ਜਲੰਧਰ 23 ਅਗਸਤ (ਡਾ. ਜਤਿੰਦਰ ਸਾਬੀ) ਜਲੰਧਰ ਵਿਖੇ ਕਰਵਾਈ ‘ਯੂਥ ਰਨ ਪੰਜਾਬ 2026’ ਵਿਚ ਹਜ਼ਾਰਾਂ ਨੌਜਵਾਨਾਂ ਅਤੇ ਖਿਡਾਰੀਆਂ ਨੇ ਨਸ਼ਾ ਮੁਕਤ, ਤੰਦਰੁਸਤ ਅਤੇ ਪ੍ਰਗਤੀਸ਼ੀਲ ਪੰਜਾਬ ਲਈ ਇਕੱਠੇ ਦੌੜ ਲਗਾਈ। ਆਮ ਆਦਮੀ ਪਾਰਟੀ (ਆਪ) ਯੂਥ ਵਿੰਗ ਵਲੋਂ ਚੱਲ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਹਿੱਸੇ ਵਜੋਂ ਉਲੀਕੀ ਗਈ ਇਸ ਮੈਰਾਥਨ ਨੇ ਊਰਜਾ, ਵਿਸ਼ਵਾਸ ਅਤੇ ਉਮੀਦ ਦਾ ਇੱਕ ਸਪੱਸ਼ਟ ਸੁਨੇਹਾ ਦਿੱਤਾ, ਕਿਉਂਕਿ ਪੰਜਾਬ ਦੇ ਨੌਜਵਾਨਾਂ ਨੇ ਨਸ਼ਿਆਂ ਅਤੇ ਨਿਰਾਸ਼ਾ ਦੀ ਬਜਾਏ ਖੇਡਾਂ, ਫਿਟਨੈਸ ਅਤੇ ਰਚਨਾਤਮਕ ਕਾਰਜਾਂ ਨੂੰ ਚੁਣਿਆ ਹੈ । ਇਹ ਸਮਾਗਮ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਬਦਲਾਅ ਨੂੰ ਵੀ ਦਰਸਾਉਂਦਾ ਹੈ, ਜਿੱਥੇ ਪੰਜਾਬ ਆਪਣੇ ਪੁਰਾਣੇ ਉੱਡਦਾ ਪੰਜਾਬ ਦੇ ਅਕਸ ਨੂੰ ਪਿੱਛੇ ਛੱਡ ਕੇ ਆਪਣੇ ਨੌਜਵਾਨਾਂ ਦੇ ਦਮ ’ਤੇ ‘ਖੇਡਦਾ-ਦੌੜਤਾ ਪੰਜਾਬ ਵਜੋਂ ਉੱਭਰ ਰਿਹਾ ਹੈ । ‘ਆਪ’ ਦੇ ਸੀਨੀਅਰ ਆਗੂ ਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਨੇ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਬਾਅਦ ਵਿਚ ਜੇਤੂਆਂ ਨੂੰ ਨਕਦ ਇਨਾਮ ਵੰਡ ਕੇ ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਦਾ ਸਨਮਾਨ ਕੀਤਾ । ਇਸ ਸਮਾਗਮ ਦੌਰਾਨ ਭਾਗੀਦਾਰਾਂ ਨੂੰ ਟੀ-ਸ਼ਰਟਾਂ ਤੇ ਤਗਮੇ ਵੀ ਦਿੱਤੇ ਗਏ । ਇਕੱਠ ਨੂੰ ਸੰਬੋਧਨ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਹ ਮੈਰਾਥਨ ਕੁੱਝ ਕਿਲੋਮੀਟਰ ਦੀ ਦੌੜ ਤੋਂ ਕਿਤੇ ਵੱਧ ਸੀ । ਉਨ੍ਹਾਂ ਕਿਹਾ, ਇਹ ਮੈਰਾਥਨ ਉਸ ਪੰਜਾਬ ਦੀ ਆਵਾਜ਼ ਹੈ ਜੋ ਨਸ਼ਿਆਂ, ਨਿਰਾਸ਼ਾ ਅਤੇ ਹਾਰ ਮੰਨਣ ਦੀ ਮਾਨਸਿਕਤਾ ਨੂੰ ਛੱਡ ਕੇ ਅੱਗੇ ਵਧ ਰਿਹਾ ਹੈ । ‘ਆਪ’ ਪੰਜਾਬ ਇੰਚਾਰਜ ਨੇ ਕਿਹਾ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਵਿਚ ਖੇਡਾਂ, ਫਿਟਨੈਸ ਅਤੇ ਸਕਾਰਾਤਮਕ ਕੰਮਾਂ ਨੂੰ ਚੁਣ ਰਹੇ ਹਨ। ਸਵੇਰੇ-ਸਵੇਰੇ ਹਜ਼ਾਰਾਂ ਨੌਜਵਾਨਾਂ ਦੀ ਸ਼ਮੂਲੀਅਤ ਉਨ੍ਹਾਂ ਦੀ ਊਰਜਾ, ਉਤਸ਼ਾਹ ਅਤੇ ਸਹੀ ਦਿਸ਼ਾ ਵਿਚ ਵਧਣ ਦੇ ਦ੍ਰਿੜ ਸੰਕਲਪ ਨੂੰ ਦਰਸਾਉਂਦੀ ਹੈ । ਮਨੀਸ਼ ਸਿਸੋਦੀਆ ਨੇ ‘ਆਪ’ ਯੂਥ ਵਿੰਗ ਅਤੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ, ਜੋ ਕਦੇ ਪੰਜਾਬ ਨੂੰ ਉੱਡਦਾ ਪੰਜਾਬ ਕਹਿੰਦੇ ਸਨ, ਉਹ ਅੱਜ ਪੰਜਾਬ ਨੂੰ ਦੌੜਦਾ, ਖੇਡਦਾ ਤੇ ਅੱਗੇ ਵਧਦਾ ਦੇਖ ਰਹੇ ਹਨ। ਅੱਜ ਇਹ ਦੌੜਦਾ ਪੰਜਾਬ ਤੇ ਖੇਡਦਾ ਪੰਜਾਬ ਹੈ । ਇਸ ਮੌਕੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਬੁਲਾਰੇ ਦੀਪਕ ਬਾਲੀ ਨੇ ਕਿਹਾ ਕਿ ‘ਯੂਥ ਰਨ ਪੰਜਾਬ 2026’ ਵਰਗੇ ਪ੍ਰੋਗਰਾਮ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਨਕਾਰਾਤਮਕ ਸੋਚ ਤੋਂ ਦੂਰ ਕਰਨ ਤੇ ਉਨ੍ਹਾਂ ਨੂੰ ਖੇਡਾਂ, ਤੰਦਰੁਸਤੀ ਅਤੇ ਰਚਨਾਤਮਕ ਗਤੀਵਿਧੀਆਂ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ । ਇਸ ਮੌਕੇ ਬੋਲਦਿਆਂ ‘ਆਪ’ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਮੈਰਾਥਨ ਵਿਚ ਨੌਜਵਾਨਾਂ ਦਾ ਭਾਰੀ ਉਤਸ਼ਾਹ ਰੰਗਲਾ ਪੰਜਾਬ ਦੇ ਨਿਰਮਾਣ ਵਿਚ ਯੋਗਦਾਨ ਪਾਉਣ ਲਈ ਉਨ੍ਹਾਂ ਦੀ ਵਧ ਰਹੀ ਭਾਵਨਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਪ੍ਰਧਾਨ ਐਮ.ਐਲ.ਏ. ਮਨਜਿੰਦਰ ਸਿੰਘ ਲਾਲਪੁਰਾ ਅਤੇ ਮੀਤ ਪ੍ਰਧਾਨ ਵੀਰ ਦਵਿੰਦਰ ਸਿੰਘ ਸਮੇਤ ਪੂਰੀ ਯੂਥ ਵਿੰਗ ਟੀਮ ਨੂੰ ਇਸ ਸਮਾਗਮ ਦੇ ਸਫਲਤਾਪੂਰਵਕ ਕਰਵਾਉਣ ਲਈ ਵਧਾਈ ਦਿੱਤੀ । ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਨੂੰ ਆਪਣੀ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾਉਣ । ਇਸ ਮੌਕੇ ਮੇਅਰ ਜਲੰਧਰ ਵਿਨਿਤ ਧੀਰ, ਹਲਕਾ ਇਚਾਰਜ ਨਿਤਿਨ ਕੋਹਲੀ ਤੇ ਆਪ ਦੇ ਸੀਨੀਅਰ ਆਗੂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ ਤੇ ਉਨ੍ਹਾਂ ਨੇ ਇਸ ਦੌੜ ਨੂੰ ਸਫ਼ਲ ਬਣਾਉ ਵਿੱਚ ਅਹਿਮ ਯੋਗਦਾਨ ਪਾਇਆ।
ਨਸ਼ਾ ਮੁਕਤ ਤੇ ਤੰਦਰੁਸਤ ਪੰਜਾਬ ਲਈ ਹਜ਼ਾਰਾਂ ਨੌਜਵਾਨਾਂ ਨੇ ਲਗਾਈ ਦੌੜ
ਜਲੰਧਰ 23 ਅਗਸਤ (ਡਾ. ਜਤਿੰਦਰ ਸਾਬੀ) ਜਲੰਧਰ ਵਿਖੇ ਕਰਵਾਈ ‘ਯੂਥ ਰਨ ਪੰਜਾਬ 2026’ ਵਿਚ ਹਜ਼ਾਰਾਂ ਨੌਜਵਾਨਾਂ ਅਤੇ ਖਿਡਾਰੀਆਂ ਨੇ ਨਸ਼ਾ ਮੁਕਤ, ਤੰਦਰੁਸਤ ਅਤੇ ਪ੍ਰਗਤੀਸ਼ੀਲ ਪੰਜਾਬ ਲਈ ਇਕੱਠੇ ..
ਅਜੀਤ ਡੈਸਕ
24-08-2026