ਰਾਂਚੀ, 18 ਅਗਸਤ (ਪੀ.ਟੀ.ਆਈ.)-ਝਾਰਖੰਡ ’ਚ ਭਰਤੀ ਪ੍ਰੀਖਿਆਵਾਂ ’ਚ ਬੇਨਿਯਮੀਆਂ ਨੂੰ ਲੈ ਕੇ ਭੁੱਖ ਹੜਤਾਲ ’ਤੇ ਬੈਠੇ 6 ਪ੍ਰਦਰਸ਼ਨਕਾਰੀਆਂ ’ਚੋਂ ਤਿੰਨ, ਜਿਨ੍ਹਾਂ ’ਚ ਜੇ.ਐੱਲ.ਕੇ.ਐੱਮ. ਆਗੂ ਦੇਵੇਂਦਰ ਮਹਾਤੋ ਵੀ ਸ਼ਾਮਿਲ ਹਨ, ਨੇ ਮੁੱਖ ਮੰਤਰੀ ਹੇਮੰਤ ਸੋਰੇਨ ਵਲੋਂ 2014 ਤੋਂ ਆਊਟਸੋਰਸਡ ਏਜੰਸੀਆਂ ਦੁਆਰਾ ਕਰਵਾਈਆਂ ਜਾਣ ਵਾਲੀਆਂ ਸਾਰੀਆਂ ਭਰਤੀ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ ਕਰਨ ਬਾਅਦ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ। ਬੀਤੇ 16 ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਮਹਾਤੋ ਨੇ ਸੋਮਵਾਰ ਅੱਧੀ ਰਾਤ ਦੇ ਕਰੀਬ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ। ਦੋ ਪ੍ਰਦਰਸ਼ਨਕਾਰੀਆਂ, ਪ੍ਰੇਮ ਨਾਇਕ ਅਤੇ ਉਮੇ ਹਬੀਬਾ ਨੇ ਵੀ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ, ਜਦੋਂ ਕਿ ਤਿੰਨ ਹੋਰ ਰਾਹੁਲ ਕ੍ਰਾਂਤੀ, ਸਬਿਤਾ ਕੁਮਾਰੀ ਅਤੇ ਰੂਪੇਸ਼ ਪਾਲ ਨੇ ਆਪਣੀ ਭੁੱਖ ਹੜਤਾਲ ਜਾਰੀ ਰੱਖੀ ਹੋਈ ਹੈ। ਇਹ ਜਾਣਕਾਰੀ ਜੇ.ਪੀ.ਐੱਸ.ਸੀ.-ਜੇ.ਐੱਸ.ਐੱਸ.ਸੀ. ਸੁਧਾਰ ਫੋਰਮ ਦੇ ਇਕ ਮੈਂਬਰ ਦੇ ਅਨੁਸਾਰ, ਜੋ 25 ਜੁਲਾਈ ਤੋਂ ਜੈਪਾਲ ਸਿੰਘ ਮੁੰਡਾ ਸਟੇਡੀਅਮ ’ਚ ਅੰਦੋਲਨ ਦੀ ਅਗਵਾਈ ਕਰ ਰਿਹਾ ਹੈ, ਨੇ ਦਿੱਤੀ।
ਝਾਰਖੰਡ ’ਚ ਦੇਵੇਂਦਰ ਤੇ ਦੋ ਪ੍ਰਦਰਸ਼ਨਕਾਰੀਆਂ ਵਲੋਂ ਭੁੱਖ ਹੜਤਾਲ ਖ਼ਤਮ
ਰਾਂਚੀ, 18 ਅਗਸਤ (ਪੀ.ਟੀ.ਆਈ.)-ਝਾਰਖੰਡ ’ਚ ਭਰਤੀ ਪ੍ਰੀਖਿਆਵਾਂ ’ਚ ਬੇਨਿਯਮੀਆਂ ਨੂੰ ਲੈ ਕੇ ਭੁੱਖ ਹੜਤਾਲ ’ਤੇ ਬੈਠੇ 6 ਪ੍ਰਦਰਸ਼ਨਕਾਰੀਆਂ ’ਚੋਂ ਤਿੰਨ, ਜਿਨ੍ਹਾਂ ’ਚ ਜੇ.ਐੱਲ.ਕੇ.ਐੱਮ. ਆਗੂ ਦੇਵੇਂਦਰ ਮਹਾਤੋ ਵੀ ਸ਼ਾਮਿਲ ਹਨ, ਨੇ ਮੁੱਖ ...
ਅਜੀਤ ਡੈਸਕ
19-08-2026