03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਬ੍ਰਿਕਸ ਸੰਮੇਲਨ ’ਚ ਸ਼ਾਮਿਲ ਹੋਣਗੇ ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਟਰੇਸ

ਨਵੀਂ ਦਿੱਲੀ, 2 ਸਤੰਬਰ (ਪੀ.ਟੀ.ਆਈ.)- ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਰੇਸ ਇਸ ਮਹੀਨੇ ਨਵੀਂ ਦਿੱਲੀ ’ਚ ਹੋਣ ਵਾਲੇ 18ਵੇਂ ਬ੍ਰਿਕਸ ਸਿਖਰ ਸੰਮੇਲਨ ’ਚ ਸ਼ਾਮਿਲ ਹੋਣਗੇ। ਭਾਰਤ ਇਸ ਸਾਲ ਬ੍ਰਿਕਸ ਦੀ ਪ੍ਰਧਾਨਗੀ ਕਰ ਰਿਹਾ ਹੈ ਤੇ ਸੰਮੇਲਨ 12 ਤੇ ...

Ad Position 21
repet_subhas-goyals [Copy P29]
ਅਜੀਤ ਡੈਸਕ 03-09-2026

ਨਵੀਂ ਦਿੱਲੀ, 2 ਸਤੰਬਰ (ਪੀ.ਟੀ.ਆਈ.)- ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਰੇਸ ਇਸ ਮਹੀਨੇ ਨਵੀਂ ਦਿੱਲੀ ’ਚ ਹੋਣ ਵਾਲੇ 18ਵੇਂ ਬ੍ਰਿਕਸ ਸਿਖਰ ਸੰਮੇਲਨ ’ਚ ਸ਼ਾਮਿਲ ਹੋਣਗੇ। ਭਾਰਤ ਇਸ ਸਾਲ ਬ੍ਰਿਕਸ ਦੀ ਪ੍ਰਧਾਨਗੀ ਕਰ ਰਿਹਾ ਹੈ ਤੇ ਸੰਮੇਲਨ 12 ਤੇ 13 ਸਤੰਬਰ ਨੂੰ ਭਾਰਤ ਮੰਡਪਮ ਨਵੀਂ ਦਿੱਲੀ ਵਿਖੇ ਹੋਵੇਗਾ। ਗੁਟੇਰੇਸ ਦੀ ਸ਼ਮੂਲੀਅਤ ਬਾਰੇ ਜਾਣਕਾਰੀ ਉਨ੍ਹਾਂ ਦੇ ਬੁਲਾਰੇ ਸਟੀਫ਼ਨ ਦੁਜਾਰਿਕ ਨੇ ਸੰਯੁਕਤ ਰਾਸ਼ਟਰ ਦੀ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਇਸ ਸੰਮੇਲਨ ’ਚ ਬ੍ਰਿਕਸ ਦੇ ਮੈਂਬਰ ਤੇ ਭਾਈਵਾਲ ਦੇਸ਼ਾਂ ਦੇ ਆਗੂਆਂ ਤੋਂ ਇਲਾਵਾ ਹੋਰ ਸੱਦੇ ਗਏ ਦੇਸ਼ਾਂ ਦੇ ਨੁਮਾਇੰਦੇ ਵੀ ਸ਼ਾਮਿਲ ਹੋਣਗੇ। ਇਸ ਸਾਲ ਬ੍ਰਿਕਸ ਆਪਣੀ 20ਵੀਂ ਵਰ੍ਹੇਗੰਢ ਵੀ ਮਨਾ ਰਿਹਾ ਹੈ। ਗੁਟੇਰੇਸ ਦੀ ਮੌਜੂਦਗੀ ਨਾਲ ਸੰਮੇਲਨ ਨੂੰ ਵਿਸ਼ਵ ਪੱਧਰ ’ਤੇ ਹੋਰ ਮਹੱਤਵ ਮਿਲਣ ਦੀ ਉਮੀਦ ਹੈ।

Ad Position 22
No active advertisement
ਪਿਛਲੀ ਖ਼ਬਰ ਰਾਮ ਮੰਦਰ ਟਰੱਸਟ ਦੇ ਪਹਿਲੇ ਸੀ.ਈ.ਓ. ਬਣੇ ਸਾਬਕਾ ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਅਗਲੀ ਖ਼ਬਰ ਨੀਟ ਪੀ.ਜੀ. ਮੁੜ ਪ੍ਰੀਖਿਆ ਦਾ ਮਾਮਲਾ ਸੁਪਰੀਮ ਕੋਰਟ ਪੁੱਜਾ
Ad Position 24