03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਬੈਂਕਾਂ ਨੇ ਪ੍ਰਵਾਸੀ ਭਾਰਤੀਆਂ ਤੋਂ 127.23 ਅਰਬ ਡਾਲਰ ਜਮ੍ਹਾਂ ਕਰਵਾਏ-ਰਿਜ਼ਰਵ ਬੈਂਕ

ਮੁੰਬਈ, 2 ਸਤੰਬਰ (ਏਜੰਸੀ)-ਭਾਰਤੀ ਪ੍ਰਵਾਸੀਆਂ ਤੋਂ ਮਿਲੇ ਮਜ਼ਬੂਤ ਹੁੰਗਾਰੇ ਤੋਂ ਬਾਅਦ ਰਿਜ਼ਰਵ ਬੈਂਕ ਦੀ ਵਿਸ਼ੇਸ਼ ਯੂ.ਐਸ.ਡੀ.-ਆਈ.ਐਨ.ਆਰ. ਫਾਰੇਕਸ ਸਵੈਪ ਸਹੂਲਤ ਤਹਿਤ 31 ਅਗਸਤ ਤੱਕ ਭਾਰਤ ’ਚ 127.23 ਅਰਬ ਅਮਰੀਕੀ ਡਾਲਰ ਦੇ ਵਿਦੇਸ਼ੀ ਮੁਦਰਾ ਗੈਰ-...

Ad Position 21
repet_subhas-goyals [Copy P29]
ਅਜੀਤ ਡੈਸਕ 03-09-2026

ਮੁੰਬਈ, 2 ਸਤੰਬਰ (ਏਜੰਸੀ)-ਭਾਰਤੀ ਪ੍ਰਵਾਸੀਆਂ ਤੋਂ ਮਿਲੇ ਮਜ਼ਬੂਤ ਹੁੰਗਾਰੇ ਤੋਂ ਬਾਅਦ ਰਿਜ਼ਰਵ ਬੈਂਕ ਦੀ ਵਿਸ਼ੇਸ਼ ਯੂ.ਐਸ.ਡੀ.-ਆਈ.ਐਨ.ਆਰ. ਫਾਰੇਕਸ ਸਵੈਪ ਸਹੂਲਤ ਤਹਿਤ 31 ਅਗਸਤ ਤੱਕ ਭਾਰਤ ’ਚ 127.23 ਅਰਬ ਅਮਰੀਕੀ ਡਾਲਰ ਦੇ ਵਿਦੇਸ਼ੀ ਮੁਦਰਾ ਗੈਰ-ਨਿਵਾਸੀ (ਫਾਰਨ ਕਰੰਸੀ ਨਾਨ-ਰੈਸੀਡੈਂਟ) ਜਮ੍ਹਾਂ ਨੂੰ ਆਕਰਸ਼ਿਤ ਕੀਤਾ। ਫਾਰਨ ਕਰੰਸੀ ਨਾਨ-ਰੈਸੀਡੈਂਟ ਜਮ੍ਹਾਂ, ਓਵਰਸੀਜ਼ ਵਿਦੇਸ਼ੀ ਮੁਦਰਾ ਉਧਾਰ (ਓ.ਐਫ਼.ਸੀ.ਬੀ.) ਅਤੇ ਬਾਹਰੀ ਵਪਾਰਕ ਉਧਾਰ (ਈ.ਸੀ.ਬੀ.) ਲਈ ਰਿਜ਼ਰਵ ਬੈਂਕ ਦੀ ਵਿਸ਼ੇਸ਼ ਯੂ.ਐਸ.ਡੀ.-ਆਈ.ਐਨ.ਆਰ. ਫਾਰੇਕਸ ਸਵੈਪ ਸਹੂਲਤ 8 ਜੂਨ, 2026 ਨੂੰ ਸ਼ੁਰੂ ਕੀਤੀ ਗਈ ਸੀ। ਇਹ ਸਹੂਲਤ ਰਿਜ਼ਰਵ ਬੈਂਕ ਦੀਆਂ ਉਨ੍ਹਾਂ ਕੋਸ਼ਿਸਾਂ ਦਾ ਹਿੱਸਾ ਸੀ, ਜਿਨ੍ਹਾਂ ਦਾ ਮਕਸਦ ਵਿਸ਼ਵ ਬਾਜ਼ਾਰ ’ਚ ਅਨਿਸ਼ਚਿਤਤਾਵਾਂ ਦੇ ਵਿਚਕਾਰ ਵਿਦੇਸ਼ੀ ਮੁਦਰਾ ਤਰਲਤਾ ਨੂੰ ਸਮਰਥਨ ਦੇਣਾ ਸੀ। ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ, ਇਨ੍ਹਾਂ ਉਪਾਵਾਂ ਕਾਰਨ ਦੇਸ਼ ’ਚ ਵਿਦੇਸ਼ੀ ਮੁਦਰਾ ਪ੍ਰਵਾਹ ’ਚ ਵਾਧਾ ਹੋਇਆ ਹੈ, ਜਿਸ ਨਾਲ 31 ਅਗਸਤ ਤੱਕ ਕੁੱਲ 136.377 ਅਰਬ ਅਮਰੀਕੀ ਡਾਲਰ ਦਾ ਪ੍ਰਵਾਹ ਹੋਇਆ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਇਕੱਲੇ ਵਿਦੇਸ਼ੀ ਮੁਦਰਾ ਗੈਰ-ਨਿਵਾਸੀ (ਬੈਂਕ), ਜਾਂ ਐਫ.ਸੀ.ਐਨ.ਆਰ. (ਬੀ), ਜਮ੍ਹਾਂ ਰਾਸ਼ੀ ਦਾ ਹਿੱਸਾ 127.226 ਅਰਬ ਅਮਰੀਕੀ ਡਾਲਰ (ਆਰਜ਼ੀ) ਰਿਹਾ, ਜੋ ਕਿ ਇਸ ਯੋਜਨਾ ਪ੍ਰਤੀ ਗੈਰ-ਨਿਵਾਸੀ ਭਾਰਤੀਆਂ ਦੇ ਭਾਰੀ ਹੁੰਗਾਰੇ ਨੂੰ ਵਿਖਾਉਂਦਾ ਹੈ। ਐਫ.ਸੀ.ਐਨ.ਆਰ. (ਬੀ) ਯੋਜਨਾ ਤਹਿਤ ਬੈਂਕਾਂ ਨੇ ਵਿਦੇਸ਼ੀ ਮੁਦਰਾ ਜਮ੍ਹਾਂ ਰਾਸ਼ੀਆਂ ਨੂੰ ਜੁਟਾਉਣ ਲਈ ਆਕਰਸ਼ਕ ਵਿਆਜ ਦਰਾਂ ਦੀ ਪੇਸ਼ਕਸ਼ ਕੀਤੀ। 

Ad Position 22
No active advertisement
ਪਿਛਲੀ ਖ਼ਬਰ ਸਵਰਾ ਭਾਸਕਰ ਦੀਆਂ ਟਿੱਪਣੀਆਂ ਦਾ ਕਰਨੀ ਸੈਨਾ ਵਲੋਂ ਵਿਰੋਧ ਅਗਲੀ ਖ਼ਬਰ ਸ੍ਰੀਨਗਰ ’ਚ ਨੈਸ਼ਨਲ ਕਾਨਫ਼ਰੰਸ ਤੇ ਭਾਜਪਾ ਆਹਮੋ-ਸਾਹਮਣੇ ਦੋਵੇਂ ਪਾਰਟੀਆਂ ਦੇ ਕਾਰਕੁੰਨਾਂ ਵਲੋਂ ਇਕ-ਦੂਜੇ ਖ਼ਿਲਾਫ਼ ਨਾਅਰ...
Ad Position 24