾਣੂ ਹਥਿਆਰ ਸੰਕਟ ਨੂੰ ਵਿਕਸਤ ਹੋਣ ਤੋਂ ਨਹੀਂ ਰੋਕ ਸਕੇ । ਪ੍ਰਮਾਣੂ ਹਥਿਆਰ ਨਾ ਤਾਂ ਭਾਰਤ ਨੂੰ ਪਾਕਿ ਦੇ ਅੰਦਰੂਨੀ ਹਿੱਸਿਆਂ ’ਤੇ ਹਮਲੇ ਕਰਨ ਤੋਂ ਰੋਕ ਸਕੇ ਅਤੇ ਨਾ ਹੀ ਲੜਾਈ ਸ਼ੁਰੂ ਹੋਣ ਤੋਂ ਬਾਅਦ ਇਸਲਾਮਾਬਾਦ ਨੂੰ ਇਸ ’ਚੋਂ ਨਿਕਲਣ ਦਾ ਕੋਈ ਫ਼ੈਸਲਾਕੁੰਨ ਰਸਤਾ ਪ੍ਰਦਾਨ ਕਰ ਸਕੇ। ਇਹ ਪਾਕਿ ਦੇ ਪ੍ਰਮਾਣੂ ਹਥਿਆਰਾਂ ਦੀਆਂ ਸੀਮਾਵਾਂ ਨੂੰ ਉਜਾਗਰ ਕਰਦਾ ਹੈ। ਅਮਰੀਕਾ ਆਧਾਰਿਤ ਸੰਗਠਨ ਦਾ ਮੁਲਾਂਕਣ ਅਜਿਹੇ ਸਮੇਂ ਆਇਆ ਹੈ ਜਦੋਂ ਬਹੁਤ ਸਾਰੇ ਦੇਸ਼ ਸੁਰੱਖਿਆ ਗਾਰੰਟੀਆਂ ਤੇ ਬਦਲਦੀਆਂ ਗਲੋਬਲ ਰਣਨੀਤਕ ਸਥਿਤੀਆਂ ਬਾਰੇ ਚਿੰਤਾਵਾਂ ਦੇ ਵਿਚਕਾਰ ਪ੍ਰਮਾਣੂ ਹਥਿਆਰਾਂ ’ਚ ਦਿਲਚਸਪੀ ਨੂੰ ਨਵਿਆ ਰਹੇ ਹਨ ।

Ad Position 22
No active advertisement
ਪਿਛਲੀ ਖ਼ਬਰ ਮੋਦੀ ਵਲੋਂ ਵਿਕਸਿਤ ਭਾਰਤ 2047 ਲਈ ਖਾਕਾ ਪੇਸ਼ ਅਗਲੀ ਖ਼ਬਰ ਪ੍ਰਧਾਨ ਮੰਤਰੀ ਨੇ ਗਾਵਾਂ ਨੂੰ ਚਾਰਾ ਤੇ ਮੋਰਾਂ ਨੂੰ ਦਾਣਾ ਖੁਆਉਣ ਦੀ ਵੀਡੀਓ ਸਾਂਝੀ ਕੀਤੀ
Ad Position 24