21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਤਹਿਰਾਨ ਦੀ ਮਦਦ ਕਰਨ ਵਾਲਿਆਂ ਨੂੰ ਭੁਗਤਣੇ ਪੈਣਗੇ ਵੱਡੇ ਆਰਥਿਕ ਨਤੀਜੇ-ਟਰੰਪ

ਵਾਸ਼ਿੰਗਟਨ, 20 ਅਗਸਤ (ਯੂ.ਐੱਨ.ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਫ਼ੌਜੀ ਹਮਲੇ ਤੋਂ ਬਾਅਦ ਈਰਾਨ ਨਾਲ ਸਮਝੌਤਾ ਨਾ ਹੋਣ ’ਤੇ ਤਹਿਰਾਨ ਵਿਰੁੱਧ ਸਖ਼ਤ ਆਰਥਿਕ ਉਪਾਵਾਂ ਦੀ ਨਵੀਂ ਧਮਕੀ ਜਾਰੀ ਕੀਤੀ ....

Ad Position 21
No active advertisement
ਅਜੀਤ ਡੈਸਕ 21-08-2026

ਵਾਸ਼ਿੰਗਟਨ, 20 ਅਗਸਤ (ਯੂ.ਐੱਨ.ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਫ਼ੌਜੀ ਹਮਲੇ ਤੋਂ ਬਾਅਦ ਈਰਾਨ ਨਾਲ ਸਮਝੌਤਾ ਨਾ ਹੋਣ ’ਤੇ ਤਹਿਰਾਨ ਵਿਰੁੱਧ ਸਖ਼ਤ ਆਰਥਿਕ ਉਪਾਵਾਂ ਦੀ ਨਵੀਂ ਧਮਕੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਈਰਾਨ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰਨ ਵਾਲੇ ਜਾਂ ਉਸ ਨਾਲ ਵਪਾਰ ਕਰਨ ਵਾਲੇ ਦੇਸ਼ਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਵੇਗਾ। ਟਰੰਪ ਨੇ ਟਰੁੱਥ ਸੋਸ਼ਲ ’ਤੇ ਮੋਟੇ ਅੱਖਰਾਂ ’ਚ ਲਿਖਿਆ ਕਿ ਉਹ “ਕਿਸੇ ਵੀ ਦੇਸ਼ ਵਿਰੁੱਧ ਸ਼ੁਰੂ ਕੀਤੀ ਗਈ ਸਭ ਤੋਂ ਸਖ਼ਤ ਆਰਥਿਕ ਮੁਹਿੰਮ” ਸ਼ੁਰੂ ਕਰ ਰਹੇ ਹਨ, ਪਰ ਉਨ੍ਹਾਂ ਨੇ ਹੋਰ ਵੇਰਵੇ ਨਹੀਂ ਦਿੱਤੇ ਅਤੇ ਈਰਾਨ ਤੋਂ ਇਲਾਵਾ ਕਿਸੇ ਹੋਰ ਦੇਸ਼ ਦਾ ਨਾਂਅ ਨਹੀਂ ਲਿਆ। ਟਰੰਪ ਨੇ ਪਹਿਲਾਂ ਕਿਹਾ ਸੀ ਕਿ ਈਰਾਨ ਨਾਲ ਸਥਿਤੀ “ਬਹੁਤ ਵਧੀਆ” ਹੈ ਅਤੇ ਗੱਲਬਾਤ ਮੁੜ ਸ਼ੁਰੂ ਹੋ ਸਕਦੀ ਹੈ, ਪਰ ਬਾਅਦ ਵਿੱਚ ਤਹਿਰਾਨ ’ਤੇ ਆਰਥਿਕ ਦਬਾਅ ਵਧਾਉਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ। ਇਹ ਨਵੀਂ ਧਮਕੀ ਸੋਮਵਾਰ ਨੂੰ ਈਰਾਨ ਨਾਲ 60 ਦਿਨਾਂ ਦੀ ਜੰਗਬੰਦੀ ਦੀ ਮਿਆਦ ਖਤਮ ਹੋਣ ਤੋਂ ਬਾਅਦ ਆਈ ਹੈ। ਟਰੰਪ ਨੇ ਅਪ੍ਰੈਲ ’ਚ ਈਰਾਨ ਵਿਰੁੱਧ ਆਰਥਿਕ ਦਬਾਅ ਦੀ ਇਕ ਅਮਰੀਕੀ ਮੁਹਿੰਮ ਸ਼ੁਰੂ ਕੀਤੀ, ਜਿਸ ’ਚ ਤਹਿਰਾਨ ਨਾਲ ਕਾਰੋਬਾਰ ਕਰਨ ਵਾਲੇ ਵਿਦੇਸ਼ੀ ਬੈਂਕਾਂ ਅਤੇ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਟਰੰਪ ਨੇ  ਚਿਤਾਵਨੀ ਦਿੱਤੀ ਕਿ ਈਰਾਨ ਦੀ ਸਹਾਇਤਾ ਕਰਨ ਵਾਲੇ ਦੇਸ਼ਾਂ ਨੂੰ ਵੀ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਦੇਸ਼ ਦੇ ਵਿੱਤੀ ਸੰਸਥਾਨ, ਕਾਰੋਬਾਰ, ਹਵਾਈ ਅੱਡੇ, ਜਾਂ ਸਰਕਾਰੀ ਸੰਸਥਾਵਾਂ ਤਹਿਰਾਨ ਨੂੰ “ਜੀਵਨ ਰੇਖਾ” ਪ੍ਰਦਾਨ ਕਰਦੀਆਂ ਹਨ, ਤਾਂ ਉਸ ਦੇਸ਼ ਨੂੰ “ਵੱਡੇ ਆਰਥਿਕ ਨਤੀਜੇ” ਭੁਗਤਣੇ ਪੈਣਗੇ। ਟਰੰਪ ਨੇ ਖਾਸ ਤੌਰ ‘ਤੇ “ਤੇਲ ਤਸਕਰੀ, ਸਵੈਪ ਲਾਈਨਾਂ, ਨਕਦ ਟ੍ਰਾਂਸਫਰ, ਐਕਸਚੇਂਜ ਹਾਊਸ, ਜਹਾਜ਼ ਰਜਿਸਟ੍ਰੇਸ਼ਨ, ਫਰੰਟ ਕੰਪਨੀਆਂ” ਦਾ ਜ਼ਿਕਰ ਕੀਤਾ ਅਤੇ ਕਿਹਾ: “ਇਹ ਸਭ ਹੁਣੇ ਬੰਦ ਹੋਣਾ ਚਾਹੀਦਾ ਹੈ। ਤੁਸੀਂ ਜਾਣਦੇ ਹੋ ਕਿ ਤੁਸੀਂ ਕੌਣ ਹੋ।”

Ad Position 22
No active advertisement
ਪਿਛਲੀ ਖ਼ਬਰ ਰਾਹੁਲ ਗਾਂਧੀ ਸਤੰਬਰ ਦੇ ਪਹਿਲੇ ਹਫ਼ਤੇ ਕਰ ਸਕਦੇ ਹਨ ਪੰਜਾਬ ਦਾ ਦੌਰਾ ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਪੁਲਿਸ ਵਧੀਕੀਆਂ ਦੀ ਜਾਂਚ ਲਈ ਸਾਬਕਾ ਜੱਜ ਦੀ ਅਗਵਾਈ ’ਚ ਕਮੇਟੀ ਗਠਿਤ
Ad Position 24