31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਕੇਂਦਰ ਸਰਕਾਰ ਵਲੋਂ 1.27 ਲੱਖ ਕਰੋੜ ਦੀ ‘ਸੈਮੀਕਾਨ 2.0’ ਯੋਜਨਾ ਦਾ ਐਲਾਨ

ਨਵੀਂ ਦਿੱਲੀ, 31 ਅਗਸਤ (ਉਪਮਾ ਡਾਗਾ ਪਾਰਥ)- ਕੇਂਦਰ ਸਰਕਾਰ ਨੇ ਦੇਸ਼ ਨੂੰ ਸੈਮੀਕੰਡਕਟਰ ਬਣਾਉਣ ਅਤੇ ਡਿਜ਼ਾਈਨ ਕੇਂਦਰ ਵਜੋਂ ਵਿਕਸਿਤ ਕਰਨ ਦੀ ਦਿਸ਼ਾ ’ਚ ਵੱਡਾ ਕਦਮ ਚੁੱਕਦਿਆਂ ਸੋਮਵਾਰ ਨੂੰ ...

Ad Position 21
No active advertisement
ਅਜੀਤ ਡੈਸਕ 01-09-2026

ਨਵੀਂ ਦਿੱਲੀ, 31 ਅਗਸਤ (ਉਪਮਾ ਡਾਗਾ ਪਾਰਥ)- ਕੇਂਦਰ ਸਰਕਾਰ ਨੇ ਦੇਸ਼ ਨੂੰ ਸੈਮੀਕੰਡਕਟਰ ਬਣਾਉਣ ਅਤੇ ਡਿਜ਼ਾਈਨ ਕੇਂਦਰ ਵਜੋਂ ਵਿਕਸਿਤ ਕਰਨ ਦੀ ਦਿਸ਼ਾ ’ਚ ਵੱਡਾ ਕਦਮ ਚੁੱਕਦਿਆਂ ਸੋਮਵਾਰ ਨੂੰ 1.27 ਲੱਖ ਕਰੋੜ ਰੁਪਏ ਦੀ ਲਾਗਤ ਵਾਲੀ ਸੈਮੀਕਾਨ 2.0 ਯੋਜਨਾ ਨੂੰ ਨੋਟੀਫਾਈ ਕਰ ਦਿੱਤਾ। ਇਸ ਯੋਜਨਾ ਦਾ ਉਦੇਸ਼ ਭਾਰਤ ਨੂੰ ਚਿੱਪ ਨਿਰਮਾਣ, ਡਿਜ਼ਾਈਨਰ ਅਤੇ ਇਲੈਕਟ੍ਰਾਨਿਕ ਉਤਪਾਦਨ ਦੇ ਖੇਤਰ ’ਚ ਆਤਮ ਨਿਰਭਰ ਬਣਾਉਣਾ ਹੈ। ਸਰਕਾਰੀ ਨੋਟੀਫਿਕੇਸ਼ਨ ਮੁਤਾਬਿਕ ਇਸ ਯੋਜਨਾ ਨੂੰ 6 ਵੱਖ-ਵੱਖ ਹਿੱਸਿਆਂ ’ਚ ਵੰਡਿਆ ਗਿਆ ਹੈ, ਜਿਸ ’ਚ ਭਾਰਤੀ ਕੰਪਨੀਆਂ ਵਲੋਂ ਚਿੱਪ ਡਿਜ਼ਾਇਨ, ਚਿੱਪ ਨਿਰਮਾਣ ਲਈ ਜ਼ਰੂਰੀ ਪੂੰਜੀਗਤ ਉਪਕਰਨਾਂ ਦਾ ਨਿਰਮਾਣ, ਸੈਮੀਕੰਡਕਟਰ ਫੈਬਰੀਕੇਸ਼ਨ, ਯੂਨਿਟ, ਚਿੱਪ ਅਸੈਂਬਲੀ, ਪੈਕੇਜਿੰਗ, ਪ੍ਰੀਖਣ ਅਤੇ ਸੰਬੰਧਿਤ ਉਦਯੋਗਿਕ ਗਤੀਵਿਧੀਆਂ ਸ਼ਾਮਿਲ ਹਨ। ਯੋਜਨਾ ਤਹਿਤ ਉਦਯੋਗ ਦੇ ਵੱਖ-ਵੱਖ ਖੇਤਰਾਂ ਨੂੰ ਵਿੱਤੀ ਮਦਦ ਮੁਹੱਈਆ ਕਰਵਾਈ ਜਾਏਗੀ।

ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਇਸ ਯੋਜਨਾ ਤਹਿਤ ਆਉਣ ਵਾਲੇ ਰਣਨੀਤਕ ਸੈਮੀਕੰਡਕਟਰ ਉਤਪਾਦਾਂ ਦੀ ਪਛਾਣ ਲਈ ਇਕ ਉੱਚ ਪੱਧਰੀ ਮਾਹਿਰਾਂ ਦੀ ਟੀਮ ਦਾ ਗਠਨ ਕਰੇਗੀ, ਜਿਸ ਦੀ ਸਾਂਝੀ ਪ੍ਰਧਾਨਗੀ ਪ੍ਰਧਾਨ ਵਿਗਿਆਨਕ ਸਲਾਹਕਾਰ (ਪੀ.ਏ.ਐਸ.ਏ.) ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨ.ਐਸ.ਏ.) ਕਰਨਗੇ। ਇਹ ਕਮੇਟੀ ਰਾਸ਼ਟਰੀ  ਅਹਿਮੀਅਤ, ਰਣਨੀਤਕ ਜ਼ਰੂਰਤਾਂ ਅਤੇ ਲੰਮੇ ਸਮੇਂ ਦੀਆਂ (ਲੌਂਗ ਟਰਮ) ਉਦਯੋਗਿਕ ਤਰਜੀਹਾਂ ਦੇ ਆਧਾਰ ’ਤੇ ਉਨ੍ਹਾਂ ਚਿਪਸ ਅਤੇ ਸੈਮੀਕੰਡਕਟਰ ਉਤਪਾਦਾਂ ਦੀ ਪਛਾਣ ਕਰੇਗੀ ਜਿਨ੍ਹਾਂ ਨੂੰ ਯੋਜਨਾ ਤਹਿਤ ਵਿਸ਼ੇਸ਼ ਉਤਸ਼ਾਹਿਤ ਕੀਤਾ ਜਾਵੇਗਾ।

ਕੇਂਦਰੀ ਮੰਤਰੀ ਨੇ ਕਿਹਾ ਕਿ ਸੈਮੀਕਾਨ 2.0 ਤਹਿਤ ਸਰਕਾਰ ਦੀ ਤਰਜੀਹ ਸਿਰਫ਼ ਫੈਕਟਰੀਆਂ ਸਥਾਪਿਤ ਕਰਨਾ ਨਹੀਂ, ਸਗੋਂ ਸਾਰੀ ਕੁਆਲਿਟੀ ਚੈੱਕ ’ਚ ਘਰੇਲੂ ਸਮਰੱਥਾ ਵਿਕਸਿਤ ਕਰਨਾ ਹੈ, ਜਿਸ ’ਚ ਭਾਰਤੀ ਕੰਪਨੀਆਂ ਨੂੰ ਚਿੱਪ ਡਿਜ਼ਾਇਨ ’ਚ ਵੱਧ ਹਿੱਸੇਦਾਰੀ ਕਰਨ ਦਾ ਮੌਕਾ ਮਿਲੇਗਾ। ਜ਼ਿਕਰਯੋਗ ਹੈ ਕਿ ਫਿਲਹਾਲ ਭਾਰਤ ’ਚ ਕੁੱਲ 3 ਸੈਮੀਕੰਡਕਟਰ ਪਲਾਂਟ ਹਨ ਜਿਥੇ ਉਤਪਾਦਨ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਨੂੰ ਆਪਣੇ ਭਾਸ਼ਨ ’ਚ ਕਿਹਾ ਸੀ ਕਿ ਆਉਣ ਵਾਲੇ 7-8 ਸਾਲਾਂ ’ਚ ਦੇਸ਼ ’ਚ 5 ਤੋਂ 8 ਨਵੇਂ ਸੈਮੀਕੰਡਕਟਰ ਪਲਾਂਟ ਸ਼ੁਰੂ ਹੋਣ ਦੀ ਉਮੀਦ ਹੈ।

Ad Position 22
No active advertisement
ਪਿਛਲੀ ਖ਼ਬਰ ‘ਕਦੇ ਨਾ ਖ਼ਤਮ ਹੋਣ ਵਾਲੀ ਜੰਗ’ ਤੋਂ ‘ਜੰਗ ਦੇ ਅੰਤ’ ਵੱਲ ਵਧਿਆ ਜਾਵੇ-ਮੋਦੀ ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਸੀ.ਜੇ.ਪੀ. ਦੇ 5 ਦੇ ਮਾਰਚ ’ਤੇ ਰੋਕ ਤੋਂ ਇਨਕਾਰ
Ad Position 24