28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਕਾਨਪੁਰ ’ਚ ਸਿਖਲਾਈ ਜਹਾਜ਼ ਹਾਦਸਾਗ੍ਰਸਤ ਪਾਇਲਟ ਅਤੇ ਇੰਸਟਰਕਟਰ ਦੀ ਮੌਤ

ਕਾਨਪੁਰ, 27 ਅਗਸਤ (ਪੀ.ਟੀ.ਆਈ.)-ਵੀਰਵਾਰ ਨੂੰ ਕਾਨਪੁਰ ਵਿੱਚ ਗੰਗਾ ਦੇ ਕੰਢੇ ਇੱਕ ਸਿਖਲਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਇੱਕ ਸਿਖਲਾਈ ਪਾਇਲਟ ਅਤੇ ਇਕ ਇੰਸਟਰਕਟਰ ਦੀ ਮੌਤ ਹੋ ਗਈ। ਗਰਗ ਏਵੀਏਸ਼ਨ ਵਲੋਂ ਸੰਚਾਲਿਤ ਟੇਕਨਮ ਜਹਾਜ਼ ਨੇ ...

Ad Position 21
No active advertisement
ਅਜੀਤ ਡੈਸਕ 28-08-2026

ਕਾਨਪੁਰ, 27 ਅਗਸਤ (ਪੀ.ਟੀ.ਆਈ.)-ਵੀਰਵਾਰ ਨੂੰ ਕਾਨਪੁਰ ਵਿੱਚ ਗੰਗਾ ਦੇ ਕੰਢੇ ਇੱਕ ਸਿਖਲਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਇੱਕ ਸਿਖਲਾਈ ਪਾਇਲਟ ਅਤੇ ਇਕ  ਇੰਸਟਰਕਟਰ ਦੀ ਮੌਤ ਹੋ ਗਈ। ਗਰਗ ਏਵੀਏਸ਼ਨ ਵਲੋਂ ਸੰਚਾਲਿਤ ਟੇਕਨਮ ਜਹਾਜ਼ ਨੇ ਸਵੇਰੇ ਲਗਭਗ 11:30 ਵਜੇ ਉਡਾਣ ਭਰੀ ਅਤੇ ਲਗਭਗ 20 ਮਿੰਟ ਬਾਅਦ ਕਟਰੀ ਖੇਤਰ ਦੇ ਨਾਥਪੁਰਵਾ ਪਿੰਡ ਨੇੜੇ ਹਾਦਸਾਗ੍ਰਸਤ ਹੋ ਗਿਆ। ਹਾਦਸੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਸਿਵਲ ਏਵੀਏਸ਼ਨ ਮੰਤਰਾਲੇ ਨੇ ਕਿਹਾ ਕਿ ਜਾਂਚ ਏਜੰਸੀ, ਏ.ਏ.ਆਈ.ਬੀ., ਹਾਦਸੇ ਦੀ ਜਾਂਚ ਕਰੇਗੀ, ਅਤੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ ਜੀ ਸੀ ਏ) ਦੇ ਤਿੰਨ ਅਧਿਕਾਰੀਆਂ ਦੀ ਇੱਕ ਟੀਮ ਜ਼ਰੂਰੀ ਨਿਯਮਾਂ ਅਤੇ ਤਾਲਮੇਲ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਹਾਦਸੇ ਵਾਲੀ ਥਾਂ ਦਾ ਦੌਰਾ ਕਰੇਗੀ। ਮੰਤਰਾਲੇ ਨੇ ਮੁਢਲੀ ਜਾਣਕਾਰੀ ਦੇ ਆਧਾਰ ‘ਤੇ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਟੇਕਨਮ ਪੀ 2006 ਟੀ, ਜਿਸਦਾ ਰਜਿਸਟ੍ਰੇਸ਼ਨ ਨੰਬਰ ਵੀ.ਟੀ.-ਐੱਨ.ਬੀ.ਵੀ. ਹੈ, ਕਾਨਪੁਰ ਸਿਵਲ ਹਵਾਈ ਅੱਡੇ ਤੋਂ ਲਗਭਗ 5 ਸਮੁੰਦਰੀ ਮੀਲ ਦੂਰ ਗੰਗਾ ਬੈਰਾਜ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ । “ਜਹਾਜ਼ ਕਾਨਪੁਰ ਸਿਵਲ ਹਵਾਈ ਅੱਡੇ ਦੇ ਸਥਾਨਕ ਉਡਾਣ ਖੇਤਰ ਵਿੱਚ ਸਿਖਲਾਈ ਉਡਾਣ ’ਤੇ ਸੀ। ਪੁਲਿਸ ਕਮਿਸ਼ਨਰ ਰਘੁਬੀਰ ਲਾਲ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਗੁਜਰਾਤ ਤੋਂ ਇੰਸਟ੍ਰਕਟਰ ਸਚਿਨ ਭਾਟੀਆ ਅਤੇ ਕਰਨਾਟਕ ਤੋਂ ਸਿਖਲਾਈ ਪਾਇਲਟ ਅਭਿਸ਼ੇਕ ਪੁਜਾਰੀ ਦੀ ਹਾਦਸੇ ਵਿੱਚ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਭਾਟੀਆ ਨੂੰ ਲਗਭਗ 3,000 ਘੰਟਿਆਂ ਦਾ ਉਡਾਣ ਦਾ ਤਜਰਬਾ ਸੀ। ਕੰਪਨੀ ਨੇ ਦਾਅਵਾ ਕੀਤਾ ਕਿ ਜਹਾਜ਼, ਜੋ ਕਿ 2023 ਤੋਂ ਗਰਗ ਏਵੀਏਸ਼ਨ ਲਿਮਟਿਡ, ਕਾਨਪੁਰ ਦੀ ਮਲਕੀਅਤ ਸੀ, ਵਿੱਚ ਰੱਖ-ਰਖਾਅ ਨਾਲ ਸੰਬੰਧਿਤ ਕੋਈ ਕਮੀ ਨਹੀਂ ਸੀ।­­

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ 1746 ਨੌਜਵਾਨਾਂ ਨੂੰ ਪੁਲਿਸ ’ਚ ਮਿਲੀ ਸਰਕਾਰੀ ਨੌਕਰੀ ਅਗਲੀ ਖ਼ਬਰ ਨਿਪਾਲ ਤ੍ਰਾਸਦੀ ’ਤੇ ਭਾਰਤ ਨੇ ਵਧਾਇਆ ਮਦਦ ਦਾ ਹੱਥ
Ad Position 24