‘ਆਪ੍ਰੇਸ਼ਨ ਸੰਧੂਰ’ ਦੌਰਾਨ ਪੱਛਮੀ ਕਮਾਂਡ ਦੀ ਕੀਤੀ ਸੀ ਅਗਵਾਈ
ਅਯੁੱਧਿਆ, 2 ਸਤੰਬਰ (ਏਜੰਸੀ)-ਅਯੁੱਧਿਆ ਦੇ ਸ੍ਰੀ ਰਾਮ ਮੰਦਰ ਟਰੱਸਟ ਨੂੰ ਆਪਣਾ ਪਹਿਲਾ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਓ.ਓ.) ਮਿਲ ਗਿਆ ਹੈ। ਸੇਵਾਮੁਕਤ ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦਾ ਪਹਿਲਾ ਸੀ.ਈ.ਓ ਨਿਯੁਕਤ ਕੀਤਾ ਗਿਆ ਹੈ। ਟਰੱਸਟ ਦੀ ਮੀਟਿੰਗ ’ਚ ਉਨ੍ਹਾਂ ਦੇ ਨਾਂਅ ’ਤੇ ਸਹਿਮਤੀ ਬਣਨ ਤੋਂ ਬਾਅਦ ਇਹ ਐਲਾਨ ਕੀਤਾ ਗਿਆ। ਜਿਤੇਂਦਰ ਮਿਸ਼ਰਾ ਇਸ ਸਾਲ 30 ਅਪ੍ਰੈਲ ਨੂੰ ਹਵਾਈ ਫੌਜ ਤੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਦਾ ਹਵਾਈ ਫੌਜ ’ਚ ਲੰਮਾ ਤੇ ਮਹੱਤਵਪੂਰਨ ਕਰੀਅਰ ਰਿਹਾ ਹੈ। ਤਾਜ਼ਾ ਰਿਪੋਰਟਾਂ ਮੁਤਾਬਿਕ ‘ਆਪ੍ਰੇਸ਼ਨ ਸੰਧੂਰ’ ਦੌਰਾਨ ਉਨ੍ਹਾਂ ਪੱਛਮੀ ਕਮਾਂਡ ਦੀ ਅਗਵਾਈ ਕੀਤੀ ਸੀ। ਕਾਰਗਿਲ ਜੰਗ ਦੌਰਾਨ ਵੀ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਟਰੱਸਟ ਵਲੋਂ ਸੀ.ਈ.ਓ. ਦੀ ਨਿਯੁਕਤੀ ਲਈ ਵੱਡੀ ਗਿਣਤੀ ’ਚ ਅਰਜ਼ੀਆਂ ਮੰਗੀਆਂ ਗਈਆਂ ਸਨ। ਰਿਪੋਰਟਾਂ ਅਨੁਸਾਰ 5,585 ਲੋਕਾਂ ਨੇ ਸੀ.ਈ.ਓ ਦੇ ਅਹੁਦੇ ਲਈ ਅਰਜ਼ੀਆਂ ਦਿੱਤੀਆਂ, ਜਿਨ੍ਹਾਂ ’ਚੋਂ 16 ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਗਿਆ। ਇਸ ਤੋਂ ਬਾਅਦ ਚੋਣ ਕਮੇਟੀ ਨੇ ਤਿੰਨ ਨਾਂਅ ਟਰੱਸਟ ਅੱਗੇ ਰੱਖੇ ਤੇ ਆਖਿਰਕਾਰ ਜਿਤੇਂਦਰ ਮਿਸ਼ਰਾ ਦੇ ਨਾਂਅ ’ਤੇ ਸਹਿਮਤੀ ਬਣੀ।
ਰਾਮ ਮੰਦਰ ਟਰੱਸਟ ਦੇ ਪਹਿਲੇ ਸੀ.ਈ.ਓ. ਬਣੇ ਸਾਬਕਾ ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ
ਅਯੁੱਧਿਆ, 2 ਸਤੰਬਰ (ਏਜੰਸੀ)-ਅਯੁੱਧਿਆ ਦੇ ਸ੍ਰੀ ਰਾਮ ਮੰਦਰ ਟਰੱਸਟ ਨੂੰ ਆਪਣਾ ਪਹਿਲਾ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਓ.ਓ.) ਮਿਲ ਗਿਆ ਹੈ। ਸੇਵਾਮੁਕਤ ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦਾ ਪਹਿਲਾ ਸੀ.ਈ.ਓ ...
ਅਜੀਤ ਡੈਸਕ
03-09-2026