24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਸੀਨੀਅਰ ਪਾਕਿ ਨੇਤਾ ਨੇ ਫ਼ੌਜ ਮੁਖੀ ਨੂੰ 1971 ਦੀ ਜੰਗ ’ਚ ਹੋਈ ਇਤਿਹਾਸਕ ਹਾਰ ਕਰਵਾਈ ਯਾਦ

ਸੀਨੀਅਰ ਪਾਕਿ ਨੇਤਾ ਨੇ ਫ਼ੌਜ ਮੁਖੀ ਨੂੰ 1971 ਦੀ ਜੰਗ ’ਚ ਹੋਈ ਇਤਿਹਾਸਕ ਹਾਰ ਕਰਵਾਈ ਯਾਦ

Ad Position 21
No active advertisement
ਅਜੀਤ ਡੈਸਕ 25-08-2026

ਜਨਰਲ ਮੁਨੀਰ ਦੇ ਸ਼ਕਤੀ ਪ੍ਰਦਰਸ਼ਨ ’ਤੇ ਉਠਾਏ ਸਵਾਲ 

ਸੁਰਿੰਦਰ ਕੋਛੜ
ਅੰਮ੍ਰਿਤਸਰ, 24 ਅਗਸਤ-ਸੀਨੀਅਰ ਪਾਕਿ ਨੇਤਾ ਅਤੇ ਜਮੀਅਤ ਉਲੇਮਾ-ਏ-ਇਸਲਾਮ (ਐੱਫ) ਪਾਰਟੀ ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਪਾਕਿਸਤਾਨੀ ਫ਼ੌਜ ਦੇ ਮੁਖੀ ਫ਼ੀਲਡ ਮਾਰਸ਼ਲ ਆਸਿਮ ਮੁਨੀਰ ਅਤੇ ਫ਼ੌਜੀ ਸਥਾਪਨਾ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ ਸਾਲ 1971 ’ਚ ਢਾਕਾ ਵਿਚ ਪਾਕਿਸਤਾਨੀ ਫ਼ੌਜ ਦੇ ਆਤਮ ਸਮਰਪਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਤੀਤ ’ਚ ਵੀ ਤਾਕਤ ਅਤੇ ਆਖ਼ਰੀ ਸਾਹ ਤੱਕ ਲੜਨ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ, ਪਰ ਉਸ ਦਾ ਨਤੀਜਾ ਪਾਕਿ ਦੀ ਹਾਰ ਦੇ ਰੂਪ ’ਚ ਸਾਹਮਣੇ ਆਇਆ। ਮੌਲਾਨਾ ਨੇ ਪਿਛਲੇ ਲੰਬੇ ਸਮੇਂ ਤੋਂ ਜਾਰੀ ਹਿੰਸਾ ਅਤੇ ਦਮਨ ਨੂੰ ਭਵਿੱਖ ’ਚ ਸੰਭਾਵਿਤ ਭੂਗੋਲਿਕ ਤਬਦੀਲੀਆਂ ਨਾਲ ਜੋੜਦੇ ਹੋਏ ਆਮ ਲੋਕਾਂ ਦੀਆਂ ਪ੍ਰੇਸ਼ਾਨੀਆਂ ’ਤੇ ਵੀ ਸਵਾਲ ਉਠਾਏ। ਉਨ੍ਹਾਂ ਦੋਸ਼ ਲਗਾਇਆ ਕਿ ਸੰਸਦ ਅਤੇ ਸੰਘੀ ਸਰਕਾਰ ਦੀਆਂ ਸ਼ਕਤੀਆਂ ਇਕ ਵਿਅਕਤੀ ਦੇ ਹੱਥਾਂ ’ਚ ਕੇਂਦ੍ਰਿਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਵਿਰੋਧੀ ਧਿਰ ਨੂੰ ਇਸ ਦਾ ਵਿਰੋਧ ਕਰਨ ਲਈ ਸੰਸਦ ਦੇ ਅੰਦਰ ਇਕਜੁੱਟ ਹੋਣ ਦੀ ਅਪੀਲ ਕੀਤੀ। ਪਿਸ਼ਾਵਰ ’ਚ ਜੇ. ਯੂ. ਐੱਲ.-ਐੱਫ. ਦੇ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਮੌਲਾਨਾ ਨੇ ਫ਼ੌਜੀ ਸਥਾਪਨਾ ਦੇ ਤਾਕਤ ਅਤੇ ਹਮਲਾਵਰ ਰੁਖ ਦੇ ਵਾਰ-ਵਾਰ ਦਾਅਵਿਆਂ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਦੇਸ਼ ਦੇ ਆਮ ਲੋਕ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਅਜਿਹੇ ਹਾਲਾਤ ’ਚ ਸ਼ਕਤੀ ਪ੍ਰਦਰਸ਼ਨ ਦਾ ਕੀ ਫ਼ਾਇਦਾ। ਉਨ੍ਹਾਂ ਨੇ ਪਾਕਿ ਦੀ ਫ਼ੌਜੀ ਲੀਡਰਸ਼ਿਪ ਦੁਆਰਾ ਦਿੱਤੇ ਜਾ ਰਹੇ ਮੌਜੂਦਾ ਬਿਆਨਾਂ ਦੀ ਤੁਲਨਾ 1971 ਦੀ ਜੰਗ ਦੇ ਘਟਨਾਕ੍ਰਮ ਨਾਲ ਕਰਦਿਆਂ ਯਾਦ ਕਰਵਾਇਆ ਕਿ ਉਸ ਸਮੇਂ ਵੀ ਪਾਕਿਸਤਾਨੀ ਫ਼ੌਜ ਨੇ ਆਖ਼ਰੀ ਸਮੇਂ ਤੱਕ ਲੜਨ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ, ਪਰ ਜਦੋਂ ਸਥਿਤੀ ਮਹੱਤਵਪੂਰਨ ਹੋ ਗਈ ਤਾਂ ਉਨ੍ਹਾਂ ਨੂੰ ਢਾਕਾ ’ਚ ਲਗਭਗ 93,000 ਪਾਕਿਸਤਾਨੀ ਸੈਨਿਕਾਂ ਨੂੰ ਆਤਮ ਸਮਰਪਣ ਕਰਨਾ ਪਿਆ। ਇਸ ਹਾਰ ਤੋਂ ਬਾਅਦ ਪਾਕਿ ਦਾ ਪੂਰਬੀ ਹਿੱਸਾ ਵੱਖ ਹੋ ਗਿਆ, ਜਿਸ ਦੇ ਨਤੀਜੇ ਵਜੋਂ ਬੰਗਲਾਦੇਸ਼ ਦਾ ਗਠਨ ਹੋਇਆ। 

Ad Position 22
No active advertisement
ਪਿਛਲੀ ਖ਼ਬਰ ਜੈਸ਼ੰਕਰ ਵਲੋਂ ਮਾਸਕੋ ’ਚ ਪੁਤਿਨ ਨਾਲ ਮੁਲਾਕਾਤ ਅਗਲੀ ਖ਼ਬਰ ਪੰਜਾਬ ’ਚ ਗੰਨੇ ਦੀ ਕਾਸ਼ਤ ਨੂੰ ਝਟਕਾ, 14 ਹਜ਼ਾਰ ਹੈਕਟੇਅਰ ਘਟਿਆ ਰਕਬਾ
Ad Position 24