19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਭਾਜਪਾ ਨੇ ਸਤੀਸ਼ ਪੂਨੀਆ ਨੂੰ ਬਣਾਇਆ ਪੰਜਾਬ ਦਾ ਇੰਚਾਰਜ

ਨਵੀਂ ਦਿੱਲੀ, 18 ਅਗਸਤ (ਉਪਮਾ ਡਾਗਾ ਪਾਰਥ)- ਭਾਜਪਾ ਨੇ ਰਾਜ ਸਭਾ ਮੈਂਬਰ ਸਤੀਸ਼ ਪੂਨੀਆ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਹੈ। ਇਹ ਪੂਨੀਆ ਨੂੰ ਦੋ ਦਿਨਾਂ ’ਚ ਮਿਲਣ ਵਾਲੀ ਦੂਜੀ ਅਹਿਮ ਜ਼ਿੰਮੇਵਾਰੀ ਹੈ। ਇਸ ਤੋਂ ਪਹਿਲਾਂ ...

Ad Position 21
No active advertisement
ਅਜੀਤ ਡੈਸਕ 19-08-2026

ਨਵੀਂ ਦਿੱਲੀ, 18 ਅਗਸਤ (ਉਪਮਾ ਡਾਗਾ ਪਾਰਥ)- ਭਾਜਪਾ ਨੇ ਰਾਜ ਸਭਾ ਮੈਂਬਰ ਸਤੀਸ਼ ਪੂਨੀਆ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਹੈ। ਇਹ ਪੂਨੀਆ ਨੂੰ ਦੋ ਦਿਨਾਂ ’ਚ ਮਿਲਣ ਵਾਲੀ ਦੂਜੀ ਅਹਿਮ ਜ਼ਿੰਮੇਵਾਰੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਪੂਨੀਆ ਨੂੰ ਨਿਤਿਨ ਨਬੀਨ ਦੀ ਨਵੀਂ ਟੀਮ ’ਚ ਰਾਸ਼ਟਰੀ ਮਹਾਂਮੰਤਰੀ ਬਣਾਇਆ ਗਿਆ ਸੀ। ਭਾਜਪਾ ਵਲੋਂ ਪੰਜਾਬ ਤੋਂ ਇਲਾਵਾ ਉੱਤਰ ਪ੍ਰਦੇਸ਼ ਅਤੇ ਗੁਜਰਾਤ ’ਚ ਵੀ ਨਵੇਂ ਇੰਚਾਰਜ ਨਿਯੁਕਤ ਕੀਤੇ ਗਏ ਹਨ। ਉੱਤਰ ਪ੍ਰਦੇਸ਼ ਲਈ ਪਾਰਟੀ ਜਨਰਲ ਸਕੱਤਰ ਵਿਨੋਦ ਤਾਵੜੇ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਜਦਕਿ ਤਰੁਣ ਚੁੱਘ ਨੂੰ ਗੁਜਰਾਤ ਦਾ ਇੰਚਾਰਜ ਬਣਾਇਆ ਹੈ। ਇਨ੍ਹਾਂ ਤਿੰਨਾਂ ਹੀ ਰਾਜਾਂ ’ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਕਿਆਸਾਂ ਨੂੰ ਗ਼ਲਤ ਸਾਬਿਤ ਕਰਦੀ ਹੈ ਭਾਜਪਾ - ਪੂਨੀਆ
ਪੰਜਾਬ ਦਾ ਇੰਚਾਰਜ ਬਣਾਏ ਜਾਣ ਤੋਂ ਬਾਅਦ ਸਤੀਸ਼ ਪੂਨੀਆ ਨੇ ਸੂਬੇ ’ਚ ਪੰਜਾਬ ਦੀਆਂ ਸੰਭਾਵਨਾਵਾਂ ’ਤੇ ਬੋਲਦਿਆਂ ਕਿਹਾ ਕਿ ਭਾਜਪਾ ਕਿਆਸਾਂ ਨੂੰ ਤੋੜਨ ਦਾ ਕੰਮ ਕਰਦੀ ਹੈ। ਹਰਿਆਣਾ ਅਤੇ ਦਿੱਲੀ ਲਈ ਵੀ ਕਿਹਾ ਜਾਂਦਾ ਸੀ ਕਿ ਭਾਜਪਾ ਨਹੀਂ ਜਿੱਤੇਗੀ, ਪਰ ਹਰਿਆਣਾ ’ਚ ਭਾਜਪਾ ਨੇ ਤੀਜੀ ਵਾਰ ਸਰਕਾਰ ਬਣਾਈ ਅਤੇ ਦਿੱਲੀ ’ਚ ਆਮ ਆਦਮੀ ਪਾਰਟੀ ਨੂੰ ਹਰਾਇਆ। ਉਨ੍ਹਾਂ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ‘ਆਪ’ ਨੂੰ ਲੈ ਕੇ ਜਨਤਾ ’ਚ ਰੋਹ ਹੈ। ਪੂਨੀਆ ਨੇ ਸੂਬੇ ’ਚ ਅਕਾਲੀ ਦਲ-ਭਾਜਪਾ ਗੱਠਜੋੜ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ, ਪਰ ਨਾਲ ਹੀ ਇਹ ਵੀ ਕਿਹਾ ਕਿ ਭਾਜਪਾ ਨੇ ਅਟਲ ਬਿਹਾਰੀ ਵਾਜਪਾਈ ਦੇ ਸਮੇਂ ਤੋਂ ਹੀ ਗੱਠਜੋੜ ਦੀ ਸਿਆਸਤ ਨੂੰ ਮਜ਼ਬੂਤੀ ਦਿੱਤੀ ਹੈ। ਸ. ਪ੍ਰਕਾਸ਼ ਸਿੰਘ ਬਾਦਲ ਦੇ ਦੌਰ ਤੋਂ ਅਕਾਲੀ ਦਲ ਦੇ ਨਾਲ ਭਾਜਪਾ ਦਾ ਗੱਠਜੋੜ ਰਿਹਾ ਹੈ, ਪਰ ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਲਈ ਜੋ ਵੀ ਚੰਗਾ ਹੋਵੇਗਾ, ਉਹ ਕੀਤਾ ਜਾਵੇਗਾ।
ਵਿਨੋਦ ਤਾਵੜੇ ਨੂੰ ਮਿਲੀ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ
ਸਿਆਸੀ ਤੌਰ ’ਤੇ ਸਭ ਤੋਂ ਵੱਧ ਅਹਿਮ ਸੂਬੇ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਵਿਨੋਦ ਤਾਵੜੇ ਨੂੰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਬਿਹਾਰ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ’ਚ ਵਿਨੋਦ ਤਾਵੜੇ, ਬਿਹਾਰ ਦੇ ਇੰਚਾਰਜ ਦੀ ਭੂਮਿਕਾ ਕਾਫੀ ਅਹਿਮ ਸੀ। ਤਾਵੜੇ ਦੇ ਨਾਲ ਜਗਦੀਸ਼ ਈਸਵਰਭਾਈ ਪਟੇਲ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਲੋਕ ਸਭਾ ਚੋਣਾਂ 2024 ’ਚ ਉੱਤਰ ਪ੍ਰਦੇਸ਼ ’ਚੋਂ ਝਟਕਾ ਖਾ ਚੁੱਕੀ ਭਾਜਪਾ ਲਈ ਤੀਜੀ ਵਾਰ ਉੱਤਰ ਪ੍ਰਦੇਸ਼ ਜਿੱਤਣਾ ਵੱਡੀ ਚੁਣੌਤੀ ਹੈ। ਸੂਬੇ ’ਚ ਪਾਰਟੀ ਗੁੱਟਬਾਜ਼ੀ ਦਾ ਸੇਕ ਵੀ ਝੱਲ ਰਹੀ ਹੈ। ਇਸ ਦਰਮਿਆਨ ਤਾਵੜੇ ਨੂੰ ਸਰਕਾਰ ਅਤੇ ਸੰਗਠਨ ਦਰਮਿਆਨ ਬਿਹਤਰ ਤਾਲਮੇਲ ਵਧਾਉਣ ਦੀ ਲੜੀ ਵਜੋਂ ਵੇਖਿਆ ਜਾ ਰਿਹਾ ਹੈ।
ਤਰੁਣ ਚੁੱਘ ਨੂੰ ਮਿਲੀ ਗੁਜਰਾਤ ਦੀ ਕਮਾਨ
ਅੰਮ੍ਰਿਤਸਰ ਨਾਲ ਸੰਬੰਧ ਰੱਖਣ ਵਾਲੇ ਤਰੁਣ ਚੁੱਘ ਨੂੰ ਗੁਜਰਾਤ ਦੀ ਕਮਾਨ ਸੌਂਪੀ ਗਈ ਹੈ। ਤਰੁਣ ਚੁੱਘ ਇਸ ਤੋਂ ਪਹਿਲਾਂ ਤੇਲੰਗਾਨਾ, ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਇੰਚਾਰਜ ਰਹਿ ਚੁੱਕੇ ਹਨ।

Ad Position 22
No active advertisement
ਪਿਛਲੀ ਖ਼ਬਰ 20 ਜੁਲਾਈ ਦੇ ਪ੍ਰਦਰਸ਼ਨ ’ਚ ਸ਼ਾਮਿਲ ਸਨ ਸ਼ਰਾਰਤੀ ਤੱਤ-ਦਿੱਲੀ ਪੁਲਿਸ ਅਗਲੀ ਖ਼ਬਰ ਸਜ਼ਾ-ਏ-ਮੌਤ ਫਾਂਸੀ ਨਾਲ ਹੀ ਦਿੱਤੀ ਜਾਵੇਗੀ-ਸੁਪਰੀਮ ਕੋਰਟ
Ad Position 24